Sunday, 30 October 2011

आखिर हम तुम क्यों लिखते हैं ?

आखिर हम तुम क्यों लिखते हैं ?

महंगा बिकने की खातिर ?

अलग सा दिखने की खातिर ?

वाह वाह ,वाह वाह पाने को?

कोई दिल धड़काने को ?

आखिर हम तुम क्यों लिखते हैं ?

-०-०-०-०-०-०-०-०-०-०--०--०-

चौकी दारा करने को ?,

धारा के उलट चलने को ?

इन्कलाब सा लाने को ?

पद प्रतिष्ठा पाने को?

आखिर हम तुम क्यों लिखते हैं ?

-०-०-०-०-०-००-०--०--०-०-०-

अख़बारों में छपने को ?

दरबारों में घुसने को?

या फिर ईनामों की खातिर ;

ये जोड़ तोड़ तिकडम जी भर .

आखिर हम तुम क्यों लिखते हैं ?

-०-०-०-०-०-०-०-०-०-००-०

या दिल की दुनिया का  हाकम;

दिल करता है हम पर शासन.

उसका हर हुकुम बजाने को

लिखते हैं हम जी जाने को?

आखिर हम तुम क्यों लिखते हैं ?

-०-०-०-०-०-०-०-०-०-०-०-०-

दीप जीरवी

Monday, 24 October 2011

ਪੰਜਾਬੋ ਜੀਵੇ ਗੀ ਇਥੇ ,

ਨੀਂ ਪੰਜਾਬੋ , ਆਹ ਤੇਰਾ ਹਾਲ 
ਹੋਇਆ ਇਹ ਕਿਓਂ ਇਹ ਸਵਾਲ ;
ਕਿਸਦੇ ਕੋਲੋਂ ਪੁਛਾਂ ਜਾ?
ਸਾਰੇ ਆਖਣ ਬਦਲੀ, 'ਵਾ.
ਬਾਣੀ ,ਬਾਣੇ ਵੱਲ ਕੰਡ ਕਰ ;
ਬੋਲੀ ਭਾਸ਼ਾ ਦੀ ਝੰਡ ਕਰ .
ਬੀਬੇ ਰਾਣੇ,ਬਣੇ ਅਸੀਂ 
ਮੱਤ ਤੋਂ ਕਾਣੇ ਬਣੇ ਅਸੀਂ .
-੦-੦-੦-੦-੦-੦-੦--੦-
ਠੇਕੇ ਦਾਰ ਜੋ ਭਾਸ਼ਾ ਦੇ ;
ਸੋਮੇ ਓਹ ਨਿਰਾਸ਼ਾ ਦੇ .
ਆਪਣੇ ਬਾਲ ਵ੍ਲੈਤੀੰ ਘੱਲ ;
ਹਥ ਧੋ ਹੋ ਗਏ ਭਾਸ਼ਾ ਵੱਲ .
ਕਾਨਵੇਂਟ ਚ ਬਾਲ ਪੜ੍ਹਾ ਕੇ ;
ਮਨ ਬੋਲੀ ਹਿਤ ਨਾਹਰੇ ਲਾਓੰਦੇ.
ਖੁਦ ਨੂੰ ਚਾਤਰ ਸ਼ਾਤਰ ਸਮਝਣ .
ਘੱਟਾ ਪੰਜਾਬੋ ਅਖ ਪੋਂਦੇ .
ਕੁਝ ਆਖਣ ਪੰਜਾਬੋ ਮਰ ਜੂ ;
ਮੋਕਲਾ ਜਗ ਦਾ ਵੇਹੜਾ ਕਰ ਜੂ.
-੦-੦-੦-੦-੦-੦-੦-੦-੦-੦-੦-੦-
ਪੰਜਾਬੋ ਦੇ ਲਾਲ ਕਈ;
ਬੇਹਾਲ ਕਈ ,ਖੁਸ਼ ਹਾਲ ਕਈ ;
ਜਰਦਾਰ ਕਈ ,ਕੰਗਾਲ ਕਈ .
ਫੜੀਆਂ ਵਾਲੇ ,ਰਿਕ੍ਸ਼ੇ ਵਾਲੇ ,
ਫੇਰੀ ਵਾਲੇ ,ਢੇਰੀ ਵਾਲੇ ;
ਵੇਹੜੇ ਵਾਲੇ ,ਰੇਹੜੇ ਵਾਲੇ .
ਕਾਂਡੀ,ਤੇਸੇ ,ਦਾਤੀ ਵਾਲੇ ;
ਫੌਲਾਦੀ ਜਹੀ ਛਾਤੀ ਵਾਲੇ .
ਪੱਕੇ ਪੱਕੇ ਰੰਗਾਂ ਵਾਲੇ .
ਆਪਣੇ ਜਹੇ ਢੰਗਾਂ ਵਾਲੇ ;
ਜੋ ਮਾ ਬੋਲੀ ਵਿੱਚ ਖਾਂਦੇ ਨੇ , 
ਜੋ ਮਾਂ ਬੋਲੀ ਨੂੰ ਨਹੀਂ ਖਾਂਦੇ.
ਜੋ ਮਾਂ ਬੋਲੀ ਦੀ ਗੋਦੀ ਨੂੰ 
ਵਿੱਚ ਸੁਫਨੇ ਵੀ ਦਾਗ ਨਹੀਂ ਲਾਂਦੇ.
ਪੰਜਾਬੋ ਜੀਵੇ ਗੀ ਇਥੇ ,
ਯੁਗ ਯੁਗ ਤੱਕ ,ਬੇਸ਼ੱਕ ਬੇਸ਼ੱਕ 
ਦੀਪ੍ਜੀਰਵੀ 
9815524600  

Saturday, 22 October 2011

POEM-Nivedita Sharma




ਖ਼ਬਰ ਨਹੀਂ..ਤੂੰ ਕਿੱਥੇ ਹੈਂ ?
ਕਿਵੇਂ ਹੈਂ ?
ਮੈਨੂੰ ਯਾਦ ਵੀ ਕਰਦਾ ਏਂ ਜਾਂ ਨਹੀਂ..?

ਤੁਰ ਰਹੀ ਆਂ
ਓਹਨਾਂ ਹੀ ਰਾਹਾਂ 'ਤੇ..
ਉਸ ਜਗ੍ਹਾ ਵਾਰ ਵਾਰ ਆ ਕੇ
ਕਿਓਂ ਖਲੋਣਾ ਪੈਂਦਾ ਏ ?
ਹਾਲਾਤਾਂ ਦਾ ਗੇੜ
ਮੇਰੀ ਕੱਚ ਰੂਹ ਨੂੰ
ਕਿਓਂ ਰੌਂਦ ਰਿਹਾ ਏ ?
ਟੁੱਟ ਚੁੱਕੀ ਆਂ..
ਪਤਾ ਨਹੀਂ ਕਿੰਨੀ ਦਫ਼ਾ..
ਕਿੰਨੇ ਟੁਕੜਿਆਂ 'ਚ..
ਹੁਣ ਹੋਰ ਕਿੰਨਾ ਕੁ
ਤੋੜਨਾ ਏ ਮੈਨੂੰ ??

ਤੂੰ ਕਦੇ ਕਹਿੰਦਾ ਸੀ
ਮੈਨੂੰ ਪਲਕਾਂ 'ਤੇ
ਬਿਠਾ ਕੇ ਰੱਖੇਂਗਾ..
ਕਿੱਥੇ ਨੇ ਤੇਰੀਆਂ ਓਹ ਨਜ਼ਰਾਂ ??
ਆਪਣੀਆਂ ਪਲਕਾਂ 'ਤੇ
ਬਿਠਾਉਣ ਦੀ ਗੱਲ
ਤਾਂ ਕਹਿ ਗਿਓਂ..
ਕਦੇ ਮੁੜਕੇ ਤੱਕਿਆ
ਇੱਕ ਵਾਰ ਵੀ
ਕਿ ਮੈਂ ਕਿਸ ਹਾਲ 'ਚ ਆਂ...??
ਜਿਓਂਦੀ ਵੀ ਹਾਂ ਜਾਂ.............??

ਥੱਕ ਚੁੱਕੀ ਆਂ
ਤੁਰਦੇ ਤੁਰਦੇ..
ਆਪਣੇ ਸੀਨੇ ਨਾਲ
ਲਗਾ ਲੈ ਚੰਨਾ..
ਮੈਂ ਤੈਨੂੰ ਛੂੰਹਦਿਆਂ ਕੋਈ
ਚੁਭਨ ਨਹੀਂ ਦੇਣੀ..
ਤੇਰੀ ਸਹੁੰ..ਠੰਢੀ ਰੇਤ ਹੋ ਚੁੱਕੀ ਆਂ..
ਤੇਰੀ ਹਿੱਕ ਨਾਲ ਲੱਗ
ਮੈਨੂੰ ਬਹਿਸ਼ਤ ਮਿਲ ਜਾਵੇਗੀ...!!
ਹਾੜਾ ਏ ਚੰਨਾ....
ਮੈਨੂੰ ਰੇਤ ਤੋਂ ਹਵਾ ਹੋ ਲੈਣਦੇ..
ਹੁਣ ਹੋਰ ਨਹੀਂ ਤੁਰਿਆ ਜਾਂਦਾ....!!!

ਨਿਵੇਦਿਤਾ
21st August 2011