Tuesday, 23 November 2010

ਦੁਆ {ਸ਼ਸ਼ੀ ਸਮੁੰਦਰਾ }


          ਦੁਆ 


 ਇਹ ਜੰਗਲੀ ਰਸਤੇ
ਇਹ ਪਹਾੜੀ ਰਸਤੇ
ਖੋਰੇ ਕਿਸ ਮੋੜ 'ਤੇ
ਮੈਂ ਦਿਸਣੋ ਵੀ ਹਟ ਜਾਵਾਂ
ਮੈਂ ਬਹੁਤ ਦੂਰ ਲੰਘ ਜਾਵਾਂ
ਕਿ ਮੇਰੇ ਤੱਕ
ਆਵਾਜ਼ ਤੱਕ ਨਾ ਪਹੁੰਚੇ ਤੇਰੀ |
ਫਿਰ ਵੀ ਤੂੰ
ਨਾਲ ਤੁਰਨ ਦੀ ਜ਼ਿਦ ਕਰਦਾ ਹੈਂ
ਸਾਥ ਦੇਣ ਦੀ ਜ਼ਿਦ ਕਰਦਾ ਹੈਂ
ਖੌਰੇ ਕਿਓਂ !?
ਪ੍ਰੇਸ਼ਾਨ ਕਰਦੀ ਹੈ
ਉਦਾਸ ਕਰਦੀ ਹੈ
ਤੇਰੀ ਤੱਕਣੀ ਮੈਨੂੰ
ਕੁਝ ਕਹਿੰਦੀ ਕਹਿੰਦੀ ਚੁੱਪ ਹੋ ਜਾਂਦੀ ਹਾਂ
ਪੈਰ ਪੁੱਟਦੀ ਹਾਂ ਤਾਂ ਰੁਕ ਜਾਂਦੀ ਹਾਂ
ਤੇ ਤੂੰ ਉਸ ਬੱਚੇ ਵਰਗਾ
ਜੋ ਮਾਂ ਦਾ ਹੱਥ ਫੜ੍ਹ
ਜਹਨੰਮ ਨੂੰ ਵੀ ਜਾਣਾ ਚਾਹੇਗਾ

ਤੇ ਮੈਂ, ਰੁਕ ਸੋਚਣ ਲੱਗਦੀ ਹਾਂ ਕਿ ਸ਼ਾਇਦ...?
ਪਰ, ਨਹੀਂ | ਪਰ, ਨਹੀਂ !
ਕਿਸੇ ਵੀ ਹਾਲਤ ਵਿੱਚ ਮੈਂ ਤੈਨੂੰ
ਨਾਲ ਨਹੀਂ ਲੈ ਜਾਣਾ ਹੈ
ਮੈਂ ਤੈਨੂੰ ਰੋਂਦੇ ਨੂੰ ਛਡ ਜਾਣਾ ਹੈ
ਕਿਸੇ ਓਸ ਲਈ, ਜੋ ਤੇਰੇ ਸਾਥ ਵਿੱਚ
ਬਾਗਾਂ ਵਿੱਚ ਘੁੰਮੇਂਗੀ
ਤਿਤਲੀ ਬਣ ਨਚੇਗੀ
ਫੁੱਲਾਂ ਵਾਂਗ ਹੱਸੇਗੀ
ਤੇ ਮਹਿਕੀ ਤਾਜ਼ੀ ਪੌਣ ਬਣ
ਤੇਰੇ ਨਾਲ ਖੇਡੇਗੀ |
ਉਦੋਂ ਤੂੰ ਮੈਂ ਭੁੱਲ ਜਾਏਂਗਾ
ਜੋ ਅਚਾਨਕ, ਕਿਸੇ ਜੰਗਲੀ ਤੇ ਪਹਾੜੀ ਰਸਤੇ 'ਤੇ
ਬੱਸ, ਇਤਫ਼ਾਕਿਨ ਤੈਨੂੰ ਮਿਲ ਗਈ ਸੀ | 
                            ................ਸ਼ਸ਼ੀ ਸਮੁੰਦਰਾ ( ਇਹ ਕਵਿਤਾ ਲਿਖੀ : 11 / 19 / 10 )

ਨਜ਼ਰੀਆ(ਸਾਵੀ ਤੂਰ)

ਨਜ਼ਰੀਆ 

ਮੈ ਸੁਨਿਆਰੇ ਦੀ ਦੁਕਾਨ ਚ ਕਦਮ ਰਖਦੀ ਹਾਂ
ਓਹ ਮੁਸ੍ਕੁਰਾ ਕੇ ਮੇਰੇ ਵੱਲ ਵੇਖਦਾ ਹੈ 
ਮੈ ਵੀਣੀ ਚੋਂ ਚੂੜੀਆਂ ਉਤਾਰ ਕੇ ਫੜਾਂਦੀ ਹਾਂ 
ਤੇ ਮੁਸ੍ਕੁਰਾ ਕੇ ਆਖਦੀ ਹਾਂ 
''ਵਜਨ ਕਰਨਾ ਜਰਾ ਭਾਈ ਜਾਨ''
ਓਹ ਵਜਨ ਕਰਦਾ ਹੈ
ਕਿੰਨੇ ਦੀਆਂ ਬਣੀਆਂ ਕੁੱਲ?
ਮੇਰਾ ਸਵਾਲ ਹੈ''
ਬਾਜੀ ਕਿਓਂ ਓਪਰੀਆਂ ਗੱਲਾਂ ਕਰਦੇ ਓ 
ਕਰ ਲਵਾਂਗੇ ਤੁਸੀਂ ਕੁਝ ਪਸੰਦ ਤੇ ਕਰੋ 
ਅੱਗੇ ਕਦੀ ਫਰਕ ਕੀਤਾ ਤੁਹਾਡੇ ਨਾਲ''
ਓਹ ਅਪਣੱਤ ਨਾਲ ਆਖਦਾ ਹੈ 
ਮੈ ਐਵੇਂ ਇਧਰ ਓਧਰ ਜ਼ੇਵਰ ਦੇਖਣ ਲਗਦੀ ਹਾਂ 
ਮੇਰਾ ਆਤਮ ਸਨਮਾਨ ਮੇਨੂ ਕੁਝ ਕਹਿਣ ਨਹੀ ਦੇਂਦਾ
ਮੈ ਚੂੜੀਆਂ ਫੜ ਕੇ ਦੁਕਾਨ ਚੋਂ ਬਾਹਰ ਨਿਕਲਦੀ ਹਾਂ ਤੇ
ਭਾਰੇ ਭਰੇ ਕਦਮ ਚੁਕਦੀ ਘਰ ਆ ਜਾਂਦੀ ਹਾਂ 

ਰਾਤ ਅਧਿਓਂ ਵਧ ਬੀਤ ਚੁੱਕੀ ਹੈ 
ਮੇਨੂ ਨੀਂਦ ਹੀ ਨਹੀ ਆ ਰਹੀ 
ਸੋਚ ਰਹੀ ਹਾਂ 
''ਹਾਏ ਨੀ ਕਿਸਮਤੇ! ਇਹ ਨੋਬਤ ਵੀ ਆਓਨੀ ਸੀ ''
ਕਿਵੇਂ ਦੱਸਦੀ ਓਸ ਦੁਕਾਨਦਾਰ ਨੂੰ ਕਿ 
''ਇਹ ਸਰਦਾਰਨੀ ਜੋ ਹਮੇਸ਼ਾ ਸੋਨਾ, ਹੀਰੇ,ਕੁੰਦਨ ਖਰੀਦ ਖਰੀਦ ਜਾਂਦੀ ਹੁੰਦੀ ਸੀ
ਓਸ ਤੋਂ ਅੱਜ ਕੁਝ ਖਰੀਦਣ ਨਹੀ ਆਈ 
ਤੇ ਨਾ ਹੀ ਕੁਝ ਬਦਲਣ ਆਈ ਹੈ 
ਸਗੋਂ ਵੇਚਣ ਆਈ ਹੈ,ਨਕਦ ਪੈਸਿਆਂ ਦੀ ਜ਼ਰੂਰਤ ਲਈ'' 
ਕਿਵੇਂ ਚੁੱਕਦੀ ਆਪਣੀ ਗੁਰਬਤ ਤੋਂ ਪਰਦਾ?
ਨੀਂਦ ਨਹੀ ਆ ਰਹੀ 
ਕੋਲ ਪਈ ਮੇਜ਼ ਤੋਂ ਇੱਕ ਕਿਤਾਬ ਚੁੱਕਦੀ ਹਾਂ ਇੱਕ ਕਵਿਤਾ ਪੜਨ ਲਗਦੀ ਹਾਂ 
ਮਜ਼ਮੂਨ ਕੁਝ ਇਸ ਤਰਾਂ ਹੈ 

''ਤੇਨੁ ਵੰਗਾ ਦੇ ਰਿਹਾਂ ਕਚ ਦੀਆਂ, ਇਹ ਸੋਨੇ ਦੇ ਵਿਚ ਜੜੀਆਂ ਨਹੀ 
ਮੇਰੇ ਪਹਿਲੇ ਪਿਆਰ ਦਾ ਪਹਿਲਾ ਤੋਹਫ਼ਾ,ਕਿਸੇ ਹੋਰ ਦੀ ਵੀਣੀ ਚੜੀਆਂ ਨਹੀ,
ਇੱਕ ਅਰਜ਼ ਵੀ ਸੁਨ ਲੈ ਮੇਰੀ ਤੂੰ, ਆਸ਼ਿਕ ਦੀਆਂ ਹੁੰਦੀਆਂ ਤੜੀਆਂ ਨਹੀ 
ਜਦ ਦਿਲ ਕੀਤਾ ਤੂੰ ਭਂਨ ਛੋੜੀਂ, ਇਹ ਵੰਗਾ ਨੇ ਹਥਕੜੀਆਂ ਨਹੀ........''

ਮੇਰੇ ਚਿਹਰੇ ਤੇ ਮੁਸਕੁਰਾਹਟ ਬਿਖਰ ਜਾਂਦੀ ਹੈ ਮੈ ਆਰਾਮ ਨਾਲ ਸੌਂ ਜਾਂਦੀ ਹਾਂ 

ਅੱਜ ਫੇਰ ਸੁਨਿਆਰੇ ਦੀ ਦੁਕਾਨ ਚ ਕਦਮ ਰਖਦੀ ਹਾਂ 
ਚੂੜੀਆਂ ਦਾ ਭਾ ਕਰਵੋੰਦੀ ਹਾਂ 
ਪੈਸੇ ਫੜ ਕੇ ਆਪਣੇ ਪਰਸ ਚ ਪਾ ਕੇ ਬਾਹਰ ਆਓਂਦੀ ਹਾਂ
ਮੇਰੇ ਬੁੱਲਾਂ ਤੇ ਮੁਸਕੁਰਾਹਟ ਹੈ ..... 
ਵੀਣੀਆਂ ਖਾਲੀ ਖਾਲੀ ਲਗਦੀਆਂ ਨੇ 
ਇੰਨੀਆਂ ਹਲਕੀਆਂ ਕਿ ਉੜੂੰ ਉੜੂੰ ਕਰ ਰਹੀ ਹਾਂ 
ਜਿਵੇਂ ਖਾਲੀ ਵੀਣੀਆ ਮੇਰੇ ਖੰਭ ਬਣ ਗਏ ਹੋਣ 
ਤੇ ਮੈ ਉਡਾਰੀ ਭਰਨ ਲਈ ਤਿਆਰ ਹਾਂ 
ਅੱਜ ਤੇ ਮੈਨੂ ਦੋਹਰੀ ਆਜ਼ਾਦੀ ਮਿਲੀ ਹੈ 
ਹਥਕੜੀਆਂ ਤੋਂ ਵੀ ਤੇ ਗੁਰਬਤ ਤੋਂ ਵੀ 
ਮੈ ਹੈਰਾਨ ਹਾਂ ਕਿਫਕੀਰੀ ਕਿਵੇਂ ਸਿਖਾ ਦਿੰਦੀ ਹੈ 
ਸ਼ਾਨ ਨਾਲ ਜਿਓਣਾ ਤੇ ਆਜ਼ਾਦੀ ਨਾਲ ਉਡਾਰੀ ਭਰਨਾ..........ਸਾਵੀ ਤੂਰ

Monday, 15 November 2010

tatlaa vaani

ਅਜ ਵੀ ਯਾਦ ਹੈ ਮੈਨੂ{ਅਨੀਤਾ ਚਾਨਾ )





ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ
ਗੁਟਰ  ਗੁ ਕਰਦੇ ਨੈਨ, ਝਾਂਜਰ ਵਰਗਾ ਹਾਸਾ
ਤੇ ਮੇਰੇ ਉਪਰ ਮਹਾ - ਕਾਵ ਲਿਖਣ ਦਾ ਇਰਾਦਾ

ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ

ਜੈ ਤੂ ਨਾ ਮਿਲਦੀ, ਸਾਰੀ ਜਿੰਦਗੀ ਆਇਜੇ ਚਲੇ ਜਾਣੀ ਸੀ
ਹੋਣ ਲਗਦਾ, ਜੀਵੈ ਕਿਸੀ ਲੇਖੇ ਲਗ ਗਈ

ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ

ਮੈ ਸਬ ਕੁਜ ਸ਼ਡ, ਤੇਰੇ ਨਾਲ ਚਲਾ
ਤੇ ਤੂ ਰੋਆਇਆ ਸੀ , ਰਾਤ ਭਰ ਮੇਰੇ ਇੰਤਜਾਰ`ਚ

ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ

ਕੇ ਅਨੀਤਾ, ਅਨ - ਕਹੇ ਸ਼ਬਦਾ ਦੀ ਮਜਿਲ ਨਹੀ ਹੁੰਦੀ
ਤੇ ਤੇਨੁ ਡਰ ਸੀ , ਕੀਤੇ ਮੈ ਤੇਰੀ ਜਿੰਦਗੀ ਚੋ ਖਾਰਿਜ ਨਾ ਹੋ ਜਾਵਾ

ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ

ਗੁਟ੍ਰਗੁ ਕਰਦੇ ਨੈਨ, ਝਾਂਜਰ ਵਰਗਾ ਹਾਸਾ
ਤੇ ਮੇਰੇ ਉਪਰ ਮਹਾ - ਕਾਵ ਲਿਖਣ ਦਾ ਇਰਾਦਾ
ਅਨੀਤਾ  ਚਾਨਾ