Monday, 24 October 2011

ਪੰਜਾਬੋ ਜੀਵੇ ਗੀ ਇਥੇ ,

ਨੀਂ ਪੰਜਾਬੋ , ਆਹ ਤੇਰਾ ਹਾਲ 
ਹੋਇਆ ਇਹ ਕਿਓਂ ਇਹ ਸਵਾਲ ;
ਕਿਸਦੇ ਕੋਲੋਂ ਪੁਛਾਂ ਜਾ?
ਸਾਰੇ ਆਖਣ ਬਦਲੀ, 'ਵਾ.
ਬਾਣੀ ,ਬਾਣੇ ਵੱਲ ਕੰਡ ਕਰ ;
ਬੋਲੀ ਭਾਸ਼ਾ ਦੀ ਝੰਡ ਕਰ .
ਬੀਬੇ ਰਾਣੇ,ਬਣੇ ਅਸੀਂ 
ਮੱਤ ਤੋਂ ਕਾਣੇ ਬਣੇ ਅਸੀਂ .
-੦-੦-੦-੦-੦-੦-੦--੦-
ਠੇਕੇ ਦਾਰ ਜੋ ਭਾਸ਼ਾ ਦੇ ;
ਸੋਮੇ ਓਹ ਨਿਰਾਸ਼ਾ ਦੇ .
ਆਪਣੇ ਬਾਲ ਵ੍ਲੈਤੀੰ ਘੱਲ ;
ਹਥ ਧੋ ਹੋ ਗਏ ਭਾਸ਼ਾ ਵੱਲ .
ਕਾਨਵੇਂਟ ਚ ਬਾਲ ਪੜ੍ਹਾ ਕੇ ;
ਮਨ ਬੋਲੀ ਹਿਤ ਨਾਹਰੇ ਲਾਓੰਦੇ.
ਖੁਦ ਨੂੰ ਚਾਤਰ ਸ਼ਾਤਰ ਸਮਝਣ .
ਘੱਟਾ ਪੰਜਾਬੋ ਅਖ ਪੋਂਦੇ .
ਕੁਝ ਆਖਣ ਪੰਜਾਬੋ ਮਰ ਜੂ ;
ਮੋਕਲਾ ਜਗ ਦਾ ਵੇਹੜਾ ਕਰ ਜੂ.
-੦-੦-੦-੦-੦-੦-੦-੦-੦-੦-੦-੦-
ਪੰਜਾਬੋ ਦੇ ਲਾਲ ਕਈ;
ਬੇਹਾਲ ਕਈ ,ਖੁਸ਼ ਹਾਲ ਕਈ ;
ਜਰਦਾਰ ਕਈ ,ਕੰਗਾਲ ਕਈ .
ਫੜੀਆਂ ਵਾਲੇ ,ਰਿਕ੍ਸ਼ੇ ਵਾਲੇ ,
ਫੇਰੀ ਵਾਲੇ ,ਢੇਰੀ ਵਾਲੇ ;
ਵੇਹੜੇ ਵਾਲੇ ,ਰੇਹੜੇ ਵਾਲੇ .
ਕਾਂਡੀ,ਤੇਸੇ ,ਦਾਤੀ ਵਾਲੇ ;
ਫੌਲਾਦੀ ਜਹੀ ਛਾਤੀ ਵਾਲੇ .
ਪੱਕੇ ਪੱਕੇ ਰੰਗਾਂ ਵਾਲੇ .
ਆਪਣੇ ਜਹੇ ਢੰਗਾਂ ਵਾਲੇ ;
ਜੋ ਮਾ ਬੋਲੀ ਵਿੱਚ ਖਾਂਦੇ ਨੇ , 
ਜੋ ਮਾਂ ਬੋਲੀ ਨੂੰ ਨਹੀਂ ਖਾਂਦੇ.
ਜੋ ਮਾਂ ਬੋਲੀ ਦੀ ਗੋਦੀ ਨੂੰ 
ਵਿੱਚ ਸੁਫਨੇ ਵੀ ਦਾਗ ਨਹੀਂ ਲਾਂਦੇ.
ਪੰਜਾਬੋ ਜੀਵੇ ਗੀ ਇਥੇ ,
ਯੁਗ ਯੁਗ ਤੱਕ ,ਬੇਸ਼ੱਕ ਬੇਸ਼ੱਕ 
ਦੀਪ੍ਜੀਰਵੀ 
9815524600  

No comments:

Post a Comment