Tuesday, 7 February 2012

भाव निर्झर


भाव  निर्झर 


-यह  रवि  वो  शशि ,तारिका  मंडल  सब   छिप  जाए .

प्रेम  दिया  प्रकाश  दे   कुछ  और  नही  दिख  पाए . 

 

-ਵੱਡੇ  ਹੋਣ  ਗੇ  ਨਿਜ - ਘਰ  ਏ  ਸਾਗਰ , ਸਰਿਤਾ  ਕੂਲ .


 ਸਵਾਂਤ  ਬੂੰਦ  ਆਸ਼ਿਕ   ਲਯੀ  ਇਹ  ਸਭ  ਹੈਨ  ਫਿਜ਼ੂਲ .

 

-ਕਈਆਂ ਕੋਲ  ਤੇ  ਛੰਦ  ਨੇ  ਕਈਆਂ  ਕੋਲ  ਨੇ  ਰੰਗ  ,

ਵਿਰਲੇ  ਟਾਂਵੇਂ  ਕੋਲ  ਹੈ . ਮਨ  ਦਾ  ਪਰਮਾਨੰਦ   ..

 

-दुनिया  में  जो  पीर  है  कोई  न  उसका  पीर .

 निर्धन  भूखा  जब  मरे  ,लोग  कहें  तकदीर ..

 

-मायापति  के  निधन  को  कहते  महाप्रयाण .

 निर्धन  के  बे ..मोल  हैं  देखें  यहाँ  पे  प्राण .

------------------

-चले  सजन  जी  चालियो  ,गल  बय्याँ यू  डाल .

  सरगम  संग बंसी  चले  तबला  संग  हो ताल   ताल . 

--------------------------

-तन  सुंदर  मन  कांच  सा ,रखता  सदा  बचाए .

 जाने  वो  दिलदार  ना ,ये  दिल  उसको  चाहे . 

--------

-चंचल  .,चपला , दामिनी  ,मेघ  तनया  उन्मुक्त ,

देखो  समय  कारीगरी  प्रेम  प्रकाश  के  युक्त . 

------------

-ज्वाला  मुख  की  कोटरी  पे   बनी  शीतल  झील .

 ऐसो  है  स्वभाव  का  मौन -मुखर  मनमीत 

 

...deepzirvi.8.2.12

 


Saturday, 4 February 2012

ਸਾਂਭ ਲਉ ਵੇਲਾ ਅਜੇ ਵੀ...




ਨਾ ਹੁਣ ਚਿੜੀਆਂ ਦੇ ਚੰਬੇ ਉੱਡਦੇ ਨੇ
ਤੇ ਨਾ ਹੀ ਕੁੜੀਆਂ ਦੇ ਤ੍ਰਿੰਝਣ ਲਗਦੇ ਨੇ
ਸਰਾਪੀਆਂ ਗਈਆਂ ਨੇ ਦੋਵੇਂ ਜਿਵੇਂ,
ਵਕਤ ਦੀਆਂ ਮਾਰੀਆਂ…।
ਕੁੜੀਆਂ ਤੇ ਚਿੜੀਆਂ…।।


ਦਾਦੀ ਦੀਆਂ ਬਾਤਾਂ ਚਿੜੀਆਂ ਦੇ
ਜ਼ਿਕਰ ਛੇੜਦੀਆਂ ਆਖਦੀਆਂ ਸਨ
ਕਿ ਜਿਸ ਘਰ ਚਿੜੀਆਂ ਚੁਗਦੀਆਂ ਨੇ
ਉਹ ਘਰ ‘ਕਰਮਾਂ’ ਵਾਲਾ ਹੁੰਦਾ ਏ
ਤੇ ਜਿਸ ਵਿਹੜੇ ਕੁੜੀਆਂ ਖੇਡਦੀਆਂ ਨੇ
ਉਹ ‘ਸ਼ਰਮਾਂ’ ਵਾਲਾ ਹੁੰਦਾ ਏ…।

ਪਰ ਹੁਣ ‘ਸ਼ਰਮਾਂ’ ਤੇ ‘ਕਰਮਾਂ’ ਦੀਆਂ ਗੱਲਾਂ
ਲੋਕਾਂ ਨੂੰ ਪੁਰਾਣੀ ਖੇਡ
ਜਾਪਣ ਲੱਗੀਆਂ ਨੇ ਤੇ ਨਾਲੇ
ਇਸ ਮਸ਼ੀਨੀ ਯੁੱਗ ਅੰਦਰ ਲੋਕੀਂ
‘ਸ਼ਰਮਾਂ’ ਵੇਚ ਕੇ ਜੇਬ ਵਿੱਚ ਪਾਈ ਫਿਰਦੇ ਹਨ
ਤੇ ਉਨ੍ਹਾਂ ਦੇ ‘ਕਰਮ’ ਹਸਪਤਾਲਾਂ ਦੇ ਬਾਹਰ
ਕੂੜਿਆਂ ਦੇ ਡੱਬਿਆਂ ਵਿੱਚ ਕੱਟੇ-ਵੱਢੇ ਪਏ ਹਨ…।
ਵਿਚਾਰੀਆਂ ਚਿੜੀਆਂ ਦੇ ਕਰਮ
ਮੋਬਾਈਲ ਟਾਵਰਾਂ ਦੀ ਰੇਂਜ ਅੰਦਰ
ਨਿਪੁੰਸਕਤਾ ਦੀ ਦਲਦਲ ਵਿੱਚ
ਮੂਧੇ-ਮੂੰਹ ਲਟਕ ਰਹੇ ਹਨ…।


ਪਰ ਸਹੇਲੀਓ!
ਉਨ੍ਹਾਂ ਦਾਦੀਆਂ ਨੇ ਤਾਂ ਕੀਤੀਆਂ ਸੀ ਰਾਖੀਆਂ
ਕੁੜੀਆਂ ਤੇ ਚਿੜੀਆਂ ਦੀਆਂ
ਕਿੱਸੇ-ਕਹਾਣੀਆਂ ਤੇ ਹਕੀਕਤਾਂ ਵਿੱਚ,
ਪਰ ਅੱਜ ਦੀਆਂ ਦਾਦੀਆਂ ਤੇ
ਅਜੋਕੀਆਂ ਮਾਵਾਂ ਕਿਉਂ ਬਣ ਗਈਆਂ ਹਤਿਆਰੀਆਂ
ਕੁੜੀਆਂ ਤੇ ਚਿੜੀਆਂ ਦੀਆਂ?
ਪੁੱਤਾਂ ਦੀ ਮਾਂ ਹੋਣ ਦੀ ਲਾਲਸਾ ਅੰਦਰ
ਕੁੱਖਾਂ ਵਿੱਚ ਪਲਦੀਆਂ ਧੀਆਂ ਦੀਆਂ
ਕਿਉਂ ਕਾਤਲ ਹੋ ਨਿੱਬੜੀਆਂ…?
ਤੇ ਕਿਉਂ ਭੁੱਲ ਗਈਆਂ ਨੇ ਪਾਉਣੇ
ਚਿੜੀਆਂ ਨੂੰ ਚੋਗੇ…?

ਅੜੀਓ!
ਸਾਂਭ ਲਉ ਵੇਲਾ ਅਜੇ ਵੀ
ਕਿਉਂਕਿ ਧੀਆਂ ਤੁਹਾਡੇ ਅੰਤ ਵੇਲੇ ਦੇ
ਦਰਦਾਂ ਨੂੰ ਸੁਣਨ ਵਾਲੀਆਂ ਹਨ
ਤੇ ਚਿੜੀਆਂ ਤੁਹਾਡੇ ਵਿਹੜਿਆਂ ਦੀ
ਸੁੱਖ ਮੰਗਣ ਵਾਲੀਆਂ ਹਨ…।
ਰੋਕੋ ਕੁੱਖਾਂ ਅੰਦਰ ਮਰਦੀਆਂ ਧੀਆਂ ਨੂੰ
ਤੇ ਸਾਂਭ ਲਉ ਚਿੜੀਆਂ ਦੇ
ਟੁੱਟਦੇ ਸਾਹਾਂ ਦੀ ਡੋਰ ਨੂੰ…।

ਕਿਉਂਕਿ…
ਚਿੜੀਆਂ ਦੇ ਚੰਬੇ ਉਡਣਗੇ ਉਦੋਂ ਤਕ
ਜਦ ਤਕ ਚਿੜੀਆਂ ਰਹਿਣਗੀਆਂ।

ਤ੍ਰਿੰਝਣਾਂ ਦੀ ਗੱਲ ਚੱਲੇਗੀ ਉਦੋਂ ਤਕ
ਜਦ ਤਕ ਕੁੜੀਆਂ ਜਿਉਣਗੀਆਂ…।