ਨਾ ਹੁਣ ਚਿੜੀਆਂ ਦੇ ਚੰਬੇ ਉੱਡਦੇ ਨੇ
ਤੇ ਨਾ ਹੀ ਕੁੜੀਆਂ ਦੇ ਤ੍ਰਿੰਝਣ ਲਗਦੇ ਨੇ
ਸਰਾਪੀਆਂ ਗਈਆਂ ਨੇ ਦੋਵੇਂ ਜਿਵੇਂ,
ਵਕਤ ਦੀਆਂ ਮਾਰੀਆਂ…।
ਕੁੜੀਆਂ ਤੇ ਚਿੜੀਆਂ…।।
ਦਾਦੀ ਦੀਆਂ ਬਾਤਾਂ ਚਿੜੀਆਂ ਦੇ
ਦਾਦੀ ਦੀਆਂ ਬਾਤਾਂ ਚਿੜੀਆਂ ਦੇ
ਜ਼ਿਕਰ ਛੇੜਦੀਆਂ ਆਖਦੀਆਂ ਸਨ
ਕਿ ਜਿਸ ਘਰ ਚਿੜੀਆਂ ਚੁਗਦੀਆਂ ਨੇ
ਉਹ ਘਰ ‘ਕਰਮਾਂ’ ਵਾਲਾ ਹੁੰਦਾ ਏ
ਤੇ ਜਿਸ ਵਿਹੜੇ ਕੁੜੀਆਂ ਖੇਡਦੀਆਂ ਨੇ
ਉਹ ‘ਸ਼ਰਮਾਂ’ ਵਾਲਾ ਹੁੰਦਾ ਏ…।
ਪਰ ਹੁਣ ‘ਸ਼ਰਮਾਂ’ ਤੇ ‘ਕਰਮਾਂ’ ਦੀਆਂ ਗੱਲਾਂ
ਲੋਕਾਂ ਨੂੰ ਪੁਰਾਣੀ ਖੇਡ
ਜਾਪਣ ਲੱਗੀਆਂ ਨੇ ਤੇ ਨਾਲੇ
ਇਸ ਮਸ਼ੀਨੀ ਯੁੱਗ ਅੰਦਰ ਲੋਕੀਂ
‘ਸ਼ਰਮਾਂ’ ਵੇਚ ਕੇ ਜੇਬ ਵਿੱਚ ਪਾਈ ਫਿਰਦੇ ਹਨ
ਤੇ ਉਨ੍ਹਾਂ ਦੇ ‘ਕਰਮ’ ਹਸਪਤਾਲਾਂ ਦੇ ਬਾਹਰ
ਕੂੜਿਆਂ ਦੇ ਡੱਬਿਆਂ ਵਿੱਚ ਕੱਟੇ-ਵੱਢੇ ਪਏ ਹਨ…।
ਵਿਚਾਰੀਆਂ ਚਿੜੀਆਂ ਦੇ ਕਰਮ
ਮੋਬਾਈਲ ਟਾਵਰਾਂ ਦੀ ਰੇਂਜ ਅੰਦਰ
ਨਿਪੁੰਸਕਤਾ ਦੀ ਦਲਦਲ ਵਿੱਚ
ਮੂਧੇ-ਮੂੰਹ ਲਟਕ ਰਹੇ ਹਨ…।
ਪਰ ਸਹੇਲੀਓ!
ਪਰ ਸਹੇਲੀਓ!
No comments:
Post a Comment