- ਯਾਦੇਂ - ਗੁਰਮੀਤ ਕੌਰ ਲੈਸਟਰ{ਮਾਰਫਤ ਸੁਰਜੀਤ ਕੌਰ}
ਯਾਦੋਂ ਕਾ ਕਾਫ਼ਲਾ ਗੁਜ਼ਰਤਾ ਹੈ ਹਰ ਸ਼ਾਮ ਕੇ ਬਾਅਦਆਂਖ ਉਦਰ ਭੀ ਨਮ ਹੋਤੀ ਹੋਗੀ ਹਰ ਸ਼ਾਮ ਕੇ ਬਾਅਦ-0-0-0-0-ਪਲ ਬਰ ਕੇ ਲੀਏ ਲ਼ੇ ਉੜੀ ਹਵਾਏਂਮੂਝੇ ਮਾਜ਼ੀ ਕੀ ਤਰਫ਼ਵੋਹ ਰਿਮ ਝਿਮ ਸੀ ਠੰਡੀ ਫ਼ੁਹਾਰਹਾਥੋਂ ਮੇਂ ਲੀਏ ਹਾਥਜਬ ਤੁਮ ਥੇ ਹਮਾਰੇ ਸਾਥਮਸਤ ਹਵਾਓਂ ਨੇ ਸ਼ੇੜ ਦੀ ਥੀ ਸਰਗਮਜਿਦਰ ਜਿਦਰ ਸੇ ਗੁਜ਼ਰੇ ਥੇ ਮੇਂ ਔਰ ਤੁਮਗੁਲੋਂ ਨੇ ਉਨਕੇ ਚਿਹਰੇ ਕੀ ਰੰਗਤਚੁਰਾ ਕਰ ਭਰੇ ਥੇ ਆਪਨੇ ਰੰਗਉਨਕੇ ਬਦਨ ਕੀ ਖ਼ੁਸ਼ਬੂ ਸੇਮਹਿਕ ਉਠੀ ਥੀ ਫ਼ਿਜ਼ਾਏੰ
ਏਕ ਅਜ਼ੀਬ ਸਾ, ਥਾ ਆਲਮ ਸ਼ਾਇਆ ਹੁਆਨਾ ਜਾਨੇ ਫ਼ਿਰ, ਕੇਸਾ ਸਿਤਮ ਹੁਆਥੇ ਵੋਹੀ ਰਾਹੇਂ ਵੋਹੀ ਮੰਜ਼ਰਢੂੰਡਾ ਬਹੁਤ ਮਗਰਆਏ ਨਾ ਤੁਮ ਕਹੀਂ ਵੀ ਨਜ਼ਰਫ਼ਿਰ ਤੇਰੀ ਯਾਦ ਆਈ,ਥੇ ਵੋਹੀ ਰਾਸਤੇ, ਵੋਹੀ ਨਜ਼ਾਰੇਮਗਰ ਥੇ ਬਹੁਤ ਉਦਾਸਸ਼ਾਇਦ ਪੂਛ ਰਹੇ ਥੇ ਮੁਝ ਸੇ ਕੋਈ ਸਵਾਲਕਹਾਂ ਖੋ ਗਿਆ ਵੋਹ ਚਾਂਦਜੋ ਨਿਕਲਾ ਥਾ ਤੁਮਾਰੇ ਸਾਥਖੜੀ, ਦੇਖ ਰਹੀ ਥੀ ਵੋਹੀ ਨਜ਼ਾਰਾਜਬ ਤੁਮ ਥੇ ਮੇਰੇ ਸਾਥਏਕ ਹਵਾ ਕੇ ਝੋਉਂਕੇ ਨੇ ਆ ਕਰ ਚੋਉਂਕਾ ਦੀਆਜੋ ਸ਼ੁਹ ਕਰ ਗੁਜ਼ਰਾ ਥਾ ਮੂਝੇਜੇਸੈ ਕਿਹ ਰਹਾ ਹੋ, ਮਤ ਹੋ ਉਦਾਸਮੇਂ ਹੂੰ ਤੇਰੇ ਸਾਥ.
Monday, 16 April 2012
ਯਾਦੇਂ - ਗੁਰਮੀਤ ਕੌਰ ਲੈਸਟਰ
Saturday, 7 April 2012
ਏਨਾ ਕੁ ਏਹਸਾਨ ਕਰੀ ... ...
Tuesday, 3 April 2012
ਅੰਜੂਜੀਤ ਸ਼ਰਮਾ ਜਰਮਨੀ
ਦੋਸਤ ਦੇ ਨਾਂ {ਅੰਜੂਜੀਤ ਸ਼ਰਮਾ ਜਰਮਨੀ}
ਤੇਰੀ ਨਸੀਹਤ ਦਾ ਅਸਰ ਨਹੀਂ ਹੁੰਦਾ ਅੰਜੂਜੀਤ ਸ਼ਰਮਾ ਜਰਮਨੀ
ਜਿਵਂੇ ਕੋਈ ਆਪਣੇ ਮਹਿਬੂਬ ਦੀਆਂ ਬਾਹਾਂ 'ਚ ਲਿਪਟੇ
ਮੈਂ ਇੰਝ ਲਿਪਟਾਂ, ਮੈਂ ਇੰਝ ਲਿਪਟਾਂ
ਆਪਣੇ ਹੀ ਜਿਸਮ ਦੀਆਂ ਬਾਂਹਾਂ 'ਚ, ਮੈਂ ਇੰਝ ਲਿਪਟਾਂ
ਟੁੱਟ ਕੇ ਕਰ ਬੈਠੀ ਹਾਂ, ਮੈਂ ਫ਼ੁਦ ਨੂੰ ਪਿਆਰ ਇੰਨਾਂ
ਕਿ ਤੇਰੀ ਨਸੀਹਤ ਦਾ ਮੇਰੇ 'ਤੇ ਅਸਰ ਨਹੀਂ ਹੁੰਦਾ।
ਜ਼ਮਾਨਾ ਕਰਦਾ ਹੈ ਇਸ਼ਾਰੇ, ਮੇਰੀ ਹਰ ਕਮਜ਼ੋਰੀ 'ਤੇ
ਸੁਧਰਨ ਨੂੰ ਦਿਲ ਮੇਰਾ ਹੀ ਨਹੀਂ ਕਰਦਾ
ਲਹੂ ਲੁਹਾਣ ਹਾਂ ਬੇਸ਼ੱਕ, ਆਪਣੇ ਹੀ /ੈਸਲਿਆਂ ਤੋਂ
ਕਿਰਚਾਂ ਹੋਇਆ ਕੱਚ ਚੁੱਕਣਾ, ਮੈਨੂੰ ਬੁਰਾ ਨਹੀਂ ਲਗਦਾ
ਮੈਨੂੰ ਆਪਣੇ ਵਿੱਚ ਕੋਈ ਨੁਕਸ ਹੀ ਨਹੀਂ ਲੱਭਦਾ
ਮੈਂ ਠੀਕ ਹਾਂ, ਮੈਨੂੰ ਤਾਂ ਤੂੰ ਹੀ ਗਲਤ ਲੱਗਦਾਂ
ਆਪਣੇ ਹੀ ਜਿਸਮ ਦੀਆਂ ਬਾਂਹਾਂ ਚ 'ਅੰਜੂ' ਇੰਝ ਲਿਪਟਾਂ
ਮੈਥੋਂ ਮੇਰੇ ਬਗੈਰ ਹੋਰ ਕਿਸੇ ਸੰਗ ਪਿਆਰ ਹੀ ਨਹੀਂ ਹੁੰਦਾ
ਤੇਰੀ ਨਸੀਹਤ ਦਾ ਮੇਰੇ 'ਤੇ ਅਸਰ ਨਹੀਂ ਹੁੰਦਾ।
Monday, 2 April 2012
ਕਵੀ ਦਾ ਸੁਭਾਅ ਅੰਜੂਜੀਤ ਸ਼ਰਮਾ ਜਰਮਨੀ
ਤੇਰਾ ਤੇ ਮੇਰਾ ਕੋਈ ਝਗੜਾ ਨਹੀਂ (ਅੰਜੂਜੀਤ ਸ਼ਰਮਾ ਜਰਮਨੀ)
Tuesday, 7 February 2012
भाव निर्झर
भाव निर्झर
-यह रवि वो शशि ,तारिका मंडल सब छिप जाए .
प्रेम दिया प्रकाश दे कुछ और नही दिख पाए .
-ਵੱਡੇ ਹੋਣ ਗੇ ਨਿਜ - ਘਰ ਏ ਸਾਗਰ , ਸਰਿਤਾ ਕੂਲ .
ਸਵਾਂਤ ਬੂੰਦ ਆਸ਼ਿਕ ਲਯੀ ਇਹ ਸਭ ਹੈਨ ਫਿਜ਼ੂਲ .
-ਕਈਆਂ ਕੋਲ ਤੇ ਛੰਦ ਨੇ ਕਈਆਂ ਕੋਲ ਨੇ ਰੰਗ ,
ਵਿਰਲੇ ਟਾਂਵੇਂ ਕੋਲ ਹੈ . ਮਨ ਦਾ ਪਰਮਾਨੰਦ ..
-दुनिया में जो पीर है कोई न उसका पीर .
निर्धन भूखा जब मरे ,लोग कहें तकदीर ..
-मायापति के निधन को कहते महाप्रयाण .
निर्धन के बे ..मोल हैं देखें यहाँ पे प्राण .
------------------
-चले सजन जी चालियो ,गल बय्याँ यू डाल .
सरगम संग बंसी चले तबला संग हो ताल ताल .
--------------------------
-तन सुंदर मन कांच सा ,रखता सदा बचाए .
जाने वो दिलदार ना ,ये दिल उसको चाहे .
--------
-चंचल .,चपला , दामिनी ,मेघ तनया उन्मुक्त ,
देखो समय कारीगरी प्रेम प्रकाश के युक्त .
------------
-ज्वाला मुख की कोटरी पे बनी शीतल झील .
ऐसो है स्वभाव का मौन -मुखर मनमीत
...deepzirvi.8.2.12
Saturday, 4 February 2012
ਸਾਂਭ ਲਉ ਵੇਲਾ ਅਜੇ ਵੀ...
ਨਾ ਹੁਣ ਚਿੜੀਆਂ ਦੇ ਚੰਬੇ ਉੱਡਦੇ ਨੇ
ਤੇ ਨਾ ਹੀ ਕੁੜੀਆਂ ਦੇ ਤ੍ਰਿੰਝਣ ਲਗਦੇ ਨੇ
ਸਰਾਪੀਆਂ ਗਈਆਂ ਨੇ ਦੋਵੇਂ ਜਿਵੇਂ,
ਵਕਤ ਦੀਆਂ ਮਾਰੀਆਂ…।
ਕੁੜੀਆਂ ਤੇ ਚਿੜੀਆਂ…।।
ਦਾਦੀ ਦੀਆਂ ਬਾਤਾਂ ਚਿੜੀਆਂ ਦੇ
ਦਾਦੀ ਦੀਆਂ ਬਾਤਾਂ ਚਿੜੀਆਂ ਦੇ
ਜ਼ਿਕਰ ਛੇੜਦੀਆਂ ਆਖਦੀਆਂ ਸਨ
ਕਿ ਜਿਸ ਘਰ ਚਿੜੀਆਂ ਚੁਗਦੀਆਂ ਨੇ
ਉਹ ਘਰ ‘ਕਰਮਾਂ’ ਵਾਲਾ ਹੁੰਦਾ ਏ
ਤੇ ਜਿਸ ਵਿਹੜੇ ਕੁੜੀਆਂ ਖੇਡਦੀਆਂ ਨੇ
ਉਹ ‘ਸ਼ਰਮਾਂ’ ਵਾਲਾ ਹੁੰਦਾ ਏ…।
ਪਰ ਹੁਣ ‘ਸ਼ਰਮਾਂ’ ਤੇ ‘ਕਰਮਾਂ’ ਦੀਆਂ ਗੱਲਾਂ
ਲੋਕਾਂ ਨੂੰ ਪੁਰਾਣੀ ਖੇਡ
ਜਾਪਣ ਲੱਗੀਆਂ ਨੇ ਤੇ ਨਾਲੇ
ਇਸ ਮਸ਼ੀਨੀ ਯੁੱਗ ਅੰਦਰ ਲੋਕੀਂ
‘ਸ਼ਰਮਾਂ’ ਵੇਚ ਕੇ ਜੇਬ ਵਿੱਚ ਪਾਈ ਫਿਰਦੇ ਹਨ
ਤੇ ਉਨ੍ਹਾਂ ਦੇ ‘ਕਰਮ’ ਹਸਪਤਾਲਾਂ ਦੇ ਬਾਹਰ
ਕੂੜਿਆਂ ਦੇ ਡੱਬਿਆਂ ਵਿੱਚ ਕੱਟੇ-ਵੱਢੇ ਪਏ ਹਨ…।
ਵਿਚਾਰੀਆਂ ਚਿੜੀਆਂ ਦੇ ਕਰਮ
ਮੋਬਾਈਲ ਟਾਵਰਾਂ ਦੀ ਰੇਂਜ ਅੰਦਰ
ਨਿਪੁੰਸਕਤਾ ਦੀ ਦਲਦਲ ਵਿੱਚ
ਮੂਧੇ-ਮੂੰਹ ਲਟਕ ਰਹੇ ਹਨ…।
ਪਰ ਸਹੇਲੀਓ!
ਪਰ ਸਹੇਲੀਓ!
ਉਨ੍ਹਾਂ ਦਾਦੀਆਂ ਨੇ ਤਾਂ ਕੀਤੀਆਂ ਸੀ ਰਾਖੀਆਂ
ਕੁੜੀਆਂ ਤੇ ਚਿੜੀਆਂ ਦੀਆਂ
ਕਿੱਸੇ-ਕਹਾਣੀਆਂ ਤੇ ਹਕੀਕਤਾਂ ਵਿੱਚ,
ਪਰ ਅੱਜ ਦੀਆਂ ਦਾਦੀਆਂ ਤੇ
ਅਜੋਕੀਆਂ ਮਾਵਾਂ ਕਿਉਂ ਬਣ ਗਈਆਂ ਹਤਿਆਰੀਆਂ
ਕੁੜੀਆਂ ਤੇ ਚਿੜੀਆਂ ਦੀਆਂ?
ਪੁੱਤਾਂ ਦੀ ਮਾਂ ਹੋਣ ਦੀ ਲਾਲਸਾ ਅੰਦਰ
ਕੁੱਖਾਂ ਵਿੱਚ ਪਲਦੀਆਂ ਧੀਆਂ ਦੀਆਂ
ਕਿਉਂ ਕਾਤਲ ਹੋ ਨਿੱਬੜੀਆਂ…?
ਤੇ ਕਿਉਂ ਭੁੱਲ ਗਈਆਂ ਨੇ ਪਾਉਣੇ
ਚਿੜੀਆਂ ਨੂੰ ਚੋਗੇ…?
ਅੜੀਓ!
ਸਾਂਭ ਲਉ ਵੇਲਾ ਅਜੇ ਵੀ
ਕਿਉਂਕਿ ਧੀਆਂ ਤੁਹਾਡੇ ਅੰਤ ਵੇਲੇ ਦੇ
ਦਰਦਾਂ ਨੂੰ ਸੁਣਨ ਵਾਲੀਆਂ ਹਨ
ਤੇ ਚਿੜੀਆਂ ਤੁਹਾਡੇ ਵਿਹੜਿਆਂ ਦੀ
ਸੁੱਖ ਮੰਗਣ ਵਾਲੀਆਂ ਹਨ…।
ਰੋਕੋ ਕੁੱਖਾਂ ਅੰਦਰ ਮਰਦੀਆਂ ਧੀਆਂ ਨੂੰ
ਤੇ ਸਾਂਭ ਲਉ ਚਿੜੀਆਂ ਦੇ
ਟੁੱਟਦੇ ਸਾਹਾਂ ਦੀ ਡੋਰ ਨੂੰ…।
ਕਿਉਂਕਿ…
ਚਿੜੀਆਂ ਦੇ ਚੰਬੇ ਉਡਣਗੇ ਉਦੋਂ ਤਕ
ਜਦ ਤਕ ਚਿੜੀਆਂ ਰਹਿਣਗੀਆਂ।
ਤ੍ਰਿੰਝਣਾਂ ਦੀ ਗੱਲ ਚੱਲੇਗੀ ਉਦੋਂ ਤਕ
ਜਦ ਤਕ ਕੁੜੀਆਂ ਜਿਉਣਗੀਆਂ…।
Tuesday, 10 January 2012
ਬਗਾਵਤ ਦੀ ਬੂਅ....
ਮੈ ਕੁਝ ਖੁਸ਼ੀਆਂ ਹੰਢਾਈਆਂ ਜੋ ਮੈਨੂੰ ਰਾਸ ਨਾ ਆਈਆਂ
ਸਭੇ ਵਿਸਰ ਗਈਆਂ ਇਵੇਂ
ਜਿਵੇਂ ਮਹਬੂਬ ਦੇ ਧੁੰਦ ਵਰਗੇ ਵਾਅਦੇ
ਵਿਸਰ ਜਾਂਦੇ ਨੇ ਅਕਸਰ ...!
ਗਮ ਹੀ ਮੇਰੇ ਹਮਸਾਏ ਤੇ ਦੁਖ ਹੀ
ਮੇਰੇ ਹਮਸਫਰ ਰਹੇ ਨੇ ਅਜ਼ਲਾਂ ਤੋਂ ....
ਹੁਣ ਤਾ ਆਪਣੇ ਪਰਛਾਵੇਂ ਤੋਂ ਵੀ ਭੈ ਜਿਹਾ ਆਉਂਦਾ ਏ
ਕੰਬ ਜਾਂਦੀ ਹਾਂ ਮੈ ਧੁਰ ਤਾਈਂ
ਜਦੋਂ ਕੋਈ ਖੁਸ਼ੀ ਮੇਰੇ ਵਿਹੜੇ ਦੀ ਸਰਦਲ ਆਣ ਖਲੋਂਦੀ ਏ ਚੁਪਕੇ ਜਿਹੇ ...!
ਕਿਉਂ ਕੇ ਕੁਝ ਪਾਲ ਦੀ ਖੁਸ਼ੀ ਲੈ ਕੇ ਆਉਂਦੀ ਏ ਆਪਣੇ ਪਿਛੇ ਹਨੇਰੀਆਂ
ਤੇ ਝਖੜ ਦਾ ਮੌਸਮ ...
ਤੇ ਗਮਾਂ ਦੇ ਇਸ ਤੇਜ਼ ਝਖੜ 'ਚ ਬੈਠੀ
ਮੈਂ ਆਪਣੀ ਹਰ ਖੁਸ਼ੀ ਦਾ ਗਲਾ ਘੁਟਦੀ ਰਹੀ
ਕਦੇ ਕਿਸੇ ਤਾਈਂ ਸ਼ਿਕਵਾ ਨਾ ਕੀਤਾ ਮੈਂ ....
ਤਸਲੀਮਾ ਵਾਂਗ ਕਦੇ ਸਮਾਜ ਦੇ ਠੇਕੇਦਾਰਾਂ ਦਾ
ਵਿਰੋਧ ਨਾ ਕੀਤਾ ....ਕੀਤੇ ਮੈਨੂੰ ਵੀ ਦੇਸ਼ ਨਿਕਾਲਾ ਨਾ ਮਿਲ ਜਾਏ ..!
ਫੂਲਨ ਵਾਂਗ ਬਦਲੇ ਦੀ ਭਾਵਨਾ ਦਿਲ ਚ ਨਹੀਂ ਰਖੀ
ਕੀਤੇ ਮੈਂ ਗਿਆਰਾਂ ਵਰੇ
ਜ਼ੁਲਮ ਦੀ ਚੱਕੀ 'ਚ ਨਾ ਪਿਸਦੀ ਰਹਾਂ...!!
ਮੈ ਤਾ ਕਿਰਣ ਬੇਦੀ ਬਣਨ ਦਾ ਹੀਆ ਵੀ ਨਾ ਕਰ ਸਕੀ
ਖਬਰੇ ਮੇਰੇ ਕੰਬਦੇ ਹਥ
ਇਨਸਾਫ਼ ਦਾ ਡੰਡਾ ਸੰਭਾਲ ਵੀ ਸਕਣਗੇ ਯਾ ਨਹੀਂ?
ਬਸ ਅਮ੍ਰਿਤਾ ਦੀਆਂ ਪੈੜਾਂ ਨੂੰ ਗੂੜ੍ਹਨ ਦਾ ਸੁਪਨਾ ਆਉਂਦਾ ਏ .....
ਪਰ ਓਹ ਵੀ ਕਲਮ ਦੇ ਢਿਡ ਅੰਦਰ ਉਦੋਂ ਦਮ ਤੋੜ ਜਾਂਦਾ ਏ
ਜਦੋਂ ਕੁਝ ਮੌਕਾ ਪ੍ਰਸ੍ਤ ਕਵੀ ਲੋਕ ਅੱਗੇ ਆ ਕੇ
ਵਿਕ ਜਾਂਦੇ ਨੇ ਨਿਕਮੀਆਂ ਕਵਿਤਾਵਾਂ ਲੈ ਕੇ.....!
ਅੱਜ ਹਰ ਕਵੀ ਨੂੰ ਮੇਰੇ ਤੋਂ ਨਫਰਤ ਜਿਹੀ ਹੁੰਦੀ ਜਾਂਦੀ ਏ ...
ਤੇ ਹਰ ਖੁਦਾ ਪ੍ਰਸ੍ਤ ਦੀ ਨਜ਼ਰ ਮੇਰੇ ਵਲ ਟੇਢੀ ਜਿਹੀ ਉਠਦੀ ਏ ...
ਕੀਤੇ ਮੇਰੀਆਂ ਨਜ਼ਮਾਂ 'ਚੋਂ ਬਗਾਵਤ ਦੀ ਬੂਅ ਤਾਂ ਨਹੀਂ ਆਉਣ ਲੱਗੀ.....?...ਪ੍ਰੀਤ