Friday, 6 May 2011

ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.{ਅਮਰੀਕ ਸਿੰਘ ਤਲਵੰਡੀ }

ਵਧਿਆ ਬੰਦੇ ਕਿਥੇ ਵਸਦੇ ;ਜਗ ਨੂ ਚਾਨਣ ਕਰ ਜੇੰਗੀ 
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਦਿਲ ਦੇ ਸਾਫ਼ ਮਨਾ ਦੇ ਸੁੱਚੇ ;ਏਸ ਇਲਾਕੇ ਵੱਸਦੇ ਨੇ .
ਪਿਆਰ ਮੁਹੱਬਤ ਕਿ ਹੈ ਹੁੰਦੀ ;ਦੁਨੀਆਂ ਨੂ ਇਹ ਦਸਦੇ ਨੇ
ਸਖਨੀ ਝੋਲੀ ਲੈ ਕੇ ਆਈ ;ਪਿਆਰ 'ਨਾ  ਝੋਲੀ ਭਰ ਜੇਂਗੀ;
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਖਾਨ ਪੀਣ ਦੀ ਖੁੱਲ ਹੈ ਇਥੇ ;ਖੁੱਲੇ ਡੁੱਲੇ ਲੋਕ ਨੇ ਇਥੇ
ਆਏ ਗਏ ਦੀ ਕਰਦੇ ਸੇਵਾ ;ਕਿੰਨੇ ਚੰਗੇ ਲੋਕ ਨੇ ਇਥੇ ;
ਇਹਨਾਂ ਤੋਂ ਦੂਰ ਰਹ ਕੇ ਜਿੰਦੇ ;ਤੜਫ ਤੜਫ ਕੇ ਮਰ ਜੇਂਗੀ
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਮੁਹੱਬਤ ਦੇ ਚਿਰਾਗ ਸਦਾ ਹੀ ਦਰਾਂ ਦੇ ਅੱਗੇ ਜਗਦੇ ਨੇ
ਘਰਾਂ ਦੇ ਵਿੱਚ ਜਾ ਕੇ ਵੇਖਿਆ ਸਕੀਆਂ ਤੋਂ ਵੱਧ ਲੱਗਦੇ ਨੇ
ਇੰਨਾ ਦੇ ਨਾਲ ਜਿੱਤਾਂ ਜਿੰਦੇ ;ਹੋਰ ਕਿਤੇ ਜਾ ਹਰ ਜੇਂਗੀ
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਅਮਰੀਕ ਸਿੰਘ ਤਲਵੰਡੀ
 
 
 

Thursday, 5 May 2011

ਰਵਿੰਦਰ ਜਹਾਂਗੀਰ on Thursday, 05 May 2011 at 00:07








ਧਨ ਪਰਾਇਆ ਜਗ ਤੇ ਆਇਆ ,ਕਿਹੜਾ ਬਣੇ ਵਪਾਰੀ ।



ਕੌਣ ਪਤਾ ਨਹੀਂ ਲੇਖੀਂ ਲਿਖਿਆ ,ਮੰਗਣਾ ਕਿਸ ਉਧਾਰੀ ।





ਮੈਂ ਲੜ੍ਹ ਲੱਗਣਾ ਕਿਸੇ ਬੇਗਾਨੇ ,ਮੰਨਕੇ ਰੂਹ ਦਾ ਹਾਣੀ ,



ਉਹਦੇ ਉਤੇ ਮਾਣ ਹੈ ਕਾਹਦਾ, ਜਿਸਤੋਂ ਮੈਂ ਅਣਜਾਣੀ ।





ਮੇਰਾ ਮਾਣ ਨੇ ਮਾਪੇ ਮੇਰੇ ,ਮਾਪਿਆਂ ਨਾਲ ਸਰਦਾਰੀ ,



ਰੱਬ ਤੋਂ ਵੱਡਾ ਬਾਬੁਲ ਜਾਪੇ, ਚਿੱਟੀ ਜਿਸਦੀ ਦਾਹੜੀ ।





ਲੱਖਾਂ ਦੁੱਖ ਤਕਲੀਫਾਂ ਝੱਲਕੇ, ਜਿਸਨੇ ਮੈਂ ਸੰਭਾਲੀ ,



ਚਿੱਟੀ ਦਾਹੜੀ ਦਾਗ ਨਾ ਲਾਇਆ, ਬਾਬੁਲ ਦੀ ਲੱਜ ਪਾਲੀ੍ ।





ਮੇਰਾ ਮਾਣ ਹੈ ਵੀਰਾ ਮੇਰਾ, ਮੈਂ ਵੀਰੇ ਦੀ ਪੱਗੜੀ ,



ਇੱਜਤ ਅਤੇ ਭਰੋਸੇ ਦੀ ਮੈਂ , ਗੁੱਟ ਤੇ ਬੰਨਦੀ ਰੱਖੜੀ ।





ਗੱਭਰੂ ਹੋਇਆ ਦੇਖ ਜੇਸਨੂੰ, ਮਾਂ ਦੀਆਂ ਅੱਖਾਂ ਚਮਕਣ ,



ਮੈਂ ਲੋਚਦੀ ਓਹਦੇ ਵਿਹੜੇ, ਕਦੋਂ ਝਾਂਜਰਾਂ ਛਣਕਣ ।





ਮੇਰਾ ਮਾਣ ਇਕ ਐਸਾ ਸੁਪਨਾ, ਰਾਤ ਬਰਾਤੇ ਆਇਆ ,



ਵਿਹੜੇ ਖਿੜਿਆ ਫੁੱਲ ਗੁਲਾਬੀ, ਭਾਬੋ ਮੇਰੀ ਦਾ ਜਾਇਆ ।





ਬਾਪ ਮੇਰੇ ਦੀ ਕੁੱਲ ਨੂੰ ਜਿਸਨੇ, ਅੱਗੇ ਹੈ ਲੈ ਜਾਣਾ ,



ਰੀਝ ਕੁਆਰੀ ਮਾਂ-ਪਿਓ ਦੀ ਦਾ, ਇੱਕ ਫੁੱਲ ਖਿੜ੍ਹਦਾ ਜਾਣਾ ।





ਧੀ ਨਾ ਧਨ ਪਰਾਇਆ ਲੋਕੋ, ਨਾ ਇਹ ਜੱਗ ਵਿਚ 'ਕੱਲੀ ,



ਤਿੰਨ ਪੀੜ੍ਹੀਆਂ ਤਾਈਂ ਇਸਦੀ, ਸਾਂਝ ਹੈ ਇਕ ਅਵੱਲੀ ।





ਪਿਓ, ਭਰਾ, ਭਤੀਜੇ ਦੇ ਸੰਗ, ਰੂਹ ਦਾ ਗੂੜ੍ਹਾ ਰਿਸ਼ਤਾ ,



ਜਿਹੜੇ ਰਿਸ਼ਤਿਆਂ ਅੱਗੇ ਜਗ ਦਾ, ਹਰ ਰੰਗ ਫਿੱਕਾ ਦਿਸਦਾ ।।





ਰਵਿੰਦਰ ਜਹਾਂਗੀਰ



02/05/2011