Wednesday, 2 November 2011

ਗਲ -ਵਕੜੀ

ਗਲ -ਵਕੜੀ ਮਨ ਦਿਆਂ ਭਾਵਾਂ ਦੀ ,
ਗਲਵਕੜੀ ਰੀਝਾਂ ਚਾਵਾਂ ਦੀ ,
ਗਲਵਕੜੀ ਸ਼ੁਭ ਇਛਾਵਾਂ ਦੀ .
ਗਲਵਕੜੀ ਚਲਦਿਆਂ ਸਾਹਵਾਂ ਦੀ .
ਗਲਵਕੜੀ ,ਧੜਕਨ ਧੜਕਨ ਦੀ ;
ਗਲਵਕੜੀ ਮਨ-ਤਨ ਮਨ-ਤਨ ਦੀ;
ਗਲਵਕੜੀ ਸ਼ਬਨਮ ਸ਼ਬਨਮ ਦੀ ;
ਗਲਵਕੜੀ ਦਮ ਦਮ ਦਮ ਦਮ ਦੀ .
ਤਨਹਾਈ-ਸ਼ੇਹਨਾਈ ਦੀ ,ਗਲਵਕੜੀ 
ਗਹਰਾਈ -ਗਹਰਾਈ ਦੀ ,ਗਲਵਕੜੀ 
ਲਹਰਾਈ -ਹਰਿਆਈ  ਦੀ ,ਗਲਵਕੜੀ 
ਪੁਰਵਾਈ -ਅਮਰਾਈ ਦੀ ,ਗਲਵਕੜੀ .
ਕੋਈ ਆਵੇ ਜ਼ੋਰੀਂ ਜ਼ਬਰੀ ਤੇ;
ਆ ਆਪਣਾ ਜੋਰ ਓਹ ਦਿਖਲਾਵੇ.
ਕੋਈ  ਰੁਸਤਮ-ਦਾਰਾ-ਹੈ  ਕਿੱਕਰ?
ਗਲਵਕੜੀ ਨੂੰ ਜੋ ਛੁੜਵਾਵੇ .

ਦੀਪ ਜੀਰਵੀ

Tuesday, 1 November 2011

ਕੰਨਿਆ ਭਰੂਣ-ਹੱਤਿਆ ਦੀ ਕਾਂਗਾ-ਰੌਲੀ('ਪ੍ਰੀਤ' ਗੁਰਪ੍ਰੀਤ ਕੌਰ )

ਕਵਿਤਾ
              ਕੰਨਿਆ ਭਰੂਣ-ਹੱਤਿਆ ਦੀ ਕਾਂਗਾ-ਰੌਲੀ
  
ਹੋ ਰਿਹਾ ਏ ਖੂਬ ਹੱਲਾ
ਕੰਨਿਆ ਭਰੂਣ-ਹੱਤਿਆ ਦੇ ਖਿਲਾਫ
ਮੱਚੀ ਪਈ ਏ ਦੁਹਾਈ ਜਿਵੇਂ ਚਾਰੇ ਪਾਸੇ
ਗੋਸ਼ਟੀਆਂ ਅਤੇ ਸੈਮੀਨਾਰਾਂ ਵਿੱਚ---।

ਚਿੱਲ-ਪੌਂ ਮੱਚੀ ਏ ਮੰਚਾਂ 'ਤੇ
ਲÑੱਗ ਰਹੀਆਂ ਨੇ ਪ੍ਰਦਰਸ਼ਨੀਆਂ
ਨਿੱਕਲ ਰਹੀਆਂ ਨੇ ਰੈਲੀਆਂ
ਕਿ ਕੁੜੀਆਂ ਬਚਾਉ।
ਬੇਟੀਆਂ ਬਚਾਉ£

ਪਰੰਤੂ---
ਧੀਆਂ ਦੇ ਲੇਖ ਹਰ-ਰੋਜ਼
ਫੁੱਟਦੇ ਦੇਖਦੇ ਹਾਂ ਅਸੀਂ
ਅਖਬਾਰਾਂ ਦੀਆਂ ਸੁਰਖੀਆਂ ਵਿੱਚ---।

ਕੀ ਤਿੰਨ ਸਾਲਾਂ ਦੀ ਅਬੋਧ ਬੱਚੀ
ਤੇ ਸੱਤਰ ਵਰਿ•ਆਂ ਦੀ ਬੁੱਢੀ ਔਰਤ ਨਾਲ
ਗੇਂਗ-ਰੇਪ ਜਿਹੀਆਂ ਕਰਤੂਤਾਂ
ਸਾਡੇ ਸਮਾਜ ਦੇ ਪੁਰਸ਼ਾਰਥ ਨੂੰ ਨੰਗਾ ਨਹੀਂ ਕਰ ਰਹੀਆਂ?

ਭਰੂਣ-ਹੱਤਿਆ 'ਤੇ ਕਾਂਗਾ-ਰੌਲੀ ਪਾਉਣ ਵਾਲੇ 'ਅਸੀਂ'
ਕਿੱਥੇ ਚਲੇ ਜਾਂਦੇ ਹਾਂ ਉਦੋਂ---?
ਕਿਉਂ ਨਹੀਂ ਬਣਦੇ ਠੋਸ ਤੇ ਸਖਤ ਕਾਨੂੰਨ
ਮਹਿਲਾ-ਸਸ਼ਤੀਕਰਣ ਦਾ ਭਰਮ ਪਾਲਣ ਵਾਲੀਆਂ
ਔਰਤਾਂ ਦੇ ਦੇਸ਼ ਵਿੱਚ---?

ਕੀ ਮੰਚਾਂ ਤੋਂ ਦੋ ਸ਼ਬਦ ਕੰਨਿਆ ਭਰੂਣ-ਹੱਤਿਆ ਦੇ
ਖਿਲਾਫ਼ ਬੋਲ ਲੈਣਾ ਹੀ ਸਾਡੀ
ਕਰਤੱਵ-ਪੂਰਤੀ ਹੋ ਕੇ ਰਹਿ ਗਿਆ ਏ---?
ਕੀ ਬਲਾਤਕਾਰ ਦਾ ਸ਼ਿਕਾਰ ਹੋਈਆਂ
ਬੱਚੀਆਂ ਦੀ ਮ੍ਰਿਤ ਦੇਹ
ਚੀਖ-ਚੀਖ ਕੇ ਨਹੀਂ ਕਹਿ ਰਹੀ
ਕਿ ਕਾਸ਼…..।
ਕਾਸ਼..£ ਮੈਂ ਆਪਣੀ ਮਾਂ ਦੀ ਕੁੱਖ ਅੰਦਰ ਹੀ
ਕੰਨਿਆ ਭਰੂਣ ਹੱਤਿਆ ਦਾ
ਸ਼ਿਕਾਰ ਹੋ ਗਈ ਹੁੰਦੀ..।
ਕਾਸ਼..£
'ਪ੍ਰੀਤ' ਗੁਰਪ੍ਰੀਤ ਕੌਰ

Sunday, 30 October 2011

आखिर हम तुम क्यों लिखते हैं ?

आखिर हम तुम क्यों लिखते हैं ?

महंगा बिकने की खातिर ?

अलग सा दिखने की खातिर ?

वाह वाह ,वाह वाह पाने को?

कोई दिल धड़काने को ?

आखिर हम तुम क्यों लिखते हैं ?

-०-०-०-०-०-०-०-०-०-०--०--०-

चौकी दारा करने को ?,

धारा के उलट चलने को ?

इन्कलाब सा लाने को ?

पद प्रतिष्ठा पाने को?

आखिर हम तुम क्यों लिखते हैं ?

-०-०-०-०-०-००-०--०--०-०-०-

अख़बारों में छपने को ?

दरबारों में घुसने को?

या फिर ईनामों की खातिर ;

ये जोड़ तोड़ तिकडम जी भर .

आखिर हम तुम क्यों लिखते हैं ?

-०-०-०-०-०-०-०-०-०-००-०

या दिल की दुनिया का  हाकम;

दिल करता है हम पर शासन.

उसका हर हुकुम बजाने को

लिखते हैं हम जी जाने को?

आखिर हम तुम क्यों लिखते हैं ?

-०-०-०-०-०-०-०-०-०-०-०-०-

दीप जीरवी

Monday, 24 October 2011

ਪੰਜਾਬੋ ਜੀਵੇ ਗੀ ਇਥੇ ,

ਨੀਂ ਪੰਜਾਬੋ , ਆਹ ਤੇਰਾ ਹਾਲ 
ਹੋਇਆ ਇਹ ਕਿਓਂ ਇਹ ਸਵਾਲ ;
ਕਿਸਦੇ ਕੋਲੋਂ ਪੁਛਾਂ ਜਾ?
ਸਾਰੇ ਆਖਣ ਬਦਲੀ, 'ਵਾ.
ਬਾਣੀ ,ਬਾਣੇ ਵੱਲ ਕੰਡ ਕਰ ;
ਬੋਲੀ ਭਾਸ਼ਾ ਦੀ ਝੰਡ ਕਰ .
ਬੀਬੇ ਰਾਣੇ,ਬਣੇ ਅਸੀਂ 
ਮੱਤ ਤੋਂ ਕਾਣੇ ਬਣੇ ਅਸੀਂ .
-੦-੦-੦-੦-੦-੦-੦--੦-
ਠੇਕੇ ਦਾਰ ਜੋ ਭਾਸ਼ਾ ਦੇ ;
ਸੋਮੇ ਓਹ ਨਿਰਾਸ਼ਾ ਦੇ .
ਆਪਣੇ ਬਾਲ ਵ੍ਲੈਤੀੰ ਘੱਲ ;
ਹਥ ਧੋ ਹੋ ਗਏ ਭਾਸ਼ਾ ਵੱਲ .
ਕਾਨਵੇਂਟ ਚ ਬਾਲ ਪੜ੍ਹਾ ਕੇ ;
ਮਨ ਬੋਲੀ ਹਿਤ ਨਾਹਰੇ ਲਾਓੰਦੇ.
ਖੁਦ ਨੂੰ ਚਾਤਰ ਸ਼ਾਤਰ ਸਮਝਣ .
ਘੱਟਾ ਪੰਜਾਬੋ ਅਖ ਪੋਂਦੇ .
ਕੁਝ ਆਖਣ ਪੰਜਾਬੋ ਮਰ ਜੂ ;
ਮੋਕਲਾ ਜਗ ਦਾ ਵੇਹੜਾ ਕਰ ਜੂ.
-੦-੦-੦-੦-੦-੦-੦-੦-੦-੦-੦-੦-
ਪੰਜਾਬੋ ਦੇ ਲਾਲ ਕਈ;
ਬੇਹਾਲ ਕਈ ,ਖੁਸ਼ ਹਾਲ ਕਈ ;
ਜਰਦਾਰ ਕਈ ,ਕੰਗਾਲ ਕਈ .
ਫੜੀਆਂ ਵਾਲੇ ,ਰਿਕ੍ਸ਼ੇ ਵਾਲੇ ,
ਫੇਰੀ ਵਾਲੇ ,ਢੇਰੀ ਵਾਲੇ ;
ਵੇਹੜੇ ਵਾਲੇ ,ਰੇਹੜੇ ਵਾਲੇ .
ਕਾਂਡੀ,ਤੇਸੇ ,ਦਾਤੀ ਵਾਲੇ ;
ਫੌਲਾਦੀ ਜਹੀ ਛਾਤੀ ਵਾਲੇ .
ਪੱਕੇ ਪੱਕੇ ਰੰਗਾਂ ਵਾਲੇ .
ਆਪਣੇ ਜਹੇ ਢੰਗਾਂ ਵਾਲੇ ;
ਜੋ ਮਾ ਬੋਲੀ ਵਿੱਚ ਖਾਂਦੇ ਨੇ , 
ਜੋ ਮਾਂ ਬੋਲੀ ਨੂੰ ਨਹੀਂ ਖਾਂਦੇ.
ਜੋ ਮਾਂ ਬੋਲੀ ਦੀ ਗੋਦੀ ਨੂੰ 
ਵਿੱਚ ਸੁਫਨੇ ਵੀ ਦਾਗ ਨਹੀਂ ਲਾਂਦੇ.
ਪੰਜਾਬੋ ਜੀਵੇ ਗੀ ਇਥੇ ,
ਯੁਗ ਯੁਗ ਤੱਕ ,ਬੇਸ਼ੱਕ ਬੇਸ਼ੱਕ 
ਦੀਪ੍ਜੀਰਵੀ 
9815524600  

Saturday, 22 October 2011

POEM-Nivedita Sharma




ਖ਼ਬਰ ਨਹੀਂ..ਤੂੰ ਕਿੱਥੇ ਹੈਂ ?
ਕਿਵੇਂ ਹੈਂ ?
ਮੈਨੂੰ ਯਾਦ ਵੀ ਕਰਦਾ ਏਂ ਜਾਂ ਨਹੀਂ..?

ਤੁਰ ਰਹੀ ਆਂ
ਓਹਨਾਂ ਹੀ ਰਾਹਾਂ 'ਤੇ..
ਉਸ ਜਗ੍ਹਾ ਵਾਰ ਵਾਰ ਆ ਕੇ
ਕਿਓਂ ਖਲੋਣਾ ਪੈਂਦਾ ਏ ?
ਹਾਲਾਤਾਂ ਦਾ ਗੇੜ
ਮੇਰੀ ਕੱਚ ਰੂਹ ਨੂੰ
ਕਿਓਂ ਰੌਂਦ ਰਿਹਾ ਏ ?
ਟੁੱਟ ਚੁੱਕੀ ਆਂ..
ਪਤਾ ਨਹੀਂ ਕਿੰਨੀ ਦਫ਼ਾ..
ਕਿੰਨੇ ਟੁਕੜਿਆਂ 'ਚ..
ਹੁਣ ਹੋਰ ਕਿੰਨਾ ਕੁ
ਤੋੜਨਾ ਏ ਮੈਨੂੰ ??

ਤੂੰ ਕਦੇ ਕਹਿੰਦਾ ਸੀ
ਮੈਨੂੰ ਪਲਕਾਂ 'ਤੇ
ਬਿਠਾ ਕੇ ਰੱਖੇਂਗਾ..
ਕਿੱਥੇ ਨੇ ਤੇਰੀਆਂ ਓਹ ਨਜ਼ਰਾਂ ??
ਆਪਣੀਆਂ ਪਲਕਾਂ 'ਤੇ
ਬਿਠਾਉਣ ਦੀ ਗੱਲ
ਤਾਂ ਕਹਿ ਗਿਓਂ..
ਕਦੇ ਮੁੜਕੇ ਤੱਕਿਆ
ਇੱਕ ਵਾਰ ਵੀ
ਕਿ ਮੈਂ ਕਿਸ ਹਾਲ 'ਚ ਆਂ...??
ਜਿਓਂਦੀ ਵੀ ਹਾਂ ਜਾਂ.............??

ਥੱਕ ਚੁੱਕੀ ਆਂ
ਤੁਰਦੇ ਤੁਰਦੇ..
ਆਪਣੇ ਸੀਨੇ ਨਾਲ
ਲਗਾ ਲੈ ਚੰਨਾ..
ਮੈਂ ਤੈਨੂੰ ਛੂੰਹਦਿਆਂ ਕੋਈ
ਚੁਭਨ ਨਹੀਂ ਦੇਣੀ..
ਤੇਰੀ ਸਹੁੰ..ਠੰਢੀ ਰੇਤ ਹੋ ਚੁੱਕੀ ਆਂ..
ਤੇਰੀ ਹਿੱਕ ਨਾਲ ਲੱਗ
ਮੈਨੂੰ ਬਹਿਸ਼ਤ ਮਿਲ ਜਾਵੇਗੀ...!!
ਹਾੜਾ ਏ ਚੰਨਾ....
ਮੈਨੂੰ ਰੇਤ ਤੋਂ ਹਵਾ ਹੋ ਲੈਣਦੇ..
ਹੁਣ ਹੋਰ ਨਹੀਂ ਤੁਰਿਆ ਜਾਂਦਾ....!!!

ਨਿਵੇਦਿਤਾ
21st August 2011

Saturday, 10 September 2011

ਕੀ ਹਾਲ ਹੋਇਆ ਪੰਜਾਬ ਦਾ

ਬਲਿਹਾਰੀ ਕੁਦਰਤ ਵਸਿਆ, 
ਗਾਓਣ ਵਾਲਾ ਬਾਬਾ 
ਸਭਾ ਸਾਞਾਂ ਤੇ ਦੂਈ ਦਵੈਤ ਤੋ ਉਪਰ,
ਹੁਣ ਜਦ ਚਾਰ ਚੁਰਾਸੀਆਂ ਦਾ 
ਪੈਡਾਂ ਗਾਹ ਕੇ 
ਤੇ 
ਕੋਡੇ ਵਰਗ ਰਾਕਸ਼ਾਂ ਨੂੰ 
ਸਿੱਧੇ ਰਾਹ ਪਾ ਕੇ 
ਵਾਪਸ ਪਰਤੇਗਾ 
ਤਾਂ 
ਓਹ 
ਮੋਰੀਂ ਰੁਣਝੁਣ ਲਾਇਆ 
ਭੈਣੇ ਸਾਵਣ ਆਇਆ ਨਹੀ ਗਾਵੇਗਾ, 
ਉਹਤਾਂ ਕਹੇਗਾ ਮਰਦਾਨਿਆ 
ਸਮੇਂ ਨਾਲ ਸੁਰ ਜੋੜ ਕੇ ਛੇੜ ਕੋਈ ਰਾਗ ਰਬਾਬ ਦਾ,
ਕੀ ਹਾਲ ਹੋਇਆ ਪੰਜਾਬ ਦਾ ਃਰਿਤੁ  ਸ਼ਰਮਾ 

ਅਸੀਂ ਉਹ ਹਾਂ...

ਭਗਤ ਸਿੰਘ...!!
ਅਸੀਂ ਉਹ ਹਾਂ
ਜਿਨ੍ਹਾਂ ਦੇ ਜੰਮਦਿਆਂ ਦੇ ਮੂੰਹ ਨੂੰ ਗੁੜ੍ਹ ਨਹੀਂ...!
ਭੁੱਖ ਲਾਈ ਗਈ ਸੀ...
ਰੋਟੀ , ਗਰੀਬੀ , ਬੇਰੁਜ਼ਗਾਰੀ ਤੇ ਸਾਡੀ ਚੰਗੀ ਕਿਸਮਤ ਦੀ
ਸਾਨੂੰ ਸਦਾ ਹੀ ਭੁੱਖ ਰਹੀ !
ਮੈਨੂੰ ਸੌਂਹ ਹੈ ਭਗਤ ਸਿੰਘ ਤੇਰੇ ਬਸੰਤੀ ਚੋਲ਼ੇ ਦੀ
ਮੈਂ ਤੇਰੇ ਸੁਪਨਿਆਂ ਦਾ ਭਾਰਤ ਸਿਰਜਾਂਗਾ !
ਇਹ ਜੋ ਸਾਡੇ ਸਮਿਆਂ ਦੇ ਸਿਰਤਾਜ ਬਾਦ੍ਸ਼ਾਹ ਨੇ,
ਇਹ, ਇਹ ਨਹੀਂ ਜਾਣਦੇ
ਕਿ ਅਸੀਂ ਆਪਣੇ ਸਮੇਂ ਦੇ ਬੇਤਾਜ ਬਾਦ੍ਸ਼ਾਹ ਹਾਂ !
ਇਹ ਚਾਹੁੰਦੇ ਹਨ
ਇਹਨਾਂ ਦੇ ਬੱਚੇ ਖੇਡਣ
ਆਪਣੇ ਪੁਰਖਿਆਂ ਦੇ ਸਿਵਿਆਂ ਦੀ ਮਿੱਟੀ ਨੂੰ
ਪੈਰ ਤੇ ਥਾਪੜ ਕੇ ਘਰ ਘਰ ਬਣਾਉਣ,
ਅਤੇ ਨਾਲੋ ਨਾਲ ਚਾਹੁੰਦੇ ਹਨ
ਇਹ ਉਸੇ ਘਰ ਵਿੱਚ ਸੌਂ ਜਾਣ ਸਦਾ ਲਈ
ਗਰੀਬੀ ਦੀ ਚਾਦਰ ਓੜ ਕੇ,
ਬਦ੍ਕਿਸਮਤੀ ਦਾ ਸਿਰਾਹਣਾ ਲੈ ਕੇ !
ਪਰ ਭਗਤ ਸਿੰਘ
ਅਸੀਂ ਉਹ ਪਾਂਡਵ ਨਹੀਂ ਹਾਂ
ਜਿਨ੍ਹਾਂ ਚੌਪਟ ਦੀ ਖੇਡ ਤੇ
ਆਪਣੇ ਘਰ ਦੀ ਇੱਜਤ ਦਾਅ ’ਤੇ ਲਾ ਦਿੱਤੀ ਸੀ !
ਅਸੀਂ ਤਾਂ ਹੌਂਸਲਿਆਂ ਦਾ ਹਸਤਨਾਪੁਰ ਹਾਰਿਆ ਹੀ ਨਹੀਂ ,
ਘਰ ਦੀ ਇਜ਼ੱਤ ਤਾ ਦੂਰ ਦੀ ਗੱਲ ਹੈ....!
ਅਸੀਂ ਜੰਮੇ ਹਾਂ....
ਸੌਨ ਮੰਜਿਆਂ ਦੇ ਪਾਵਿਆਂ ਨਾਲ
ਤਾਕਤ ਦੇ ਰਾਵਣ ਬੰਨ ਕੇ
ਭਾਂਵੇ ਕਿ ਰਾਵਣ ਨੇ
ਮੰਜੇ ਦੇ ਪਾਵੇ ਨਾਲ ਕਾਲ ਬੰਨਿਆਂ ਸੀ!
ਅੱਜ ਦੀਆਂ ਸਰ੍ਕਾਰਾਂ ਅੰਗਰੇਜ਼ਾਂ ਵਾਂਗੂੰ,
ਤੇ ਅਸੀਂ ਭਗਤ ਸਿੰਘ ਤੇਰੇ ਵਰਗੇ ਬਣਨਾ ਲੋਚਦੇ ਹਾਂ !
ਅਸੀਂ ਉਹ ਹਾਂ ਭਗਤ ਸਿੰਘ
ਜਿਨ੍ਹਾਂ ਚੜ੍ਹਦੇ ਵਰੇਸ ਦੀ ਅੱਲ੍ਹ੍ੜ ਜਵਾਨੀ ਵਿੱਚ
ਤਕਦੀਰ ਦਾ ’ਮੰਥ” ਕੀਤਾ ,
ਭਾਂਵੇ ਕਿ ਪਤਾ ਹੀ ਸੀ
ਕਿ ਵਿੱਚੋਂ ਨਿਕਲੇਗੀ ਸਿਰਫ਼ ਬੇਰੁਜ਼ਗਾਰੀ !
’ਤੇ ਅਜੇ ਮਾਅਨੇ ਪੁਛ੍ੱਦੇ ਓ ਕਿ
ਅਸੀਂ ਧੁਰ ਅੰਦਰ ਤੀਕ ਜ਼ਹਿਰੀਲੇ ਕਿਉਂ ਹਾਂ
ਅਸੀਂ ਪੀ ਲਿਆ ਜ਼ਹਿਰ
ਬਦਨਸੀਬੀਆਂ ਤੇ ਬਦਕਿਸਮਤੀਆਂ ਦਾ ,
ਪਰ ਹਾਰੇ ਨਹੀਂ ...
ਅੱਜ ਵੀ ਸੋਚਾ ਦੇ ਅੰਮ੍ਰਿਤ ਸਾਗਰ ’ਚ
ਤਾਰੀਆਂ ਲਾਉਣੋ ਨਹੀਂ ਹਟਦੇ !
ਅਸੀਂ ਮੰਨੀ ਬੈਠੇ ਹਾਂ ਕਿ ਐਥੇ ਹਰ ਬੇਰੁਜ਼ਗਾਰ
ਅਲੀ ਬਾਬਾ ਵਰਗਾ ਹੈ
ਤੇ ਇਹ ਮੌਕਾਪ੍ਰਸਤ ਸਰ੍ਕਾਰਾਂ
ਚਾਲ਼ੀ ਚੌਰਾਂ ਦਾ ਗਿਰੋਹ....!
ਜੋ ਲੁੱਟੀ ਬੈਠੀਆਂ ਨੇ ਖਜ਼ਾਨੇ ਡਿਗਰੀਆਂ ਦੇ,
ਪਰ ਸਰ੍ਕਾਰਾਂ ਨੂ ਇੱਕ ਗੱਲ ਚੇਤੇ ਨਹੀਂ ਕਿ
ਕਦੇ ਕਦੇ ਹੱਕ ਖੋਹ ਵੀ ਲਏ ਜਾਂਦੇ ਨੇ
ਅਲੀ ਬਾਬੇ ਵਾਂਗੂੰ ....!
ਅੱਜ ਸਾਡੇ ਲੇਖਾਂ ਦੀ ਉਂਗਲੀ ਵਿੱਚ
ਉਮੀਦਾ ਦਾ ਸੁਦਰ੍ਸ਼ਨ ਘੁੰਮ ਰਿਹਾ ਹੈ
ਜੋ ਸਾਨੂੰ ਹਮੇਸ਼ਾ ਇਕ ਲੱਤ ਤੇ ਖੜ੍ਹੇ ਰੱਖਦਾ ਹੈ
ਤੇ ਜੇ ਅਸੀਂ ਜਿਉਂਦੇ ਰਹੇ ਤਾਂ ਇਹ ਦੱਸ ਕੇ ਮਰਾਂਗੇ
ਕਿ ਅਸੀਂ ਜੰਮੇ ਸੀ.....!

ਮੈਨੂੰ ਸੌਂਹ ਹੈ ਭਗਤ ਸਿੰਘ ਤੇਰੇ ਬਸੰਤੀ ਚੋਲ਼ੇ ਦੀ !
.......ਮਨ੍ਪ੍ਰੀਤ ਗੋਸਲ

ਬਿਰਖ,ਕਲਮਾਂ ਤੇ ਕੁਰਸੀਆਂ(ਦੀਪ ਜ਼ੀਰਵੀ)



ਦੁਨੀਆਂ ਦੇ ਵਿੱਚ ਤਿੰਨ ਧੜੇ ਨੇ :
ਬਿਰਖ,
ਕਲਮਾਂ ਤੇ
ਕੁਰਸੀਆਂ,
ਇੱਕ ਦੂਜੇ ਦੇ ਆਸਰੇ ਖੜੇ ਨੇ 
ਬਿਰਖ,
ਕਲਮਾਂ ਤੇ ਕੁਰਸੀਆਂ,
ਇੱਕ ਦੂਜੇ ਦੇ ਅੰਦਰ ਵੜੇ ਨੇ
ਬਿਰਖ,ਕਲਮਾਂ ਤੇ ਕੁਰਸੀਆਂ
ਇੱਕ ਨੇ ਤਾਂ ਵੀ  ਜੁਦਾ ਖੜ੍ਹੇ ਨੇ
ਬਿਰਖ,ਕਲਮਾਂ ਤੇ ਕੁਰਸੀਆਂ ।
ਬਿਰਖ ਧਰਮ ਨਿਭਾਂਓਂਦੇ:
ਡਾਕੂ ਹੋਵੇ ਕਿ ਸਾਧੂ,
ਜੋ ਵੀ ਛਾਂਵੇਂ ਆ ਜਾਵੇ
ਓਸੇ ਤਾਈਂ ਠੰਡਕ ਪਹੁੰਚਾਂਓਂਦੇ।
ਕਈ ਬਿਰਖ ਕਲਮਾਂ ਤੋ ਬਣਦੇ
ਕਈ ਬਿਰਖਾਂ ਤੋਂ ਬਣਦੀਆਂ ਕਲਮਾਂ,
ਕਈ ਬਿਰਖਾਂ ਤੋਂ ਬਣੀਆਂ ਕਲਮਾਂ 
ਮੁੜ੍ਹ
ਅੱਗੇ ਜਾ ਬਿਰਖ ਬਣਦੀਆਂ,
ਬਿਰਖਾਂ ਦੀ ਠੰਡਕ ਨਾ ਵਿਸਾਰਦੀਆਂ,
ਬਿਰਖਾਂ ਖਾਤਿਰ
ਲੜਦੀਆਂ
ਮਰਦੀਆਂ
ਨਾ ਡਰਦੀਆਂ।
ਸਭ ਬਿਰਖਾਂ ਦੀ ਲੋਚਾ ਹੁੰਦੀ:
ਕਲਮਾਂ ਬਣੀਏਂ,
ਤਖਤੀ ਬਣੀਏਂ ,
ਤਖਤ ਨਾ ਬਣੀਏਂ ,
ਤਖਤਾ ਨਾ ਬਣੀਏ।ਂ
ਸਭ ਬਿਰਖਾਂ ਦੀ ਮਨਸ਼ਾ ਹੁਮਦਿ
ਬੂਹੇ ਬਣੀਏਂ ,
ਬਣੀਏਂ ਥਿੰਦੀਆਂ ਦਹਿਲੀਜਾਂ
ਪਰ ਫਾਹੀ ਨਾ ਬਣੀਏਂ।
ਡੋਲੀ ਬਣੀਏਂ,
ਪੰਘੂੜਾ ਬਣੀਏਂ
ਪਰ
ਸਿੜ੍ਹੀ ਨਾ ਬਣੀਏਂ,
ਮੜ੍ਹੀ ਨਾ ਬਣੀਏਂ।
ਹੋਣੀ
ਕਿਸਮਤ
ਕੁਝ ਵੀ ਆਖੀਏ,
ਜਦ ਬਿਰਖਾਂ ਚੋਂ
ਕੁਰਸੀਆਂ ਅੱਜ ਕਲ
ਜਨਮ ਲੈਂਦੀਆਂ:
ਤਖਤਾਂ
ਤਖਤਿਆਂ

ਫਾਹੀਆਂ
ਸਿੜ੍ਹੀਆਂ
ਮੜ੍ਹੀਆਂ
ਦੀ
ਲੁੱਢੀ ਪੈਂਦੀ

ਦੀਪ ਜੀਰਵੀ
9/142 ਜੀਰਾ(ਫਿਰੋਜਪੁਰ)
ਪੰਜਾਬ (ਭਾਰਤ)


Tuesday, 6 September 2011

..ਸਨਮਾਨ



ਕੋਈ ਮਾਇਨੇ ਨਹੀਂ ਰਖਦੇ
ਸਨਮਾਨ ਖਰੀਦੇ ਹੋਏ
ਜਿਹਨਾਂ ਦੇ ਬਦਲੇ ਦੇ ਵਿੱਚ
ਧਰਨੀ ਪਈ ਹੋਵੇ ਗਹਿਣੇ
ਆਪਣੀ ਜ਼ਮੀਰ ਦੀ ਪੂੰਜੀ |
ਸਨਮਾਨ ਤਾਂ ਉਹ ਹੁੰਦਾ ਏ
ਜੋ ਆਣ ਦੁਆ ਬਣ ਬੈਠੇ
ਇੱਕ ਅੰਮੜੀ ਦੇ ਬੁੱਲ੍ਹਾਂ ਤੇ
ਜਿਸਦੀ  ਲੀਰਾਂ   ਬੁੱਕਲ ਚੋਂ
ਕੋਈ ਅਣਘੜਿਆ ਜਿਹਾ ਪੱਥਰ
ਚੁੱਕਿਆ ,ਤਰਾਸ਼ਿਆ ਤੇ ਫਿਰ
 ਹੀਰਾ ਕੋਹਨੂਰ ਬਣਾਇਆ |
ਜਾਂ ਓਸ ਕੁੜੀ ਦਾ ਹਾਸਾ
ਜਿਸ ਦੇ ਪੈਰਾਂ ਨੂੰ ਦੇਕੇ
ਕੋਈ ਸਬਜ਼ ਸੁਨਹਿਰੀ ਪੈੜਾਂ
ਆਖਿਆ ਸੀ ਜਾਹ ਹੁਣ ਬੀਬਾ
ਤੈਨੂੰ ਨੇ ਸੱਤੇ ਖੈਰਾਂ |
ਆਹ ਲੈ ਅੱਖਰਾਂ ਦੀ ਪੂੰਜੀ
ਜੀਵਨ ਦੇ ਵਣਜ ਵਿਹਾਰੀਂ
 ਇਹ ਤੇਰੇ ਕੰਮ ਆਵੇਗੀ |
ਤੇ ਸਾਰੇ ਵਣਜ ਵਿਹਾ ਕੇ
ਉਹ ਪੈੜ ਸੁਨਹਿਰੀ ਟੁੱਕਦੀ
ਜਦ ਮੁੜਕੇ ਫਿਰ ਮਿਲਦੀ ਹੈ
ਤੇ ਆਣ  ਚੌਗਿਰਦੇ ਮੇਰੇ
ਇੱਕ ਮੋਹ ਦੀ ਤੰਦ ਵਲ਼ਦੀ ਹੈ |
 ਤਦ  ਉਹਦੀਆਂ ਪਲਕਾਂ ਹੇਠਾਂ
ਇੱਕ ਜਿੱਤ ਖੜੀ ਦਿਸਦੀ ਹੈ |
ਜਾਂ ਫਿਰ ਸਨਮਾਨ ਹੈ ਮੇਰਾ
ਇੱਕ ਬਾਪ ਦੀ ਅੱਖ ਚੋਂ ਕਿਰਿਆ
ਕੋਸਾ ਤੇ ਸੁੱਚੜਾ ਹੰਝੂ
ਜੋ ਓਸ ਵਜੋਂ ਸ਼ੁਕਰਾਨੇ
ਮੇਰੀ ਸਰਦਲ ਤੇ ਚੋਇਆ
ਜਦ ਪੁੱਤ  ਗਰੀਬੂ ਉਹਦਾ
ਬਣਕੇ ਸਮਿਆਂ ਦਾ ਹਾਣੀ
ਗੁਰਬਤ  ਦੀ ਪਾਟੀ  ਲੋਈ
ਕਿਤੇ ਦੂਰ ਪਰੇ ਧਰ ਆਇਆ |
ਸਨਮਾਨ ਤਾਂ ਉਹ ਹੁੰਦਾ ਏ
ਜਦ ਰਾਹ ਜਾਂਦਾ ਕੋਈ ਗਭਰੂ
ਇੱਕ ਪਲ ਮੁਸਕਾ ਕੇ ਵੇਖੇ
ਫਿਰ  ਪੈਰਾਂ ਤੇ ਝੁਕ ਜਾਏ
ਤੇ  ਹੱਸਦਾ ਹੱਸਦਾ ਦੱਸੇ
ਮੇਰੇ ਦਿੱਤੇ ਚਾਨਣ ਚੋਂ
ਉਹਨੇ ਕਿੰਨੇ  ਦੀਪ ਜਗਾਏ
ਤੇ ਕਿੰਨੇ ਘਰ ਰੁਸ਼ਨਾਏ |

byਗੁਰਮੀਤ  ਸੰਧਾ, on Tuesday, 06 September 2011 at 17:23

...ਤਾਂ ਫੇਰ ਕੀ

ghazal...

by Baljit Saini on Tuesday, 06 September 2011 at 17:52
ਮੇਰੇ ਖ਼ਾਬਾਂ ਨੂੰ ਜੇ ਮਿਲਿਆ ਘਰ ਨਹੀਂ ਤਾਂ ਫੇਰ ਕੀ |
ਸੁੱਕਿਆ ਨੈਣਾਂ ਦਾ ਜੇ ਸਾਗਰ ਨਹੀਂ ਤਾਂ ਫੇਰ ਕੀ |


ਤੇਰੀਆਂ ਯਾਦਾਂ ਦਾ ਸੂਰਜ ਜ਼ਹਿਨ ਵਿਚ ਮਹਿਫ਼ੂਜ਼ ਹੈ ,
ਜ਼ਿੰਦਗੀ ਵਿਚ ਧੁੱਪ ਦੀ ਕਾਤਰ ਨਹੀਂ ਤਾਂ ਫੇਰ ਕੀ |


ਜਾਣ ਕੇ ਖ਼ੁਦ ਨੂੰ ਇਕੱਲਾ ਕਿਉਂ ਮਨਾ ਹੋਵੇਂ ਉਦਾਸ ,
ਬਹੁਤ ਦੁਸ਼ਮਣ ਨਾਲ ਨੇ ਮਿੱਤਰ ਨਹੀਂ ਤਾਂ ਫੇਰ ਕੀ |


ਬਹੁਤ ਨੇ ਦੋ ਅੱਥਰੂ ਹੀ ਮੇਰੀਆਂ ਤੇਹਾਂ ਲਈ ,
ਰਸਤਿਆਂ ਵਿਚ ਜੇ ਕੋਈ ਸਾਗਰ ਨਹੀਂ ਤਾਂ ਫੇਰ ਕੀ |


ਕਰ ਲਿਆ ਤਬਦੀਲ ਖ਼ੁਦ ਨੂੰ ਮੌਸਮਾਂ ਦੇ ਨਾਲ ਮੈਂ ,
ਦਿਲ ਨੂੰ ਜੇਕਰ ਕਰ ਸਕੀ ਪੱਥਰ ਨਹੀਂ ਤਾਂ ਫੇਰ ਕੀ |


ਕਰ ਸਕੇਂ ਤਾਂ ਮੇਰੀ ਖ਼ਾਮੋਸ਼ੀ ਦਾ ਕਰ ਲੈ ਤਰਜੁਮਾ, 
ਮੇਰੇ ਕੋਲੇ ਬੋਲਦੇ ਅੱਖਰ ਨਹੀਂ ਤਾਂ ਫੇਰ ਕੀ |

Saturday, 3 September 2011

ਅੱਜ ਕੱਲ...


ਅੱਜ ਕੱਲ {ਕਵਿਤਾ}
ਮੈਂ ਖੁਦ ਨੂੰ

ਏਦਾਂ ਪਰਖਦਾ ਹਾਂ

ਮੈਂ ਜੋ ਕੁਝ ਕਰਦਾ ਹਾਂ

ਕੀ ਉਦਾਂ ਸੋਚਦਾ ਹਾਂ

ਜੋ ਮੈਂ ਸੋਚਦਾ ਹਾਂ

ਕੀ ਉਦਾਂ ਵਿਚਰਦਾ ਹਾਂ



ਮੈਂ ਖੁਦ ਬਾਰੇ

ਜਦ ਵੀ ਸੋਚਦਾ ਹਾਂ

ਆਪਣੀ ਪਰਖ ਦੇ ਪੈਮਾਨਿਆਂ ਨੂੰ

ਪਲ ਪਲ ਬਦਲਦਾ ਹਾਂ



ਮੈਂ ਧਰਤੀ ਤੇ ਜਦੋਂ ਰਹਿੰਦਾ ਹਾਂ

ਅਕਾਸ਼ਾਂ ਦੀ ਬੁਲੰਦੀ ਮਾਪਦਾ ਰਹਿੰਦਾਂ

’ਤੇ ਜਦ ਆਕਾਸ਼ਾਂ ਚ ਘੁੰਮਾਂ

ਧਰਤ ਸੰਗ

ਆਪਣੇ ਰਿਸ਼ਤੇ ਦੇ ਬਾਰੇ ਸੋਚਦਾ ਹਾਂ

ਮੈਂ ਵਾਰ ਵਾਰ ਟੁੱਟਦਾ ਹਾਂ

ਮੁਡ਼ ਮੁਡ਼ ਜੁਡ਼ਣ ਲਈ

ਮੁਡ਼ ਮੁਡ਼ ਜੁਡ਼ਦਾ ਹਾਂ

ਫਿਰ ਫਿਰ ਟੁੱਟਣ ਵਾਸਤੇ

ਮੇਰੇ ਆਪੇ ਦੇ ਅੰਦਰ

ਇਹ ਕੇਹੀ ਦੁਫੇਡ਼ ਹੈ

ਮੈਂ ਖੁਦ ਨਾਲ ਲਡ਼ਦਾ ਹਾਂ

ਜੰਗ ਹਰ ਵੇਲੇ

ਮੇਰੇ ਅੰਦਰ ਵਿਚਾਰਾਂ ਦਾ

ਇਹ ਕੇਹਾ ਭੇਡ਼ ਹੈ

ਮੈਂ ਆਪ ਮੁਜਰਿਮ ਹਾਂ

ਤੇ ਆਪ ਹੀ ਮੁਨਸਿਫ ਵੀ

ਰੂਹ ਮੇਰੀ ਫੈਸਲੇ ਆਪਣੇ

ਘਡ਼ੀ ਘਡ਼ੀ ਹੈ ਬਦਲਦੀ

ਮੈਂ ਕਹਿੰਦਾ ਜੋ ਵੀ ਹੋਵਾਂ

ਕਹਿਣਾ ਕੁਝ ਹੋਰ ਲੋਚਦਾ ਹਾਂ

ਮੈਂ

ਆਪਣੇ ਆਪ ਦੇ ਬਾਰੇ ਚ

ਅੱਜ ਕੱਲ ਏਦਾਂ ਹੀ ਸੋਚਦਾ ਹਾਂ

ਮੈਂ ਤੈਨੂੰ ਇਸ ਘਡ਼ੀ ਜੋ ਵੀ ਕਹਿ ਰਿਹਾਂ

ਅਗਲੇ ਹੀ ਪਲ

ਆਪਣੇ ਆਪ ਨੂੰ

ਕੂਝ ਹੋਰ ਤਰਾਂ ਪੇਸ਼ ਕਰ ਸਕਦਾ ਹਾਂ

ਉਹ ਵੀ ਮੇਰਾ ਹੀ ਸੱਚ ਸੀ

ਇਹ ਵੀ ਮੇਰੀ ਸੱਚਾਈ ਹੈ

ਕਦੇ ਆਖਾਂ ਮੈਂ ਜ਼ੱਰਾ੍ ਹਾਂ

ਕਦੇ ਸੋਚਾਂ

ਮੇਰੇ ਅੰਦਰ ਖੁਦਾਈ ਹੈ



ਅੱਜ ਕੱਲ

ਮੈਂ ਖੁਦ ਨੂੰ ਹਾਂ ਇਦਾਂ ਪਰਖਦਾ

ਮੈਂ ਜੋ ਵੀ ਕਰ ਰਿਹਾਂ

ਕੀ ਮੈਂ ਉਦਾਂ ਸੋਚਦਾਂ
-ਹਰਮੀਤ  ਵਿਦਿਆਰਥੀ

■ਮੇਰਾ ਸ਼ਹਿਰ ਹੈ....ਮਨ੍ਪ੍ਰੀਤ ਗੋਸਲ

■ਮੇਰਾ ਸ਼ਹਿਰ ਹੈ
ਵਿਧਾਨ ਸਭਾ ਵਿੱਚ ਬੱਸਾਂ ਦੇ ਕਿਰਾਏ
ਵਧਾਉਣ ਬਾਰੇ ਚੱਲ ਰਹੀ ਲੰਬੀ
ਬਹਿਸ ਵਰਗਾ !
ਸੜਕਾਂ ਨੇ
ਮੇਰੇ ਦੇਸ ਦੀ ਗਰੀਬ ਜਨਤਾ ਦੀਆਂ
ਦਲੀਲਾਂ ਵਰਗੀਆਂ ,
ਜਿਹਨਾਂ ਨੂੰ ਲੀਡਰ ਬੇਤੁਕੀਆਂ ਦਸਦੇ ਨੇ !
ਗਲੀਆਂ ਨੇ ,
ਜਿਵੇਂ ਕੋਈ ਦੋ ਵਿਰੋਧੀ ਲੀਡਰ
ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ
ਏਧਰ ਓਧਰ ਘਸੀਟ ਰਹੇ ਹੋਣ !
ਮੇਰੇ ਸ਼ਹਿਰ ਦਾ ਹਰ ਮਕਾਨ
ਕਿਸੇ ਗਰੀਬ ਦੀ ਮਜ਼੍ਬੂਰੀ ਵਸ
ਨਿਕ੍ਲੀ ਧਾਹ ਪਿੱਛੋਂ ਗੁੱਸੇ ਵਿੱਚ
ਅਸ੍ਮਾਨ ਵੱਲ ਵੱਟੀ ਗਈ
ਮੁੱਠੀ ਵਰਗਾ ਹੈ !
ਕੰਧਾ ਨੇ ਉਸੇ ਗਰੀਬ ਵੱਲੋਂ
ਲਈਆਂ ਗਈਆਂ
ਕਚੀਚੀਆਂ ਵਰਗੀਆਂ,
ਮੇਰੇ ਸ਼ਹਿਰ ਦੀਆਂ ਨਾਲੀਆਂ ਨੇ
ਕਿਸੇ ਕਰ੍ਜ਼ਈ ਕਿਸਾਨ ਦੇ
ਕਰ੍ਜ਼ੇ ਤੋਂ ਤੰਗ ਆ ਜਾਣ ਤੇ
ਸਪ੍ਰੇਅ ਪੀ ਜਾਣ ਪਿੱਛੋਂ
ਮੂੰਹ ’ਚੋਂ ਨਿਕਲੀ ਝੱਗ ਵਰਗੀਆਂ !
ਇਹ ਆਦਾਨ ਪ੍ਰ੍ਦਾਨ ਇਹ ਬਹਿਸ
ਸ਼ਾਇਦ ਮੇਰੇ ਜਨਮ ਤੋਂ
ਸ਼ੁਰੂ ਹੋਈ ਹੋਵੇਗੀ !
ਹੁਣ ਹਰ ਮੋੜ ਤੇ
ਸਕੂਟਰਾਂ ਤੇ ਕਾਰਾਂ ਦਾ ਧੂੰਆਂ
ਕਿਸੇ ਥਾਣੇਦਾਰ ਦੇ ਮੂੰਹ ’ਚੋਂ
ਨਿਕਲੀਆਂ ਗਾਲ੍ਹਾਂ ਵਾਂਗੂ
ਦਿਲ ਤੇ ਅਸਰ ਕਰਦਾ ਹੈ
ਇਹਨਾਂ ਦੇ ਹਾਰਨ
ਇੱਕ ਦੂਸਰੇ ਨਾਲ
ਕੁਰੂਕ੍ਸ਼ੇਤਰ ਦੀ ਜੰਗ ਲੜਦੇ ਨੇ ,
ਇੱਥੇ ਜੋ ਵੀ ਜੰਮਦਾ ਹੈ
ਸੋਚਦਾ ਹੈ,
ਇਹ ਇਨ੍ਸਾਫ਼ ਕਦ ਹੋਵੇਗਾ ?
ਜਦੋਂਕਿ ਇੱਥੇ ਹਰ ਸਵਾਲ ਹੀ
ਇਨਸਾਫ਼-ਖੋਰਾਂ ਲਈ ਹੈ !
ਰਾਤ ਆਉਂਦੀ ਐ, ਸੌ ਜਾਵਾਂਗੇ
ਸੁਪਨੇ ਵਿੱਚ ਕਿਸੇ ਰਾਂਝੇ ਦੀ ਵੰਝਲੀ ਦਾ ਰਾਗ
ਜਾਂ
ਚੂਰੀ ਲੈ ਕੇ ਆਉਂਦੀ ਹੀਰ ਦੇ ਪੈਰਾਂ ’ਚ
ਛਣਕਦੀ ਝਾਂਜਰ ਦੀ ਛਣ - ਛਣ ਨਹੀਂ
ਸਗੋਂ ਸੁਪਨੇ ਵਿੱਚ ਵੀ ਸੋਚਦੇ ਹਾਂ
ਕਿ ਇਹ ਹੀਰ ਨਹੀਂ, ਉਹ ਹੀਰ ਹੋਵੇਗੀ
ਯਾ ਖੁਦਾ
ਇੱਥੇ ਕਦ ਹੋਵੇਗੀ ਸੁਣਵਾਈ
ਸਮੇਂ ਦੇ ਮਾਰਿਆਂ ਦੀ
ਤੇ ਕਦ ਹੋਵੇਗਾ ਇਨਸਾਫ਼
ਬੇ-ਇਨ੍ਸਾਫ਼ਾਂ ਨਾਲ
ਜਰਾਂ ਗੌਰ ਕਰੀਂ
ਇਸ ਗੱਲ ’ਤੇ !
..........ਮਨ੍ਪ੍ਰੀਤ ਗੋਸਲ

Friday, 2 September 2011

ਅਸੀਂ ਇੱਕ ਹਾਂ...!-ਮਨ੍ਪ੍ਰੀਤ ਗੋਸਲ

ਅਸੀਂ ਇੱਕ ਹਾਂ...!



ਐ ਕੁਦਰਤ ਇਹ ਧਰਮ,

ਸਿੱਖ ਤੇ ਹਿੰਦੂ ਵੱਖ ਕਿਉਂ ਦਿਸਦੇ ਨੇ ,

ਜਦ੍ਕਿ ਇੱਕ ਨੇ ..!

ਸਭ ਤੋਂ ਪਹਿਲਾਂ ਸ੍ਰਿਸ਼ਟੀ ਪੈਦਾ ਹੋਈ

ਤੇ ਫ਼ਿਰ ਇਹ ਸਭ, ਨਿਰੰਕਾਰ ਜੋਤੀ ਸਰੂਪ

ਨਿਰੰਕਾਰ ਜੋਤੀ ਸਰੂਪ ਦਾ ਬੇਟਾ ਸੱਚ ,

ਸੱਚ ਦਾ ਬੇਟਾ ਓਅੰਕਾਰ ,

ਓਅੰਕਾਰ ਦਾ ਬੇਟਾ ਬ੍ਰਹਮਾਂ,

ਬ੍ਰਹਮਾਂ ਦਾ ਬੇਟਾ ਉਦਿਆਲਕ,

ਉਦਿਆਲਕ ਦਾ ਬੇਟਾ ਧੂਲ,

ਧੂਲ ਦਾ ਬੇਟਾ ਬ੍ਰਹਿਮੰਡ ,

ਬ੍ਰਹਿਮੰਡ ਦਾ ਬੇਟਾ ਅੰਡ,

ਅੰਡ ਦਾ ਬੇਟਾ ਸੂਰਜ ,

ਸੂਰਜ ਦਾ ਬੇਟਾ ਕਸ਼ਪ,

ਕਸ਼ਪ ਦਾ ਬੇਟਾ ਦਲੀਪ,

ਦਲੀਪ ਦਾ ਬੇਟਾ ਰਘੂ ,

ਰਘੂ ਦਾ ਬੇਟਾ ਅੱਜ,

ਅੱਜ ਦਾ ਬੇਟਾ ਦਸ਼ਰਥ,

ਦਸ਼ਰਥ ਦਾ ਬੇਟਾ ਰਾਮਚੰਦਰ ,

ਰਾਮਚੰਦਰ ਦਾ ਬੇਟਾ ਕੁਸ਼ ,

ਕੁਸ਼ ਦਾ ਬੇਟਾ ਲਹੂ,

ਲਹੂ ਦਾ ਬੇਟਾ ਕਾਲ ਕੇਤ,

ਕਾਲ ਕੇਤ ਦਾ ਬੇਦੀ

ਬੇਦੀ ਦਾ ਬੇਟਾ ਭੇਖ,

ਭੇਖ ਦਾ ਬੇਟਾ ਚਿੱਤਰ੍ਸਾਲ,

ਚਿੱਤਰ੍ਸਾਲ ਦਾ ਬੇਟਾ ਰਾਮ ਲੋਕ,

ਰਾਮ ਲੋਕ ਦਾ ਬੇਟਾ ਸਹਿਣਾ

ਸਹਿਣਾ ਦਾ ਬੇਟਾ ਮਹਿਤਾ ਕਾਲੂ ,

ਮਹਿਤਾ ਕਾਲੂ ਦਾ ਬੇਟਾ ਗੁਰੂ ਨਾਨਕ ਦੇਵ ,

ਹੋ ਗਏ ਨਾ ਇੱਕ !

ਪਤਾ ਨੀ ਖੌਰੇ ਕਦੋਂ ਸਮ੍ਝਣਗੇ ਇਹ ਲੋਕ

ਚਲੋਂ ਅੱਗੇ ਹੋਰ ਵੇਖਦੇ ਹਾਂ ...!

ਸ਼੍ਰੀ ਰਾਮ ਚੰਦਰ ਦਾ ਬੇਟਾ ਲਵ ,

ਲਵ ਦਾ ਬੇਟਾ ਕਾਲ ਰਾਏ ਸੋ੍ਢੀ ,

ਕਾਲ ਰਾਏ ਸੋਢੀ ਦਾ ਬੇਟਾ ਉਦੇ ਰਾਏ ,

ਉਦੇ ਰਾਏ ਦਾ ਬੇਟਾ ਮੁਲਖ ਰਾਏ ,

ਮੁਲਖ ਰਾਏ ਦਾ ਬੇਟਾ ਸਬੀਰ ਮੋਤਾ ,

ਸਬੀਰ ਮੋਤਾ ਦਾ ਬੇਟਾ ਅੰਨਤਾ,

ਅੰਨਤਾ ਦਾ ਬੇਟਾ ਚਿੱਤ

ਚਿੱਤ ਦਾ ਬੇਟਾ ਮੌਜ,

ਮੌਜ ਦਾ ਬੇਟਾ ਦਿਆਲ ਰਾਏ,

ਦਿਆਲ ਰਾਏ ਦਾ ਬੇਟਾ ਹਰੀ ਦਾਸ ,

ਹਰੀਦਾਸ ਦਾ ਬੇਟਾ ਗੁਰੂ ਰਾਮਦਾਸ,

ਗੁਰੂ ਰਾਮਦਾਸ ਦਾ ਬੇਟਾ ਗੁਰੂ ਅਰਜਨ ਦੇਵ,

ਗੁਰੂ ਅਰਜਨ ਦੇਵ ਦਾ ਬੇਟਾ ਗੁਰੂ ਹਰਗੋਬਿੰਦ,

ਗੁਰੂ ਹਰਗੋਬਿੰਦ ਦਾ ਬੇਟਾ ਗੁਰੂ ਤੇਗ ਬਹਾਦੁਰ

ਗੁਰੂ ਤੇਗ ਬਹਾਦੁਰ ਦਾ ਬੇਟਾ ਗੁਰੂ ਗੋਬਿੰਦ ਸਿੰਘ

ਫਿਰ ਅਸੀਂ ਹੁਣ ਵੱਖ ਕਿਵੇਂ ਹੋਏ ?

..........ਮਨ੍ਪ੍ਰੀਤ ਗੋਸਲ



.

Wednesday, 31 August 2011

ਹੀਰ - ਰਾਂਝਾ-Manpreet Gosal

 
ਹੀਰ - ਰਾਂਝਾ


ਹੀਰੇ !
ਜੋ ਮੈਂ ਸੁਣਿਆ ਠੀਕ ਹੈ ?
ਤੇਰੇ ਪਿਤਾ ਜੀ ਆਂਹਦੇ ਨੇ,
ਜੇਕਰ ਮੈਂ ਰਾਂਝਾ
ਬਾਰਾਂ ਹਜ਼ਾਰ ਰੁਪਏ ਮਹੀਨਾ
ਕਮਾ ਸਕਦਾ ਹਾਂ !
ਤਾਂ ਤੇਰੀ ਡੌਲੀ
ਤਖਤ ਹਜ਼ਾਰੇ ਲਿਜਾ ਸਕਦਾ ਹਾਂ
ਨਹੀਂ ਤਾਂ
ਨਹੀਂ ਤਾਂ , ਓਹ ਤੇਰਾ ਨਿਕਾਹ
ਵੀਹ ਹਜ਼ਾਰ ਲੈਂਦੇ ਸੈਦੇ ਨਾਲ ਕਰ ਦੇਣਗੇ !!
ਹੀਰੇ !
ਮੈਂ ਬੇਰੁਜ਼ਗਾਰ ਹਾਂ
ਪਰ ਤੈਨੂੰ ਪਿਆਰ ਕਰਦਾ ਹਾਂ !
ਤੇਰੇ ਪਿਛੇ ਛ੍ੱਡ ਨਹੀਂ ਹੋਣਾ
ਮੇਰੇ ਕੋਲੋਂ ਮੇਰੇ ਪਿਓ ਦਾ
ਤਖ਼ਤ ਹਜ਼ਾਰਾ
ਕਿਉਂਕਿ ਮੇਰੇ ਸੋਚਾਂ 'ਚ ਡੁੱਬੇ ਮੁੱਖ 'ਤੇ
ਫ਼ਿਕਰਾਂ ਦਾ ਤਾਜ਼
ਤਾਜ਼ ਤੇ ਜਿੰਮੇਵਾਰੀ ਦੀ ਪੰਡ
ਟਿਕੀ ਪਈ ਏ
ਮੇਰੀ ਭੈਣ ਦਾ ਵਿਆਹ ਮੈਂ ਕਰਨਾ ਹੈ
ਮਾਂ ਦੀਆਂ ਅੱਖਾਂ ਨੂੰ ਨਵਾਂ ਬਣਵਾਉਂਣਾ ਹੈ
ਜੋ ਅੱਖਾਂ ਉਸ ਨੇ ਗਵਾ ਲਈਆਂ
ਮੇਰੇ ਫ਼ਿਕਰਾਂ 'ਚ ਰੋ ਰੋ ਕੇ
ਬਾਪੂ ਜੀ ਦੇ ਸਾਹ ਦਾ ਇਲਾਜ ਵੀ ਕਰਵਾਉਣਾ ਹੈ
ਮੈਂ ਇਕੱਲਾ ਹੀ ਪੁੱਤ ਹਾਂ
ਆਪਣੇ ਗਰੀਬ ਮਾਂ-ਬਾਪ ਦਾ
ਮੇਰੇ ਹੋਰ ਤਿੰਨ ਵੀਰ ਵੀ ਨਹੀਂ
ਨਾ ਹੀ ਮੇਰਾ ਪਿਓ ਚੌਧਰੀ ਹੈ
ਮੈਂ ਤਾਂ ਤੇਰੇ ਗਮ ਵਿੱਚ ਜੋਗੀ
ਵੀ ਨਹੀਂ ਹੋ ਸਕਦਾ
ਲੋਕ ਕੀ ਆਖਣਗੇ ,
ਕਹਿਣਗੇ !
ਕਬੀਲਦਾਰੀ ਤੋਂ ਡਰਦਾ ਸਾਧ ਹੋ ਗਿਆ
ਚਾਅ ਵਿਲਕ ਪੈਣਗੇ ਲਾਡੋ ਭੈਣ ਦੇ,
ਰੰਡੇਪਾ ਸਿਹਾ ਨਹੀਂ ਜਾਣਾ ਮੇਰੀ ਮਾਂ ਤੋਂ
ਸਾਧ ਹੋਣ ਦਾ ਗਮ ਸਹਿਆ ਨਹੀਂ ਜਾਣਾ
ਮੇਰੇ ਬਾਪੂ ਜੀ ਤੋਂ
ਹੀਰੇ !
ਤੂੰਹੀਓ ਦੱਸ ਕੀ ਕਰਾਂ ਮੈਂ ਹੁਣ ?
ਪੈਸੇ ਤੇ ਚੰਗੇ ਕੱਪ੍ੜੇ ਨਹੀਂ ਹੈਗੇ
ਕਿਸੇ ਲੀਡਰ ਨੂੰ ਮਿਲਨ ਜਾਣ ਵਾਸਤੇ
ਤੇ ਰਿਸ਼ਵਤ ਕਿੱਥੋਂ ਦੇਵਾਂਗਾ ?
ਅੱਜ ਕੱਲ ਦੇ ਅਦਲੀ ਰਾਜੇ ਫ਼ਰਿਆਦ ਵੀ
ਰਿਸ਼ਵਤ ਲੈ ਕੇ ਸੁਣਦੇ ਨੇ !
ਚ੍ੱਲ ਮੈਂ ਤੈਨੂੰ ਘਰ ਛੱਡ ਆਵਾਂ
ਤੇਰਾ ਪਿਤਾ ਚੂਚਕ ਉਡੀਕਦਾ ਹੋਵੇਗਾ ,
ਤੂੰ ਰੰਗ੍ਪੁਰ ਵਿਆਹ ਕਰਵਾ ਲਵੀਂ ,
ਮੈਂ ਸੁਣਿਐ !
ਤੇਰਾ ਸੈਦਾ ਫ਼ੀਲਡ ਅਫ਼੍ਸਰ ਲੱਗਿਆ ਏ !
ਹੀਰੇ !
ਮੈਂ ਤੈਨੂੰ ਕਿੰਝ ਸਮ੍ਝਾਵਾਂ,
ਮੈਂ ਤਾਂ ਰੱਖ੍ੜੀ ਬੰਨ੍ਣ ਬਦਲੇ ਆਪਣੀ ਭੈਣ ਨੂੰ
ਦੇ ਨਹੀਂ ਸਕਦਾ ਕੋਈ ਸੌਗਾਤ ,
ਕਿਉਂਕਿ ਮੈਂ ਬੇਰੁਜ਼ਗਾਰ ਹਾਂ !
ਨਾਨ੍ਕੇ ਮਿਲਣ ਚੱਲੀ ਮਾਂ ਨੂੰ
ਬੱਸ ਦਾ ਕਿਰਾਇਆ ਨਹੀਂ ਦੇ ਸਕਦਾ
ਕਿਉਂਕਿ ਮੈਂ ਬੇਰੁਜ਼ਗਾਰ ਹਾਂ !
ਮਜ਼ਦੂਰੀ ਨਹੀਂ ਕਰ ਸਕਦਾ
ਮਜ਼ਦੂਰ ਬਾਪੂ ਨਾਲ
ਕਿਉਂਕਿ ਮੈਂ ਪੜ੍ਹਿਆ ਲਿਖਿਆ ਹਾਂ
ਹੀਰੇ !
ਪਾਣੀ 'ਚ ਡਾਂਗਾ ਮਾਰਿਆਂ ਪਾਣੀ ਵੱਖ ਨਹੀਂ ਹੁੰਦੇ
ਤੂੰ ਜਿਸਮਾਨੀ ਤੌਰ ਤੇ ਕਿਸੇ ਹੋਰ ਦੀ ਹੋਜੇਂਗੀ
ਪਰ, ਰੂਹਾਨੀ ਤੌਰ ਤੇ ਮੇਰੀ ਹੀ ਰਹੇਂਗੀ
ਜਾਹ ਹੀਰੇ ! ਤੇਰਾ ਰੰਗ੍ਪੁਰ ਰੰਗੀ ਵਸੇ,
ਤੇਰੇ ਪਿਓ ਚੂਚਕ ਦਾ ਸਿਆਲ ਵਸੇ,
ਸਾਡੇ ਹਜ਼ਾਰੇ ਦਾ ਕੀ ਐ ਭਾਂਵੇ ਵਸੇ
ਤੇ ਭਾਂਵੇ ਨਾ ਵਸੇ
ਤੂੰ ਜਵਾਨੀਆਂ ਮਾਣ , ਖੇੜੇ ਹੰਢਾ ,
ਅਸੀਂ ਤਾਂ ਆਪਣੇ ਪਿੰਡੋ ਤੇਰੇ ਪਿੰਡ ਨੂੰ
ਜਾਂਦੀ ਸੜਕ ਤੇ ਵੰਝਲੀ ਵਜਾ ਕੇ

\ਤੇਰਾ ਰਾਹ ਤੱਕਿਆ ਕਰਾਂਗੇ !

.........ਮਨ੍ਪ੍ਰੀਤ ਗੋਸਲ

Tuesday, 30 August 2011

{ਈਦ}-ਗੁਰਮੀਤ ਸੰਧਾ

..

ਈਦ-   ਗੁਰਮੀਤ ਸੰਧਾ


.ਈਦ ਆਈ ਪਰ ਤੂੰ ਨਾ ਆਇਆ ,

ਮੈਂ ਵਿੱਚ ਦਰਾਂ ਦੇ ਖਲੀ ਆਂ

ਛਲਕਣ ਨੈਣ ਦਿਲ ਡੁੱਬਦਾ ਜਾਵੇ ,

ਦੁਖਣ ਪੈਰਾਂ ਦੀਆਂ ਤਲੀਆਂ
ਵਾਂਗ ਸ਼ੁਦੈਣਾ ਜ਼ੁਲਫ਼ਾਂ ਖੁੱਲ੍ਹੀਆਂ ,
ਖੜੀ ਤੱਕਾਂ ਵੱਲ ਗਲੀਆਂ
ਆ ਸੱਜਣਾਂ ਮੈਂ ਵੀ ਈਦ ਮਨਾਵਾਂ ,
ਮੈਂ ਬਾਝ ਤੇਰੇ ਮੁੱਕ ਚੱਲੀ ਆਂ
ਸੱਜਣਾਂ ਵਾਲੀਆਂ ਵੇਸ ਲਗਾਏ ,
ਅਸੀਂ ਪਏ ਦੁਪੱਟੜਾ ਤਾਣ
ਖੜਾ ਸਿਰਹਾਣੇ ਕੂਕੇ ਬਿਰਹਾ ,
ਜਾਏ ਮੁੱਕਦਾ ਮੇਰਾ ਹਠ ਤ੍ਰਾਣ
ਸੁੱਤੜੀ ਰੀਝ ਉਣੀਂਦੀਆਂ ਅੱਖੀਆਂ ,

ਮੇਰੇ ਅਟਕੇ ਲਬਾਂ ਤੇ ਪ੍ਰਾਣ
ਤੇਰੇ ਬਿਨਾ ਸਾਡੀ ਈਦ ਨਾ ਮੰਨਦੀ ,
ਆ ਰੱਖ ਕਮਲੀ ਦਾ ਮਾਣ .
-ਗੁਰਮੀਤ   ਸੰਧਾ


ਪਿੱਪਲ ਦਿਆ ਪੱਤਿਆ ਵੇ...(ਸਾਬ ਰਾਇ)





.ਪਿੱਪਲ ਦਿਆ ਪੱਤਿਆ ਵੇ

ਕਿਉ ਖੜ-ਖੜ ਲਾਈ ਹੋਈ ਆ

ਤੇਰਾ ਵੇਲਾ ਬੀਤ ਗਿਆ

ਰੁੱਤ ਨਵਿਆਂ ਦੀ ਆਈ ਹੋਈ ਆ !

ਤੇਨੂੰ ਪੱਤਿਆ ਇਹ ਕਹਿ ਕੇ

“ਤੂੰ ਬੜਾ ਰੌਲਾ ਪਾਉਂਦਾ ਸੀ

ਤੇਰੇ ਪੱਤੇ ਡਿਗਦੇ ਸੀ

ਸਾਰਾ ਟੱਬਰ ਹੂੰਝਣ ਲੱਗ ਜਾਂਦਾ ਸੀ

ਸਾਨੂੰ ਸ਼ਰਮ ਆਉਣ ਲੱਗ ਪਈ

ਜਦੋਂ ਕੋਈ ਪ੍ਰਾਹੁਣਾ ਆਉਂਦਾ ਸੀ !”

ਹੁਣ ਸ਼ੋ ਵਾਲੇ ਰੁੱਖ ਲਾ ਲਏ ਨੇ

ਆਪ ਧੁੱਪੇ ਸੜਦੇ ਹਾਂ

ਹੁਣ ਪਛਤਾਵਾ ਹੁੰਦਾ ਏ

ਤੇਨੂੰ ਚੇਤੇ ਕਰਦੇ ਹਾਂ

ਤੂੰ ਤੇ ਹੁਣ ਬਸ “ਰਾਏ” ਦੀਆਂ

ਯਾਦਾਂ ਵਿਚ ਹੀ ਰਹਿੰਦਾ ਏ

ਫੋਟੋ ਦੇਖਣ ਲਈ ਵੀ ਤੇਨੂੰ

ਗੂਗਲ ਚੋਂ ਲਭਣਾ ਪੈਂਦਾ ਏ !
 
-ਸਾਬ ਰਾਇ

ਨਜ਼ਮ (ਹਰਮੇਲ ਪ੍ਰੀਤ )

Harmail Preet

ਨਜ਼ਮ

ਉਨ੍ਹਾਂ ਨੂੰ ਕਹੋ



ਹਕੂਮਤ ਦੇ ਨਸ਼ੇ 'ਚ ਚੂਰ

ਉਹ ਭੁੱਲ ਬੈਠੇ ਨੇ

ਕਿ ਜਨਤਾ ਦੀ ਆਵਾਜ਼

ਦਬਾਈ ਨਹੀਂ ਜਾ ਸਕਦੀ

ਹਮੇਸ਼ਾ ਲਈ।

ਉਨ੍ਹਾਂ ਦਾ ਦਮਨ,

ਮੱਠੀ ਪਾ ਸਕਦਾ ਹੈ

ਇਸ ਅੱਗ ਨੂੰ,

ਵਕਤੀ ਤੌਰ 'ਤੇ।

ਪਰ ਇਹ ਅੱਗ

ਸੁਲਘਦੀ ਰਹਿੰਦੀ ਹੈ

ਅੰਦਰੇ- ਅੰਦਰ

ਪੀੜ੍ਹੀ ਦਰ ਪੀੜ੍ਹੀ।

ਤੇ ਸਮਾਂ ਆਉਣ 'ਤੇ

ਭਾਂਬੜ ਬਣਦੀ ਹੈ,

ਤਖ਼ਤ-ਓ-ਤਾਜ

ਸਾੜ ਕੇ ਸੁਆਹ ਕਰਦੀ ਹੈ।

ਉਨ੍ਹਾਂ ਨੂੰ ਆਖੋ,

ਲੋਕਾਂ ਦੀ ਜ਼ੁਬਾਨ ਦੀ

ਤਾਲਾਬੰਦੀ ਕਰਨ ਤੋਂ ਪਹਿਲਾਂ

ਉਹ ਫਰੋਲ ਕੇ ਦੇਖਣ,

ਤਵਾਰੀਖ਼ ਦੇ ਵਰਕੇ।

ਤੇ ਬਾਜ ਆਉਣ

ਅੱਗ ਨਾਲ ਖੇਡਣ ਦੀ

ਇਸ ਹਿਮਾਕਤ ਤੋ।
 
-ਹਰਮੇਲ  ਪ੍ਰੀਤ  

ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !!



.ਬਾਪੂ ਕਿਸ ਵਾਸਤੇ ਲੱਗਾ ਬਣਾਉਣ ਕਹੀਆਂ ਤੇ ਰੰਭੇ

ਹੱਥ ਕੰਮ ਨੂੰ ਹੁਣ ਕੋਈ ਲਾਉਂਦਾ ਹੀ ਨਹੀ,

ਮੁੰਡੇ ਲਾ ਐਨਕਾਂ ਚੜ ਜਾਂਦੇ ਬੁਲਟ ਉੱਤੇ

ਹਲ ਖੇਤਾਂ ਵਿਚ ਕੋਈ ਚਲਾਉਂਦਾ ਹੀ ਨਹੀ !

ਡੱਕਾ ਭੰਨ ਕੇ ਦੂਹਰਾ ਨਹੀ ਕੋਈ ਕਰਦਾ

ਬਜ਼ੁਰਗ ਖੇਤਾਂ ਵਿਚ ਧੱਕੇ ਖਾਈ ਜਾਂਦੇ !

ਪੁੱਤ ਪੀਜਾ,ਬਰਗਰ ਖਾਂਦੇ ਕੁੜੀਆਂ ਨਾਲ ਬਹਿ ਕੇ

ਮਾਪੇ ਆਚਾਰ- ਗੰਡੇ ਨਾਲ ਵਕਤ ਲੰਘਾਈ ਜਾਂਦੇ !

ਉਦਾਂ ਡੋਲਿਆਂ ਤੇ ਵਾਹੇ ਸ਼ੇਰ ਇਹਨਾਂ

ਪਵੇ ਕੰਮ ਕਰਨਾ ਤਾਂ ਸਾਹੋ-ਸਾਹੀ ਹੋ ਜਾਂਦੇ !

ਪੰਜ ਮਿੰਟ ਵੀ ਕਹੀ ਨੀ ਚਲਾ ਸਕਦੇ

ਰੱਖ ਢਾਕਾਂ ਤੇ ਹੱਥ ਖਲੋ ਜਾਂਦੇ !

ਖੇਤਾਂ ਵਿਚ ਫਿਰਦੇ ਅੱਜ ਕੱਲ ਭਈਏ

ਅਨਪੜ ਬਜੁਰਗਾਂ ਨਾਲ ਹਿੰਦੀ ਉਹ ਮਾਰੀ ਜਾਂਦੇ !

ਪੁੱਤ ਡਿਸਕੋ ਕੱਲਬ ਚ ਕਰੇ ਹਾਏ ਹੈਲੋ

ਘਰਦੇ ਚੁੱਕ ਕਰਜਾ ਵਕਤ ਗੁਜਾਰੀ ਜਾਂਦੇ !

ਜੱਟ,ਸਰਦਾਰ,ਗਭਰੂ, ਸ਼ੇਰ ਪੰਜਾਬੀ

ਮੋਟਰਸਾਈਕਲ, ਗੱਡੀਆਂ ਤੇ ਲਿਖਿਆ ਰਹਿ ਜਾਣਾ !

ਜੇ ਰਿਹਾ ਇਥੇ ਇਹੀ ਹਾਲ”ਰਾਏ”

ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !!
 
-ਸਾਬ ਰਾਇ

Saturday, 27 August 2011

(ਸ੍ਰੀ ਗੁਰੁ ਨਾਨਕ ਦੇਵ ਜੀ)..ਜਸਵੰਤ ਜ਼ਫਰ

ਸ੍ਰੀ ਗੁਰੁ ਨਾਨਕ ਦੇਵ ਜੀ



ਮਾਫ਼ ਕਰਨਾ



ਸਾਡੇ ਲਈ ਬਹੁਤ ਮੁਸ਼ਕਿਲ ਹੈ



ਨਾਨਕ ਦੀ ਅਸ੍ਲੀ ਤਸਵੀਰ ਦਾ ਧਿਆਨ ਧਰਨਾ



ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ



ਤਿੜਕੀਆਂ ਅੱਡੀਆਂ



ਨ੍ਹੇਰੀ ਨਾਲ ਉਲ੍ਝੀ ਖੁਸ਼੍ਕ ਦਾਹ੍ੜੀ



ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂਂਘ ‘ਚ



ਦਗਦੀਆਂ ਮਘਦੀਆਂ ਤੇਜ਼ ਅੱਖਾਂ



ਅੱਖਾਂ ਜੋ -



ਪਰਿਵਾਰ ਨੂੰ



ਸਰਕਾਰ ਨੂੰ



ਤੇ ਹਰ ਸੰਸਕਾਰ ਨੂੰ



ਟਿੱਚ ਜਾਣਦੀਆਂ



ਬਹੁਤ ਖਤਰਨਾਕ ਸਿੱਧ ਹੋ ਸਕਦੈ



ਸਾਡੇ ਲਈ ਅਸ੍ਲੀ ਨਾਨਕ



ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ



ਨਾਨਕ ਹੀ ਸੂਟ ਕਰਦਾ ਹੈ



ਸ਼ਾਂਤ



ਲੀਨ



ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ



ਹੱਥ ‘ਚੋਂ ਫੁਟਦੀ ਮਿਹਰ



ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ



ਸਨ ਸਿਲ੍ਕੀ ਸ਼ਫਾਫ ਦਾਹ੍ੜੀ



ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ



ਫੇਅਰ ਐਂਡ ਲਵ੍ਲੀ



ਸੁਰਖ ਟਿਪ੍ਸੀ ਹੋਂਠ



ਮੁਲਾਇਮ ਜੈਮਿਨੀ ਪੈਰ



ਕੂਲੇ ਬਾਰਬੀ ਹੱਥ



ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ



ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ



ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ



ਰਾਹਾਂ ਨੂੰ ਰੱਦ ਕਰਨ ਵਾਲੇ



ਖਤਰਨਾਕ ਨਾਨਕ ਦੀ ਅਸ੍ਲੀ ਤਸਵੀਰ ਦਾ ਭਾਰ



ਸਾਡੀ ਕੋਈ ਕੰਧ ਨਹੀਂ ਝੱਲ ਸਕਦੀ



ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ



ਘਰ ਨਹੀਂ ਢੁਆਉਣੇ



ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ



ਹੱਥੋਂ ਨਹੀਂ ਗੁਆਉਣੇ



ਅਸੀਂ ਅਸ੍ਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ



ਮਾਫ਼ ਕਰਨਾ



(ਜਸਵੰਤ ਜ਼ਫਰ)

























































































Monday, 15 August 2011

...ਕੋਈ ਵੀ ਸਾਥੀ ਟੁੰਡਾ ਨਹੀਂ{ikbal pathak}

ਚਿੱਕੜ ਵਿੱਚ ਜਿਉਂ ਕਮਲ ਸਬੂਤਾ, ਰਹਿਣਾ ਔਖਾ ਹੁੰਦਾ ਨਹੀਂ |
ਆਦਮ ਮਾਲਕ ਕੁਦਰਤ ਦਾ ਹੈ, ‘ਸਾਕ’ ਕਿਸੇ ਦਾ ਬੁੰਦਾ ਨਹੀਂ |

ਕੀ ਹਸਤੀ ਹੈ, ਕੀ ਔਕਾਤ ਹੈ, ਇਹੋ ਜਿਹੇ ਸ਼ਿਕਾਰੀ ਦੀ,
ਜਿਸਨੇ ਆਦਮ ਦੀ ਕਮੀਂ ਦਾ, ਕੋਈ ਵੀ ਪਹਿਲੂ ਫੁੰਡਾ ਨਹੀਂ |

ਹਰ ਥਾਂ ਵਸਦੇ ਚੋਰ-ਉਚੱਕੇ, ਦੋਸ਼ ਦਿਓ ਨਾ ਉਹਨਾਂ ਨੂੰ,
ਜਿੱਥੇ ਤੁਸਾਂ ਨੇ ਸੁਪਨੇ ਤਾੜੇ, ਕੀ ਉਸ ਘਰ ਨੂੰ ਕੁੰਡਾ ਨਹੀਂ ?

ਰੋਟੀ ਖਾਤਿਰ ਕਿਸੇ ਨੂੰ ਲੁੱਟਣਾ, ਰੀਤ, ਕਾਨੂੰਨ ਤੁਸਾਂ ਦਾ ਹੈ,
ਕਿੱਥੋਂ ਆਪਣੀ ਪੱਤ ਬਚਾਈਏ, ਕਿਹੜੇ ਦਫ਼ਤਰ ਗੁੰਡਾ ਨਹੀਂ ?

ਅਸੀਂ ਅਖਾਉਂਦੇ ਹਾਂ ਬਾਗੀ ਪਰ, ਇੱਕ ਨਾ ਇੱਕ ਸਬੂਤ ਦਿਓ,
ਤੁਸਾਂ ਦੇ ਨੌਕਰ ਦੇ ਹੱਥ ਵਿਚ ਜੋ, ਕਿਹੜੀ ਰਫ਼ਲ ਨੂੰ ਕੁੰਦਾ ਨਹੀਂ ?

ਤੇਰੀ ਪੋਲੀ ਗੋਗੜ ਉਂਝ ਤਾਂ, ਚਾਕੂ ਸਦਾ ਹੀ ਲੋਚੇ ਹੈ,
ਜਿਸਨੇ ਢਾਲਾਂ ਸੰਗ ਟਕਰਾਉਣਾ, ਨਸ਼ਤਰ ਐਨਾ ਖੁੰਡਾ ਨਹੀਂ |

ਪੱਲਾ  ਝਾੜਕੇ ਪਾਸੇ ਹੋਣਾ, ਤੁਸਾਂ ਦੀ ਇਹ ਮਜਬੂਰੀ ਹੈ,
ਸਾਡੇ ਹੱਥ ਤਾਂ ਸਦਾ ਸਲਾਮਤ, ਕੋਈ ਵੀ ਸਾਥੀ ਟੁੰਡਾ ਨਹੀਂ |

---ਇਕਬਾਲ---
15-08-2011

Wednesday, 10 August 2011

ਹੁਣ ਹੋਰ ਮਸ਼ਹੂਰੀ ਨਹੀ- -ਇਕਬਾਲ ਪਾਠਕ



ਇਕਬਾਲ ਪਾਠਕ
 
ਗੌਰ ਨਾਲ ਸੁਣੋ
ਕਿ ਹੁਣ ਅਸੀਂ ਸਿਧੇ ਸਾਦੇ ਪੇਂਡੂ ਨਹੀਂ ਰਹੇ
ਸਾਨੂੰ ਪਤਾ ਲੱਗ ਗਿਆ ਹੈ
ਕਿ ਦਾਤਣ ਤੋੜਨ ਨਾਲ
ਕੁਦਰਤ ਨਾਲ ਛੇੜ-ਛਾੜ ਨਹੀਂ ਹੁੰਦੀ
ਕਿ ਕੋਲੇ ਨਾਲ ਦੰਦ ਮਾਂਜਣੇ
ਬੁਰੇ ਨਹੀਂ ਹੁੰਦੇ
ਕਿ ਦੰਦਾਂ ਲਈ ਜਰੂਰੀ ਨਹੀਂ ਹੁੰਦਾ ਹੈ
ਥੋਡਾ ਠਿਆਨੀ ਕਿੱਲੋ ਲੂਣ ਆਲਾ
ਝੱਗ ਵਾਲਾ ਕਰੇੜਾ ਲਾਹੂ ਸਾਬਣ
ਜੋ ਖਾਰ ਦਿੰਦਾ ਹੈ
ਦੰਦਾਂ ਦੇ ਖੁਰਨ ਤੋਂ ਪਹਿਲਾਂ
ਸਾਡੇ ਖੀਸੇ ਦੀਆਂ ਸਿਉਣਾ |

ਸਾਨੂੰ ਪਤਾ ਲੱਗ ਗਿਆ ਹੈ
ਕਿ ਸੁਆਹ 'ਚ ਭਿਉਂ ਕੇ ਵੀ
ਨਿਖਰ ਸਕਦੇ ਨੇ ਟੈਰਾਲੀਨ ਦੇ ਝੁੱਗੇ
ਕੋਈ ਜਰੂਰੀ ਨਹੀਂ ਹੁੰਦਾ
ਤੁਹਾਡਾ ਮਹਿੰਗਾ ਮਸ਼ਹੂਰੀ ਮਾਰਕਾ
ਕੰਧਾਂ ਤੇ ਫੇਰਨ ਵਾਲੀ ਕਲੀ ਵਾਲਾ ਸੂੜਾ |

ਅਸੀਂ ਜਾਣ ਗਏ ਹਾਂ
ਕਿ ਤੁਹਾਡੀ ਨੰਗੀਆਂ ਤੀਵੀਆਂ ਦੇ ਪਤਰੇ ਵਾਲੀ
ਖਰਸ ਪਾਊ ਟਿੱਕੀ ਨਾਲੋਂ
ਬੇਹੀ ਲੱਸੀ ਚ ਤੇਲ ਪਾ
ਲਹਿ ਸਕਦੀ ਹੈ
ਸਾਡੇ ਖੁਰੜਿਆਂ ਦੀ ਮੈਲ ਚੰਗੀ ਤਰਾਂ |

ਤੁਸੀਂ ਆਪਣੀਆਂ ਬੂਥੀਆਂ ਨੂੰ ਹੀ
ਕਰੀ ਜਾਓ ਪਾਲਸ਼
ਖੜੀਅਲ ਮਿੱਟੀ ਨਾਲ
ਤੇ ਬੁੱਲਾਂ ਤੇ ਲਾਈ ਜਾਓ
ਸੜ ਚੁੱਕੀਆਂ ਮੱਛੀਆਂ ਦੀ ਚਮੜੀ
ਸਾਡਾ ਸਾਡੀ ਚਾਟੀ ਦੀ ਮਲਾਈ ਤੇ
ਸਰੋਂ ਦੀ ਘਾਣੀ ਨਾਲ ਸਰਦੈ |

ਬੱਸ ਬੱਸ
ਹੁਣ ਹੋਰ ਮਸ਼ਹੂਰੀ ਨਹੀ |

--ਇਕਬਾਲ--

Friday, 6 May 2011

ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.{ਅਮਰੀਕ ਸਿੰਘ ਤਲਵੰਡੀ }

ਵਧਿਆ ਬੰਦੇ ਕਿਥੇ ਵਸਦੇ ;ਜਗ ਨੂ ਚਾਨਣ ਕਰ ਜੇੰਗੀ 
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਦਿਲ ਦੇ ਸਾਫ਼ ਮਨਾ ਦੇ ਸੁੱਚੇ ;ਏਸ ਇਲਾਕੇ ਵੱਸਦੇ ਨੇ .
ਪਿਆਰ ਮੁਹੱਬਤ ਕਿ ਹੈ ਹੁੰਦੀ ;ਦੁਨੀਆਂ ਨੂ ਇਹ ਦਸਦੇ ਨੇ
ਸਖਨੀ ਝੋਲੀ ਲੈ ਕੇ ਆਈ ;ਪਿਆਰ 'ਨਾ  ਝੋਲੀ ਭਰ ਜੇਂਗੀ;
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਖਾਨ ਪੀਣ ਦੀ ਖੁੱਲ ਹੈ ਇਥੇ ;ਖੁੱਲੇ ਡੁੱਲੇ ਲੋਕ ਨੇ ਇਥੇ
ਆਏ ਗਏ ਦੀ ਕਰਦੇ ਸੇਵਾ ;ਕਿੰਨੇ ਚੰਗੇ ਲੋਕ ਨੇ ਇਥੇ ;
ਇਹਨਾਂ ਤੋਂ ਦੂਰ ਰਹ ਕੇ ਜਿੰਦੇ ;ਤੜਫ ਤੜਫ ਕੇ ਮਰ ਜੇਂਗੀ
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਮੁਹੱਬਤ ਦੇ ਚਿਰਾਗ ਸਦਾ ਹੀ ਦਰਾਂ ਦੇ ਅੱਗੇ ਜਗਦੇ ਨੇ
ਘਰਾਂ ਦੇ ਵਿੱਚ ਜਾ ਕੇ ਵੇਖਿਆ ਸਕੀਆਂ ਤੋਂ ਵੱਧ ਲੱਗਦੇ ਨੇ
ਇੰਨਾ ਦੇ ਨਾਲ ਜਿੱਤਾਂ ਜਿੰਦੇ ;ਹੋਰ ਕਿਤੇ ਜਾ ਹਰ ਜੇਂਗੀ
ਜੀਰੇ ਵਰਗੇ ਲੋਕ ਨਹੀਂ ਲਭਣੇ ,ਲਭਦੀ ਜਿੰਦੇ ਮਰ ਜੇਂ ਗੀ.
ਅਮਰੀਕ ਸਿੰਘ ਤਲਵੰਡੀ
 
 
 

Thursday, 5 May 2011

ਰਵਿੰਦਰ ਜਹਾਂਗੀਰ on Thursday, 05 May 2011 at 00:07








ਧਨ ਪਰਾਇਆ ਜਗ ਤੇ ਆਇਆ ,ਕਿਹੜਾ ਬਣੇ ਵਪਾਰੀ ।



ਕੌਣ ਪਤਾ ਨਹੀਂ ਲੇਖੀਂ ਲਿਖਿਆ ,ਮੰਗਣਾ ਕਿਸ ਉਧਾਰੀ ।





ਮੈਂ ਲੜ੍ਹ ਲੱਗਣਾ ਕਿਸੇ ਬੇਗਾਨੇ ,ਮੰਨਕੇ ਰੂਹ ਦਾ ਹਾਣੀ ,



ਉਹਦੇ ਉਤੇ ਮਾਣ ਹੈ ਕਾਹਦਾ, ਜਿਸਤੋਂ ਮੈਂ ਅਣਜਾਣੀ ।





ਮੇਰਾ ਮਾਣ ਨੇ ਮਾਪੇ ਮੇਰੇ ,ਮਾਪਿਆਂ ਨਾਲ ਸਰਦਾਰੀ ,



ਰੱਬ ਤੋਂ ਵੱਡਾ ਬਾਬੁਲ ਜਾਪੇ, ਚਿੱਟੀ ਜਿਸਦੀ ਦਾਹੜੀ ।





ਲੱਖਾਂ ਦੁੱਖ ਤਕਲੀਫਾਂ ਝੱਲਕੇ, ਜਿਸਨੇ ਮੈਂ ਸੰਭਾਲੀ ,



ਚਿੱਟੀ ਦਾਹੜੀ ਦਾਗ ਨਾ ਲਾਇਆ, ਬਾਬੁਲ ਦੀ ਲੱਜ ਪਾਲੀ੍ ।





ਮੇਰਾ ਮਾਣ ਹੈ ਵੀਰਾ ਮੇਰਾ, ਮੈਂ ਵੀਰੇ ਦੀ ਪੱਗੜੀ ,



ਇੱਜਤ ਅਤੇ ਭਰੋਸੇ ਦੀ ਮੈਂ , ਗੁੱਟ ਤੇ ਬੰਨਦੀ ਰੱਖੜੀ ।





ਗੱਭਰੂ ਹੋਇਆ ਦੇਖ ਜੇਸਨੂੰ, ਮਾਂ ਦੀਆਂ ਅੱਖਾਂ ਚਮਕਣ ,



ਮੈਂ ਲੋਚਦੀ ਓਹਦੇ ਵਿਹੜੇ, ਕਦੋਂ ਝਾਂਜਰਾਂ ਛਣਕਣ ।





ਮੇਰਾ ਮਾਣ ਇਕ ਐਸਾ ਸੁਪਨਾ, ਰਾਤ ਬਰਾਤੇ ਆਇਆ ,



ਵਿਹੜੇ ਖਿੜਿਆ ਫੁੱਲ ਗੁਲਾਬੀ, ਭਾਬੋ ਮੇਰੀ ਦਾ ਜਾਇਆ ।





ਬਾਪ ਮੇਰੇ ਦੀ ਕੁੱਲ ਨੂੰ ਜਿਸਨੇ, ਅੱਗੇ ਹੈ ਲੈ ਜਾਣਾ ,



ਰੀਝ ਕੁਆਰੀ ਮਾਂ-ਪਿਓ ਦੀ ਦਾ, ਇੱਕ ਫੁੱਲ ਖਿੜ੍ਹਦਾ ਜਾਣਾ ।





ਧੀ ਨਾ ਧਨ ਪਰਾਇਆ ਲੋਕੋ, ਨਾ ਇਹ ਜੱਗ ਵਿਚ 'ਕੱਲੀ ,



ਤਿੰਨ ਪੀੜ੍ਹੀਆਂ ਤਾਈਂ ਇਸਦੀ, ਸਾਂਝ ਹੈ ਇਕ ਅਵੱਲੀ ।





ਪਿਓ, ਭਰਾ, ਭਤੀਜੇ ਦੇ ਸੰਗ, ਰੂਹ ਦਾ ਗੂੜ੍ਹਾ ਰਿਸ਼ਤਾ ,



ਜਿਹੜੇ ਰਿਸ਼ਤਿਆਂ ਅੱਗੇ ਜਗ ਦਾ, ਹਰ ਰੰਗ ਫਿੱਕਾ ਦਿਸਦਾ ।।





ਰਵਿੰਦਰ ਜਹਾਂਗੀਰ



02/05/2011

Saturday, 30 April 2011

ਮੈਂ ਸ਼ਬਦਾਂ ਦਾ ਵੰਜਾਰਾ ਹਾਂ  
ਮੈਂ ਸ਼ਬਦਾਂ ਦਾ ਵੰਜਾਰਾ ਹਾਂ  ,
ਮੈਂ ਸ਼ਬਦਾਂ ਦਾ ਵੰਜਾਰਾ ਹਾਂ  
ਸ਼ਬਦ ਮੇਨੂੰ ਮੇਰੇ ਹਾਣੀ ਜਾਪਣ,
ਗਭਰੂਆਂ ਦੀ ਢਾਣੀ ਜਾਪਣ,
ਜਾਪਣ ਜਿਵੇਂ ਊਸ਼ਾ ਦੀ ਲਾਲੀ
ਜਾਪਣ ਇਹ ਮਨ ਦੀ ਹਰਿਆਲੀ
ਸ਼ਬਦ ਮੈਂ ਲਭਦਾ ਸ਼ਬਦ ਮੈਂ ਜੀਵਾਂ ;
ਘੜ ਦਾ ਸ਼ਬਦ ਸ਼ਬਦ ਮੈ ਥੀਂਵਾਂ
ਸ਼ਬਦਾਂ ਦੇ ਪਾ ਲੀੜੇ - ਲੱਤੇ
ਸ਼ਬਦਾਂ ਦੇ ਪਾ ਗਹਿਣੇ ਗੱਟੇ
ਸ਼ਬਦਾਂ ਦੀ ਡੋਲੀ ਵਿੱਚ ਮੈਂ ਤਾਂ
ਸ਼ਬਦਾਂ ਦੀ ਦੁਲ੍ਹਨ ਨੂੰ ਪਾਵਾਂ
-----------*-----------
ਸ਼ਬਦ ਸ਼ਬਦ ਹੈ ਬੜਾ ਨਿਰਾਲਾ
ਮਨ ਮੋਹਕ ਤੇ ਅਤਿ ਉਜਿਆਲਾ
ਚਾਨਣ ਦਾ ਸੋਮਾ ਬਣ ਜਾਂਦੇ
ਕਦੇ ਬਾਪ ਕਦੇ ਮਾਂ ਬਣ ਜਾਂਦੇ
ਕਦੇ ਬਣਣ ਮੇਰੇ ਹਮਜੋਲੀ
ਕਦੀ ਇਹ ਅੰਬ  ਤੋਂ ਬਨਣ  ਨਿਮੋਲੀ
ਸ਼ਬਦਾ ਦੀ ਟਕਸਾਲ ਚੋ ਸਜ ਕੇ
ਬਣਦੀ ਹੈ ਰਚਨਾ ਕੋਈ ਤੱਕ ਕੇ
ਸ਼ਬਦਾਂ ਦੀ ਦੁਲ੍ਹਨ ਦਾ ਡੋਲਾ
ਜਾ ਸ਼ਬਦਾਂ ਦੇ ਬੂਹੇ ਲਾਹਵਾਂ
----------*--------
ਦੀਪ੍ਜੀਰਵੀ
 

Wednesday, 20 April 2011

ਗੁਰਮੀਤ ਸੰਧਾ {gurmeet.sandha@yahoo.com}

ਤੂੰ ਦਰਿਆ ਬੇ-ਪ੍ਰਵਾਹ ਠਾਠਾਂ ਮਾਰਦਾ ,
ਮੈਂ ਪਾ ਨਾ ਸੱਕਾਂ ਥਾਹ ਸ਼ਾਨਾਂ ਮਤਿਆ |
ਤੇਰੀ ਲਹਿਰ ਲਹਿਰ ਠਹਿਰਾਅ ਬਿਰਤੀ ਸਾਧ ਦੀ,
ਕਦੇ ਘੁੰਮਣ- ਘੇਰ ਅਥਾਹ ਤਾਂਡਵ ਨਾਥ ਦਾ |
ਜਦ ਆਵਣ ਛੱਲਾਂ ਧਾਅ ਕੰਢੇ ਤੋੜ ਕੇ,
ਲੈ ਜਾਸਣ ਸੰਗ ਵਹਾ ਛੰਨਾਂ ਝੁੱਗੀਆਂ |
ਇਹ ਧਰਤੀ ਖੁਰ ਖੁਰ ਜਾ ਖੌਰੂ ਵੇਖ ਕੇ ,
ਤੇ ਝੁਕ ਝੁਕ ਦੇਂਦੀ ਰਾਹ ਤੇਰੀ ਮੌਜ ਨੂੰ |
ਜੇ ਕੋਈ ਗਰਮ ਹਵਾ ਚੁੰਮਣ ਲੈ ਗਈ ,
ਝੱਟ ਲੀਤਾ ਰੂਪ ਵਟਾਅ ਹੋਇਓੰ ਮੇਘਲਾ |
ਤੇਰੀ ਨਿਰਮਲ ਨੀਲੀ ਭਾਅ ਡਲ੍ਹਕਾਂ ਮਾਰਦੀ,
ਜਿਓਂ ਅੱਲ੍ਹੜ ਨੇ ਮੁਸਕਾਅ ਸ਼ੀਸ਼ਾ ਵੇਖਿਆ |
ਜੇ ਹੋਵੇਂ ਸ਼ਾਂਤ ਸੁਭਾਅ ਆਇਆ ਮੌਜ ਵਿੱਚ ,
ਤਾਂ ਖੇਡਾਂ ਘੁੰਮਰ ਪਾ ਘੁੰਮਾਂ ਆਰ ਪਾਰ |
ਮਰ ਜਾਸਾਂ ਉਮਰ ਹੰਢਾਅ ਤੇਰੀ ਬੁੱਕ੍ਲੇ,
ਨਾ ਦੋ ਪਲ ਹੋਏ ਹੰਢਾਅ ਤੇਰਾ ਬਿਰਹੜਾ |
ਤੂੰ ਦਰਿਆ ਬੇ-ਪ੍ਰਵਾਹ ਜੀਵਨ ਦਾਤਿਆ ,
ਤੇ ਮੈਂ ਮਛਲੀ ਅਬਲਾ ਤਿਹਾਈ ਵਸਲ ਦੀ |
*******