- ਯਾਦੇਂ - ਗੁਰਮੀਤ ਕੌਰ ਲੈਸਟਰ{ਮਾਰਫਤ ਸੁਰਜੀਤ ਕੌਰ}
ਯਾਦੋਂ ਕਾ ਕਾਫ਼ਲਾ ਗੁਜ਼ਰਤਾ ਹੈ ਹਰ ਸ਼ਾਮ ਕੇ ਬਾਅਦਆਂਖ ਉਦਰ ਭੀ ਨਮ ਹੋਤੀ ਹੋਗੀ ਹਰ ਸ਼ਾਮ ਕੇ ਬਾਅਦ-0-0-0-0-ਪਲ ਬਰ ਕੇ ਲੀਏ ਲ਼ੇ ਉੜੀ ਹਵਾਏਂਮੂਝੇ ਮਾਜ਼ੀ ਕੀ ਤਰਫ਼ਵੋਹ ਰਿਮ ਝਿਮ ਸੀ ਠੰਡੀ ਫ਼ੁਹਾਰਹਾਥੋਂ ਮੇਂ ਲੀਏ ਹਾਥਜਬ ਤੁਮ ਥੇ ਹਮਾਰੇ ਸਾਥਮਸਤ ਹਵਾਓਂ ਨੇ ਸ਼ੇੜ ਦੀ ਥੀ ਸਰਗਮਜਿਦਰ ਜਿਦਰ ਸੇ ਗੁਜ਼ਰੇ ਥੇ ਮੇਂ ਔਰ ਤੁਮਗੁਲੋਂ ਨੇ ਉਨਕੇ ਚਿਹਰੇ ਕੀ ਰੰਗਤਚੁਰਾ ਕਰ ਭਰੇ ਥੇ ਆਪਨੇ ਰੰਗਉਨਕੇ ਬਦਨ ਕੀ ਖ਼ੁਸ਼ਬੂ ਸੇਮਹਿਕ ਉਠੀ ਥੀ ਫ਼ਿਜ਼ਾਏੰ
ਏਕ ਅਜ਼ੀਬ ਸਾ, ਥਾ ਆਲਮ ਸ਼ਾਇਆ ਹੁਆਨਾ ਜਾਨੇ ਫ਼ਿਰ, ਕੇਸਾ ਸਿਤਮ ਹੁਆਥੇ ਵੋਹੀ ਰਾਹੇਂ ਵੋਹੀ ਮੰਜ਼ਰਢੂੰਡਾ ਬਹੁਤ ਮਗਰਆਏ ਨਾ ਤੁਮ ਕਹੀਂ ਵੀ ਨਜ਼ਰਫ਼ਿਰ ਤੇਰੀ ਯਾਦ ਆਈ,ਥੇ ਵੋਹੀ ਰਾਸਤੇ, ਵੋਹੀ ਨਜ਼ਾਰੇਮਗਰ ਥੇ ਬਹੁਤ ਉਦਾਸਸ਼ਾਇਦ ਪੂਛ ਰਹੇ ਥੇ ਮੁਝ ਸੇ ਕੋਈ ਸਵਾਲਕਹਾਂ ਖੋ ਗਿਆ ਵੋਹ ਚਾਂਦਜੋ ਨਿਕਲਾ ਥਾ ਤੁਮਾਰੇ ਸਾਥਖੜੀ, ਦੇਖ ਰਹੀ ਥੀ ਵੋਹੀ ਨਜ਼ਾਰਾਜਬ ਤੁਮ ਥੇ ਮੇਰੇ ਸਾਥਏਕ ਹਵਾ ਕੇ ਝੋਉਂਕੇ ਨੇ ਆ ਕਰ ਚੋਉਂਕਾ ਦੀਆਜੋ ਸ਼ੁਹ ਕਰ ਗੁਜ਼ਰਾ ਥਾ ਮੂਝੇਜੇਸੈ ਕਿਹ ਰਹਾ ਹੋ, ਮਤ ਹੋ ਉਦਾਸਮੇਂ ਹੂੰ ਤੇਰੇ ਸਾਥ.
Monday, 16 April 2012
ਯਾਦੇਂ - ਗੁਰਮੀਤ ਕੌਰ ਲੈਸਟਰ
Saturday, 7 April 2012
ਏਨਾ ਕੁ ਏਹਸਾਨ ਕਰੀ ... ...
ਏਨਾ ਕੁ ਏਹਸਾਨ ਕਰੀਂ ...
ਡ੍ਕ੍ਕੋ ਡੋਲੇ ਜਦ ਖਾਂਵਾਂ ... ...
ਤਿਖੀ ਧੁੱਪੇ ਕੁਮ੍ਲਾਂਵਾਂ ...
..ਆਪਣੀ ਛਾਂ ਤੂ ਆਣ ਕਰੀ
ਏਨਾ ਕੁ ਏਹਸਾਨ ਕਰੀਂ ...
ਇੱਕੋ ਦਿਲ ਸਰਮਾਯਾ ਹੈ .
ਤੇਰੇ ਨਾਮ ਜੋ ਲਾਯਾ ਹੈ .
ਏਨੇ ਵਿਚ ਗੁਜਰਾਨ ਕਰੀਂ .
ਏਨਾ ਕੁ ਏਹਸਾਨ ਕਰੀਂ .
...ਹੋਵੇ ਜੇ ਕਰ ਕੋਈ ,ਔਗੁਣ
ਵੇਖੇਂ ਜਰਾ ਕੋਈ .ਔਗੁਣ .. ...
ਛਡ ਮੇਨੂ ਨਾ ਘਾਣ ਕਰੀਂ ..
ਏਨਾ ਕੁ ਏਹਸਾਨ ਕਰੀਂ ...
ਜਦ ਵੀ ਮੇਨੂ ਲੋੜ ਪਵੇ ...
...ਜਦ ਵੀ ਮੈਨੂ ਥੋੜ ਪਵੇ ...
...ਅਗਨੀ ਦਾ ਬੁੱਕ ਦਾਨ ਕਰੀ .
ਏਨਾ ਕੁ ਏਹਸਾਨ ਕਰੀਂ ...
ਮੇਰੀ ਧੜਕਨ ਧੜਕਨ ਤੂ ...
ਸਾਹਵਾਂ ਵਾਲੀ ਸਰਗਮ ਤੂ ...
ਤੂ ਖਿੜ ਗੀਤ ਦੇ ਮਾਨ ਸਰੀਂ.
ਏਨਾ ਕੁ ਏਹਸਾਨ ਕਰੀਂ ...
deepzirvi.8.4.12----
Tuesday, 3 April 2012
ਅੰਜੂਜੀਤ ਸ਼ਰਮਾ ਜਰਮਨੀ
ਦੇਰ ਤੱਕ ਅੰਜੂਜੀਤ ਸ਼ਰਮਾ ਜਰਮਨੀ
ਬਿਜੜੇ ਨੇ ਲਾ ਕੇ ਰੀਝਾਂ
ਆਲ੍ਹਣਾਂ ਬਣਾਇਆਂ ਦੇਰ ਤੱਕ,
ਮੈ ਢਾਹ ਕੇ ਆਪਣੀ ਹੀ ਛੱਤ
ਬਾਰਿਸ਼ 'ਚ ਭਿੱਜਦਾ ਰਿਹਾ ਦੇਰ ਤੱੱਕ
ਮਾਰ ਤਫ਼ਤੇ ਨੂੰ ਠੋਕ੍ਹਰ ਮੈਂ ਨਿਕਲਿਆਂ
ਰਾਹਾਂ ਤੇ ਭਟਕਿਆ ਮੈਂ ਦੇਰ ਤੱੱਕ
ਸਾਊ ਵਕਤ ਤਾਂ 'ਵਾਜਾਂ ਮਾਰਦਾ ਰਿਹਾ ਬਦਲਣ ਲਈ
ਮੈਂ ਆਪਣੀ ਹਉਂ ਪਗਾਉਂਦਾ ਰਿਹਾ ਦੇਰ ਤੱੱਕ
ਗੁਆਚਦਾ ਗੁਆਚਦਾ ਗੁਆਚ ਗਿਆ ਇੱੱਕ ਦਿਨ
ਮੈ ਖੁਦ ਨੂੰ ਹੀ ਨਾ ਮਿਲਿਆ ਦੇਰ ਤੱਕ,
ਉਸ ਦਿਨ ਪਿੱੱਛੋ ਮਾਂ ਨਾ ਬੋਲੀ ਨਾ ਹੱੱਸੀ
ਚੁੱਪ-ਚੁਪੀਤੇ ਉਡੀਕਦੀ ਰਹੀ ਸੀ ਦੇਰ ਤੱੱਕ
ਗੁਆ ਬੈਠਾ ਹਾਂ ਰੁੱੱਖ ਦੀ ਛਾਂ ਅਤੇ ਚਾਅ ਰੁੱੱਤ ਦੇ
ਜਦ ਮੈਂ ਥੱਕਿਆ ਤੇ ਰੁਕਿਆ, ਟੁਰਦੇ ਟੁਰਦੇ ਦੇਰ ਤੱੱਕ
ਬੇਗਾਨਗੀ ਨੇ ਪੱਥਰ ਜਿਹਾ ਸੀ ਬਣਾ ਦਿੱੱਤਾ
ਗੌਤਮ ਦੇ ਬੁੱੱਤ ਅੱਗੇ ਜਾ ਮੈਂ ਰੋਇਆਂ ਦੇਰ ਤੱੱਕ
ਧੂੜ ਧੋਤੀ ਨੈਣਾ ਦੀ ਜਮਨਾ ਨੇ ਜਦ 'ਅੰਜੂ'
ਫਿਰ ਪਛਤਾਵੇ ਦੀ ਧੁੱੱਪ ਵਿੱੱਚ ਸੜਿਆ ਮੈਂ ਦੇਰ ਤੱੱਕ
ਸਾਊ ਵਕਤ ਤਾਂ ਵਾਜਾਂ ਮਾਰਦਾ ਰਿਹਾ
ਮੈਂ ਆਪਣੀ ਹਉਂ ਪਗਾਉਂਦਾ ਰਿਹਾ ਦੇਰ ਤੱਕ।
-0-
ਜ਼ਿੰਦਗੀ ਪ੍ਰਸ਼ਨ ਹੈ ਅੰਜੂਜੀਤ ਸ਼ਰਮਾ ਜਰਮਨੀ
ਜ਼ਿੰਦਗੀ ਪ੍ਰਸ਼ਨ ਹੈ
ਜਾਂ ਪ੍ਰਸ਼ਨ ਜਿੰਦਗੀ ਹੈ
ਹਰ ਉੱੱਤਰ ਪਿੱੱਛੇ
ਇੱੱਕ ਨਵਾਂ ਪ੍ਰਸ਼ਨ ਹੈ
ਸੌਂਦੇ ਵਕਤ ਵੀ ਇਨਸਾਨ ਪ੍ਰੇਸ਼ਾਨ ਹੈ
ਇਹ ਕਿਸ ਦਾ ਹੈ ਚਿਹਰਾ, ਤੇ ਕਿਹੜੀ ਜਗ੍ਹਾ
ਸੁਪਨੇ ਵਿੱਚ ਵੀ ਪ੍ਰਸ਼ਨ ਹੈ
ਦਿਨ ਕਿਸ ਤਰਾਂ੍ਹ ਦਾ ਹੋਵੇਗਾ?
ਬਾਰਿਸ਼ ਜਾਂ ਧੁੱਪ ਨਿਕਲੇਗੀ?
ਉੱਠਦੇ ਸਾਰ ਹੀ ਉੱੱਠਦਾ ਪ੍ਰਸ਼ਨ ਹੈ
ਪ੍ਰਸ਼ਨ ਪੁੱੱਛਦਾ ਇੱੱਕ ਦੂਜੇ ਤੋ ਸਾਰਾ ਪਰਿਵਾਰ ਹੈ
ਘਰ ਤੋ ਬਾਹਰ ਸਾਰਾ ਸੰਸਾਰ ਹੈ
ਜਦ ਮਿਲਦਾ ਹੈ ਕਿਸੇ ਪ੍ਰਸ਼ਨ ਦਾ ਉੱਤਰ 'ਅੰਜੂ' ਨੂੰ
ਕਿੰਨਾ ਕੁ ਸੱਚ ਕਿੰਨਾਂ ਕੁ ਝੂਠ ਹੈ
ਇਨ੍ਹਾਂ ਚੱਕਰਾਂ ਵਿੱਚ ਪ੍ਰੇਸ਼ਾਨ ਹੈ
ਦੁਹਰਾਉਂਦੀ ਹੈ ਵਾਰ ਵਾਰ
ਕਿ ਪ੍ਰਸ਼ਨ ਜ਼ਿੰਦਗੀ ਹੈ
ਜਾਂ ਜ਼ਿੰਦਗੀ ਪ੍ਰਸ਼ਨ ਹੈ?
-0-
ਛੋਟਾ ਜਿਹਾ ਚੱਕਰ ਅੰਜੂਜੀਤ ਸ਼ਰਮਾ
ਉਸ ਆਖਿਆ ਸੀ।
ਇੱਕ ਦਿਨ ਮੈਨੂੰ ਇਸ ਤਰਾਂ੍ਹ
ਜਾ ਕੇ ਨਾ ਆਵਾਗਾਂ, ਨਰਾਜ਼ ਸੀ।
ਕੁਝ ਇਸ ਤਰਾਂ੍ਹ
ਮਹੀਨੇ ਗੁਜ਼ਰੇ, ਗੁਜ਼ਰੇ ਸਾਲ ਬਥੇਰੇ
ਬਾਦ ਮੁੱਦਤ ਖੜਕਾਇਆ ਉਸ ਦਰ ਮੇਰਾ।
ਕੁਝ ਇਸ ਤਰਾਂ੍ਹ
ਮੈਂ ਹੈਰਾਨ ਸੀ ਪ੍ਰੇਸ਼ਾਨ ਸੀ ਉਹ ਹੱਸ ਰਿਹਾ ਸੀ।
ਕੁਝ ਇਸ ਤਰਾਂ੍ਹ
ਇਸ਼ਾਰਿਆਂ ਵਿੱਚ ਚੱਕਰ ਨੂੰ ਵਾਹਿਆ
ਉਸਨੇ ਇਸ ਤਰਾਂ੍ਹ
ਗੋਲ ਗੋਲ ਧਰਤੀ ਹੈ, ਗੋਲ
ਮੈਂ ਲਾ ਕੇ ਚੱਕਰ ਮੁੜ ਆਇਆਂ ਹਾਂ
ਆਖ ਰਿਹਾ ਸੀ ਕੁਝ ਇਸ ਤਰਾਂ੍ਹ
ਦੁਨੀਆਂ ਹੈ ਛੋਟੀ ਤੇ ਛੋਟਾ ਜਿਹਾ ਚੱਕਰ 'ਅੰਜੂ'
ਜਿਥੋਂ ਸ਼ੁਰੂ ਉੱਥੋਂ ਆ ਕੇ ਖਤਮ
ਉਸ ਸਮਝਾ ਰਿਹਾ ਸੀ
ਕੁਝ ਇਸ ਤਰਾਂ੍ਹ।
-O-
ਗੱਲ ਹਰ ਇੱਕ ਦੀ ਸੁਣੋ ਅੰਜੂਜੀਤ ਸ਼ਰਮਾਂ ਜਰਮਨੀ
ਖਾਮੋਸ਼ੀ ਵਿੱਚ ਰਹੋ,
ਗੱੱਲ ਹਰ ਇੱਕ ਦੀ ਸੁਣੋ,
ਲਾਪਰਵਾਹ ਹੋਣਾ ਵੀ ਠੀਕ ਨਹੀਂ,
ਰੱਖੋ ਖਬਰ ਸਭ ਦੀ, ਰੱਖੋ
ਕਰੋ ਆਪਣੇ ਦਿਲ ਦੀ ਮਰਜ਼ੀ,
ਸੋਚ, ਸੁੱਚੀ ਤੇ ਉਡਾਣ ਅਜ਼ਾਦ ਰੱਖੋ,
ਬਦਲ ਰਹੇ ਹਲਾਤ ਨੂੰ ਸਮਝੋ, ਤੇ ਨਬਜ਼ ਪਛਾਣੋ
ਪ੍ਰਸ਼ਨ ਘੱੱਟ ਕੋਈ ਹੱਲ ਲੱਭੋ,
ਲਾਪਰਵਾਹ ਬਣਨਾ ਠੀਕ ਨਹੀਂ,
ਰੱਖੋ ਖਬਰ ਹਰ ਇੱਕ ਦੀ ਰੱਖੋ,
ਮਯੂਸੀਆਂ ਦੇ ਬਿਸਤਰ ਤੋਂ ਉਠੋ,
ਤੰਦਰੂਸਤੀ ਦੀ ਖਿੜਕੀ ਖੋਲ੍ਹੋ,
ਰਹੋ ਤਰੋ-ਤਾਜ਼ਾ ਤੇ ਚਿਹਰੇ ਉੱੱਤੇ ਮੁਸਕਾਨ ਰੱਖੋ,
ਪਰ ਨਜ਼ਰ ਦੀ ਕਿਤਾਬ ਵਿੱੱਚ,
ਹਰ ਚਿਹਰੇ ਤੇ ਨਜ਼ਰ ਰੱੱਖੋ,
ਰਹੋ ਵਿੱਚ ਖਾਮੋਸ਼ੀ ਦੇ,
ਤੇ ਗੱੱਲ ਹਰ ਇੱੱਕ ਦੀ ਸੁਣੋ,
ਦਿਲ ਦੇ ਸ਼ੀਸ਼ੇ ਵਿੱੱਚ ਉਤਰਨ ਲਈ,
ਵਿਸ਼ਵਾਸ ਤੇ ਜ਼ਜਬਾਤ ਦਾ ਫਰੇਮ ਮਜਬੂਤ ਘੜੋ,
ਵਾਕਫੀਅਤ ਸਭ ਨਾਲ ਰੱੱਖੋ,
ਪਰ ਮਨ ਦਾ ਮੇਲ,
ਕਿਸੇ ਖਾਸ ਨਾਲ ਹੀ ਰੱੱਖੋ,
ਲਾਪਰਵਾਹ ਬਣਨਾ ਵੀ ਠੀਕ ਨਹੀ ,
ਖਬਰ ਹਰ ਇੱੱਕ ਦੀ ਰੱੱਖੋ,
ਅਦਾਕਾਰੀ, ਵਰਗੇ ਵਾਅਦਿਆ ਤੋਂ ਬਚੋ,
ਬਚੋ, ਝੂਠੀ ਤੇ ਫਰਜ਼ੀ ਮੁੱਹਬਤ ਤੋ ਬਚੋ
ਜਿਹੜੇ ਖਾਂਦੇ ਨੇ ਕਸਮਾਂ ਰਾਤ ਭਰ ਜਾਗਣ ਦੀਆਂ,
ਉਨਾਂ ਨੂੰ ਨੀਂਦਰ ਵਿੱਚ ਟੁਰਦੇ ਵੇਖੋ,
ਪਿੱੱਤਲ ਦੇ ਬੋਲਾਂ ਤੇ ਸੋਨੇ ਦੀ ਝਾਲ ਵੇਖੋਂ,
ਲਾਪਰਵਾਹ ਬਣਨਾ ਠੀਕ ਨਹੀ,
ਖਬਰ ਹਰ ਇੱੱਕ ਦੀ ਰੱਖੋ,
ਕਰੋ ਆਪਣੇ ਮਨ ਦੀ ਮਰਜ਼ੀ
ਸੋਚ ਸੁੱਚੀ ਤੇ aਡਾਣ ਅਜ਼ਾਦ ਰੱਖੋ,
ਰਹੋ ਵਿੱਚ ਖਾਮੋਸ਼ੀ ਦੇ 'ਅੰਜੂ'
ਤੇ ਗੱੱਲ ਹਰ ਇੱੱਕ ਦੀ ਸੁਣੋ
ਨਜ਼ਰ ਦੀ ਕਿਤਾਬ ਵਿੱੱਚ,
ਹਰ ਚਿਹਰੇ ਤੇ ਨਜ਼ਰ ਰੱੱਖੋ।
-0-
ਮੇਰੀ ਦੁਆ ਹੈ ਅੰਜੂਜੀਤ ਸ਼ਰਮਾਂ ਜਰਮਨੀ
ਤੇਰੀ ਹਰ ਖਾਹਿਸ਼ ਪੂਰੀ ਹੋਵੇ, ਦੁਆ ਹੈ ਮੇਰੀ
ਤੇਰੇ ਸੁਪਨਿਆਂ ਦਾ ਸੰਸਾਰ ਸਲਾਮਤ ਰਹੇ
ਦੁਆ ਹੈ ਮੇਰੀ
ਜਦ ਕਦੇ ਆਵੇਗੀ ਯਾਦ ਅਸਾਡੀ
ਤੂੰ ਚਲਾ ਆਵੀਂ
ਜਦ ਥੱਕ ਜਾਵੇਂਗਾ ਵਫਾਦਾਰੀ ਦੇ ਸ਼ਹਿਰ ਟੋਲ ਟੋਲ ਕੇ
ਆਪਣੇ ਗਰਾਂ ਦੀ ਸੱੱਥ ਵਿੱਚ ਆ ਜਾਵੀਂ
ਜਦ ਉਦਾਸ ਹੋ ਜਾਵਂੇਗਾ ਆਪਣੇ ਮਹਿਲ ਵਿੱਚ
ਕੱਚੀਆ ਲਿੱਪੀਆਂ ਕੰਧਾਂ ਦੇ ਘਰ ਵਿੱਚ ਆ ਜਾਵੀਂ
ਜਦ ਹੱਸਦਿਆਂ ਹੱਸਦਿਆਂ ਦਿਲ ਛਲਕ ਪਵੇਗਾ
ਤੂੰ ਮੇਰੇ ਪੱਲੇ ਨਾਲ ਪੂੰਝਣ ਅੱਥਰੂ ਆ ਜਾਵੀਂ
ਪੱਥਰਾਂ ਨਾਲ ਬੋਲ ਬੋਲ ਕੇ ਜਦ ਥੱਕ ਜਾਵਂੇਗਾ
ਆਪਣੇ ਦਿਲ ਦੀ ਸੁਣਾਵਣ ਤੂੰ ਆ ਆਵੀਂ
ਜਦ ਧੁੱੱਪ ਵਿੱਚ ਸੜਨ ਲੱਗੇਂਗਾ
ਮੇਰੇ ਪ੍ਰਛਾਵੇਂ ਥੱਲੇ ਆ ਖਲੋ ਜਾਵੀਂ
ਜਦ ਘਬਰਾ ਜਾਵੇਂਗਾ ਤੂੰ ਭੀੜ ਤੋਂ
ਮੇਰੇ ਦਿਲ ਵਿੱਚ ਤੂੰ ਆਕੇ ਛੁੱਪ ਜਾਵੀਂ
ਕੋਈ ਛੱਲ ਕਰੇਗਾ ਜਦ ਤੇਰੇ ਯਕੀਨ ਨਾਲ
ਕੋਈ ਖਾਸ ਨਹੀ ਸੀ ਬੇਸ਼ੱਕ ਮੈਂ ਤੇਰੇ ਲਈ
ਰੱਖ ਯਕੀਨ ਤੂੰ ਚਲਾ ਆਵੀਂ
ਜਦ ਦੌਲਤ, ਸ਼ੋਹਰਤ ਦੀ ਅੱਖ ਜਾਗ ਜਾਗ ਥੱਕ ਜਾਵੇ
ਸਕੂਨ ਦੀ ਨੀਂਦਰ ਲਈ
ਮੇਰੀ ਛੱਤ ਥੱਲੇ ਆ ਜਾਵੀਂ
ਅੱਧਮੋਇਆ ਹੈ ਪਰਿੰਦਾਂ ਮੇਰੇ ਪਿੰਜਰੇ ਦਾ
ਉਹਦੀ ਭੁੱਖ ਤੇ ਤਰਸ ਖਾ ਕੇ ਚਲਾ ਆਵੀਂ
ਆਦਮ ਹੈ, ਗਲਤੀ ਅਕਸਰ ਆਦਮ ਤੋਂ ਹੀ ਹੁੰਦੀ ਹੈ
ਹੋ ਜਾਵੇ ਜਦ ਅਹਿਸਾਸ, ਖੁਦਾ ਦੇ ਘਰ ਚਲਾ ਜਾਵੀਂ
ਬੀਤੀ ਦਾ ਕਦੇ ਜ਼ਿਕਰ ਕਰੀਂ,
ਬਾਕੀ ਦੀ ਕਮਾਲ ਬੀਤੇਗੀ, ਇਹ ਸੋਚਕੇ
ਤੂੰ 'ਅੰਜੂ' ਕੋਲ ਆ ਜਾਵੀਂ।
ਜਦ ਆਵੇਗੀ ਯਾਦ ਅਸਾਡੀ ਤੂੰ ਆ ਜਾਵੀਂ
ਤੇਰਾ ਹਰ ਸੁਪਨਾ ਸਲਾਮਤ ਰਹੇ ਦੁਆ ਹੈ ਮੇਰੀ।
੧੦)ਤੂੰ ਹੀ ਤੂੰ ਅੰਜੂਜੀਤ ਸ਼ਰਮਾਂ ਜਰਮਨੀ
ਮੈਂ ਉਸ ਨੂੰ ਖਿਜ਼ਾਂ ਵਿੱਚ ਦੇਖਿਆਂ,
ਗੁਲਜ਼ਾਰ ਵਿੱਚ ਦੇਖਿਆ,
ਮੈਂ ਉਸਨੂੰ ਖੁਸ਼ੀ ਵਿੱਚ ਦੇਖਿਆ,
ਗ਼ਮ ਵਿੱਚ ਦੇਖਿਆ,
ਉਸਨੂੰ ਪ੍ਰਛਾਵੇਂ ਵਿੱਚ ਦੇਖਿਆ,
ਮੈਂ ਆਪਣੇ ਵਯੂਦ ਵਿੱਚ ਦੇਖਿਆ,
ਜਦ ਵੀ ਮੈਂ ਤੂਫਾਨਾਂ ਵਿੱਚ ਘਿਰਿਆ,
ਮੇਰੀ ਖਾਤਿਰ ਉਹ ਪਰਬਤ ਬਣਿਆ,
ਜਦ ਜਦ ਵੀ ਮੇਰੀਆ ਪੀੜਾਂ ਦੇ ਮੂੰਹੋ ਖੂਨ ਵਗਿਆ,
ਮੇਰੇ ਜ਼ਖਮਾਂ ਤੇ ਪੱਟੀ ਕਰਦਾ ਮੈਂ ਦੇਖਿਆ,
ਮਾਯੂਸ ਤੇ ਸਤਾਇਆਂ ਸਾਂ ਮੈਂ ਕਿਸੇ ਦੇ ਲਾਰਿਆ ਤੋਂ
ਉਸਨੇ ਆ ਮੇਰਾ ਹੱਥ ਫੜਿਆ ਮੇਰਾ ਵਾਅਦਾ ਬਣਿਆ,
ਮੈਂ ਜਦ ਵੀ ਮਾਤਮ ਦੇ ਕਾਲੇ ਲਿਬਾਸ ਵਿੱਚ ਬੈਠਾ,
ਉਹ ਸਿਵੇ 'ਚੋਂ ਲੋਅ ਲੈ ਆਇਆ, ਮੇਰਾ ਚਿਰਾਗ ਬਣਿਆਂ,
ਵੈਰਾਗ, ਵਿਯੋਗ,
ਕਦੇ ਮਿਲਾਪ ਦੀ ਵਹਿੰਦੀ ਨਦੀ ਵਿੱਚ ਦੇਖਿਆ,
ਜਿਸ ਪਾਸੇ ਵੀ ਦੇਖਿਆ,
ਮੈਂ ਜ਼ਰੇ ਜ਼ਰੇ ਵਿੱਚ ਉਸਨੂੰ ਦੇਖਿਆਂ।
ਮੈਂ ਉਸਨੂੰ ਜ਼ਮੀਨ ਤੋਂ ਅਸਮਾਨ ਤੱਕ ਵੇਖਿਆ,
ਬਾਹਾਂ ਫੈਲਾਈ ਖੜਾ ਮੇਰੀ ਖਾਤਿਰ ਮੈਂ ਦੇਖਿਆਂ,
ਕਦੇ ਮੱਕੇ ਦੇ ਸਫਰ ਵਿੱਚ ਦੇਖਿਆ,
ਕਦੇ ਮਰੀਅਮ ਦੀ ਗੋਦ ਵਿੱਚ ਦੇਖਿਆ,
ਕਦੇ ਪੁੱਤਰਾਂ ਦੇ ਬਲੀਦਾਨ ਵਿੱਚ ਦੇਖਿਆ,
ਕਦੇ ਮੰਦਿਰ ਦੀ ਜੋਤ ਵਿੱਚ ਦੇਖਿਆ,
ਜਿਸ ਤਰਫ ਵੀ ਦੇਖਿਆ ਇੱਕ ਹੀ ਨੂਰ,
ਤੇ ਇੱਕ ਹੀ ਅਸੂਲ ਵਿੱਚ 'ਅੰਜੂ' ਸੱਭਨੇ ਦੇਖਿਆ।
-ਅੰਜੂਜੀਤ ਸ਼ਰਮਾ ਜਰਮਨੀ
ਦੋਸਤ ਦੇ ਨਾਂ {ਅੰਜੂਜੀਤ ਸ਼ਰਮਾ ਜਰਮਨੀ}
ਦੋਸਤ ਦੇ ਨਾਂ ਅੰਜੂਜੀਤ ਸ਼ਰਮਾ ਜਰਮਨੀ
ਖਬਰ ਮਿਲੀ ਹੈ ਦੋਸਤਾ, ਕਿ ਤੂੰ ਅੱਜ ਕੱਲ ਬਹੁਤ ਉਦਾਸ ਹੈਂ।
ਕੀ ਕਾਰਨ ਹੈ?
ਸੁਣਿਆ ਹੈ, ਤੇਰੇ ਘਰ ਦੇ ਸਾਹਮਣੇ ਤਾਂ ਇਬਾਦਤ ਘਰ ਹੈ।
ਤੇਰੇ ਲਈ ਹਾਂ ਦੁਆ ਕਰਦਾ, ਫ਼ੈਰ ਮੰਗਦਾ
ਲੱਗੇ ਤੇਰਾ ਜੀ ਦੋਸਤਾ।
ਖਬਰ ਮਿਲੀ ਹੈ, ਕਿ ਤੂੰ ਬਹੁਤ ਉਦਾਸ ਹੈਂ।
ਮੈਂ ਆਪਣੀ ਸੁਣਾਵਾਂ ਤੈਨੂੰ ਕੀ ਦੋਸਤਾ?
ਬਦਲਦਾ-ਬਦਲਦਾ ਮੈਂ ਵੀ ਹੁਣ ਬਦਲ ਗਿਆ ਹਾਂ
ਜਦ ਤੋਂ ਰਿਹਾਇਸ਼ ਕਰ ਲਈ ਹੈ ਨਜ਼ਦੀਕ, ਕਬਰਸਤਾਨ ਦੋਸਤਾ।
ਕ/ਨ 'ਚ ਲਿਪਟੀਆ ਲਾਸ਼ਾਂ ਨੂੰ ਰੋਜ਼ ਵੇਖਦਾ ਹਾਂ
ਹੁਣ ਸਮਝ ਰਿਹਾ ਹਾਂ ਜ਼ਿੰਦਗੀ ਅਤੇ ਇਸ ਦੇ ਮਤਲਬ ਨੂੰ ਦੋਸਤਾ।
ਤੂੰ ਕਿਉਂ ਉਦਾਸ ਹੈਂ?
ਤੇਰੇ ਘਰ ਦੇ ਸਾਹਮਣੇ ਤਾਂ ਹੈ ਇਬਾਦਤ ਘਰ ਦੋਸਤਾ।
ਭੀੜ ਭੜੱਕੇ ਵਿੱਚ ਹੁਣ ਮੈਂ ਥੱਕ ਜਾਂਦਾ ਹਾਂ
ਇੱਕਲੇ ਪਨ ਵਿੱਚ ਮਿਲਦਾ ਹਾਂ ਮੈ
ਆਪਣੇ ਅੰਦਰਲੇ ਮਹਿਮਾਨ ਨੂੰ ਹੁਣ ਹਰ-ਰੋਜ਼ ਦੋਸਤਾ।
ਜਦ ਤੋਂ ਕਰ ਲਈ ਰਿਹਾਇਸ਼ ਨਜ਼ਦੀਕ ਕਬਰਸਤਾਨ ਦੋਸਤਾ।
ਛੱਡ ਰਿਹਾ ਹਾਂ ਅੜੀਅਲ ਆਦਤਾਂ,
ਹੱਥ ਮਿਲਾ ਲਿਆ ਹੈ ਸੱਚ ਦੇ ਨਾਲ ਦੋਸਤਾ।
ਹੁਣ ਮਰਨ ਤੋਂ ਲਗਦਾ ਨਹੀਂ ਡਰ,
ਨਾ ਕਿਸੇ ਹਾਦਸੇ ਵਿੱਚ ਕੰਬਦੀ ਹੈ ਆਤਮਾ।
ਰੋਜ਼ ਵੇਖਦਾ ਹਾਂ ਕ/ਨ 'ਚ ਲਿਪਟੀਆਂ ਲਾਸ਼ਾਂ ਨੂੰ
ਬਦਲਦਾ ਬਦਲਦਾ ਹੁਣ ਮੈ ਬਦਲ ਗਿਆ ਹਾਂ ਦੋਸਤਾ।
ਤੇਰੀ ਉਦਾਸੀ ਦਾ ਕਾਰਨ ਕੀ ਹੈ 'ਅੰਜੂ'
ਖੁਸ਼ ਰਿਹਾ ਕਰ, ਖੋਲ੍ਹ ਆਪਣੇ ਘਰ ਦੇ ਦਰ ਦੋਸਤਾ।
ਸੁਣਿਆ ਹੈ ਇਬਾਦਤ ਘਰ ਹੈ ਤੇਰੇ ਘਰ ਦੇ ਸਾਹਮਣੇ ਦੋਸਤਾ।
ਮੈ ਸਮਝ ਰਿਹਾ ਹਾਂ ਜ਼ਿੰਦਗੀ ਨੂੰ,
ਜਦ ਤੋਂ ਰਹਿਣ ਲੱਗਾ ਹਾਂ ਨਜ਼ਦੀਕ ਕਬਰਸਤਾਨ ਦੋਸਤਾ।
ਤੇਰੀ ਨਸੀਹਤ ਦਾ ਅਸਰ ਨਹੀਂ ਹੁੰਦਾ ਅੰਜੂਜੀਤ ਸ਼ਰਮਾ ਜਰਮਨੀ
ਤੇਰੀ ਨਸੀਹਤ ਦਾ ਅਸਰ ਨਹੀਂ ਹੁੰਦਾ ਅੰਜੂਜੀਤ ਸ਼ਰਮਾ ਜਰਮਨੀ
ਜਿਵਂੇ ਕੋਈ ਆਪਣੇ ਮਹਿਬੂਬ ਦੀਆਂ ਬਾਹਾਂ 'ਚ ਲਿਪਟੇ
ਮੈਂ ਇੰਝ ਲਿਪਟਾਂ, ਮੈਂ ਇੰਝ ਲਿਪਟਾਂ
ਆਪਣੇ ਹੀ ਜਿਸਮ ਦੀਆਂ ਬਾਂਹਾਂ 'ਚ, ਮੈਂ ਇੰਝ ਲਿਪਟਾਂ
ਟੁੱਟ ਕੇ ਕਰ ਬੈਠੀ ਹਾਂ, ਮੈਂ ਫ਼ੁਦ ਨੂੰ ਪਿਆਰ ਇੰਨਾਂ
ਕਿ ਤੇਰੀ ਨਸੀਹਤ ਦਾ ਮੇਰੇ 'ਤੇ ਅਸਰ ਨਹੀਂ ਹੁੰਦਾ।
ਜ਼ਮਾਨਾ ਕਰਦਾ ਹੈ ਇਸ਼ਾਰੇ, ਮੇਰੀ ਹਰ ਕਮਜ਼ੋਰੀ 'ਤੇ
ਸੁਧਰਨ ਨੂੰ ਦਿਲ ਮੇਰਾ ਹੀ ਨਹੀਂ ਕਰਦਾ
ਲਹੂ ਲੁਹਾਣ ਹਾਂ ਬੇਸ਼ੱਕ, ਆਪਣੇ ਹੀ /ੈਸਲਿਆਂ ਤੋਂ
ਕਿਰਚਾਂ ਹੋਇਆ ਕੱਚ ਚੁੱਕਣਾ, ਮੈਨੂੰ ਬੁਰਾ ਨਹੀਂ ਲਗਦਾ
ਮੈਨੂੰ ਆਪਣੇ ਵਿੱਚ ਕੋਈ ਨੁਕਸ ਹੀ ਨਹੀਂ ਲੱਭਦਾ
ਮੈਂ ਠੀਕ ਹਾਂ, ਮੈਨੂੰ ਤਾਂ ਤੂੰ ਹੀ ਗਲਤ ਲੱਗਦਾਂ
ਆਪਣੇ ਹੀ ਜਿਸਮ ਦੀਆਂ ਬਾਂਹਾਂ ਚ 'ਅੰਜੂ' ਇੰਝ ਲਿਪਟਾਂ
ਮੈਥੋਂ ਮੇਰੇ ਬਗੈਰ ਹੋਰ ਕਿਸੇ ਸੰਗ ਪਿਆਰ ਹੀ ਨਹੀਂ ਹੁੰਦਾ
ਤੇਰੀ ਨਸੀਹਤ ਦਾ ਮੇਰੇ 'ਤੇ ਅਸਰ ਨਹੀਂ ਹੁੰਦਾ।
ਜਿਵਂੇ ਕੋਈ ਆਪਣੇ ਮਹਿਬੂਬ ਦੀਆਂ ਬਾਹਾਂ 'ਚ ਲਿਪਟੇ
ਮੈਂ ਇੰਝ ਲਿਪਟਾਂ, ਮੈਂ ਇੰਝ ਲਿਪਟਾਂ
ਆਪਣੇ ਹੀ ਜਿਸਮ ਦੀਆਂ ਬਾਂਹਾਂ 'ਚ, ਮੈਂ ਇੰਝ ਲਿਪਟਾਂ
ਟੁੱਟ ਕੇ ਕਰ ਬੈਠੀ ਹਾਂ, ਮੈਂ ਫ਼ੁਦ ਨੂੰ ਪਿਆਰ ਇੰਨਾਂ
ਕਿ ਤੇਰੀ ਨਸੀਹਤ ਦਾ ਮੇਰੇ 'ਤੇ ਅਸਰ ਨਹੀਂ ਹੁੰਦਾ।
ਜ਼ਮਾਨਾ ਕਰਦਾ ਹੈ ਇਸ਼ਾਰੇ, ਮੇਰੀ ਹਰ ਕਮਜ਼ੋਰੀ 'ਤੇ
ਸੁਧਰਨ ਨੂੰ ਦਿਲ ਮੇਰਾ ਹੀ ਨਹੀਂ ਕਰਦਾ
ਲਹੂ ਲੁਹਾਣ ਹਾਂ ਬੇਸ਼ੱਕ, ਆਪਣੇ ਹੀ /ੈਸਲਿਆਂ ਤੋਂ
ਕਿਰਚਾਂ ਹੋਇਆ ਕੱਚ ਚੁੱਕਣਾ, ਮੈਨੂੰ ਬੁਰਾ ਨਹੀਂ ਲਗਦਾ
ਮੈਨੂੰ ਆਪਣੇ ਵਿੱਚ ਕੋਈ ਨੁਕਸ ਹੀ ਨਹੀਂ ਲੱਭਦਾ
ਮੈਂ ਠੀਕ ਹਾਂ, ਮੈਨੂੰ ਤਾਂ ਤੂੰ ਹੀ ਗਲਤ ਲੱਗਦਾਂ
ਆਪਣੇ ਹੀ ਜਿਸਮ ਦੀਆਂ ਬਾਂਹਾਂ ਚ 'ਅੰਜੂ' ਇੰਝ ਲਿਪਟਾਂ
ਮੈਥੋਂ ਮੇਰੇ ਬਗੈਰ ਹੋਰ ਕਿਸੇ ਸੰਗ ਪਿਆਰ ਹੀ ਨਹੀਂ ਹੁੰਦਾ
ਤੇਰੀ ਨਸੀਹਤ ਦਾ ਮੇਰੇ 'ਤੇ ਅਸਰ ਨਹੀਂ ਹੁੰਦਾ।
- ਅੰਜੂਜੀਤ ਸ਼ਰਮਾ ਜਰਮਨੀ
Monday, 2 April 2012
ਕਵੀ ਦਾ ਸੁਭਾਅ ਅੰਜੂਜੀਤ ਸ਼ਰਮਾ ਜਰਮਨੀ
ਕਵੀ ਦਾ ਸੁਭਾਅ ਅੰਜੂਜੀਤ ਸ਼ਰਮਾ ਜਰਮਨੀ
ਬਹੁਤ ਨਾਜ਼ੁਕ ਮਿਜਾਜ਼ ਹੁੰਦਾ ਹੈ, ਕਵੀ
ਦੁਨੀਆਂ ਤੋਂ ਵੱਫ਼ਰਾ, ਮਸਤ ਕਲੰਦਰ ਹੁੰਦਾ ਹੈ, ਕਵੀ
ਕਾਇਨਾਤ ਨਾਲ ਪਿਆਰ ਕਰਦਾ ਹੈ, ਕਵੀ
ਪਿਆਰ ਨੂੰ ਹੀ ਮਜ਼ਹਬ ਆਖਦਾ ਹੈ, ਕਵੀ
ਆਪਣੇ ਹੀ ਢੰਗ ਨਾਲ ਇਬਾਬਤ ਕਰਦਾ ਹੇ, ਕਵੀ
ਬਹੁਤ ਨਾਜ਼ੁਕ ਮਿਜਾਜ਼...................
ਆਸ਼ਕ ਮਿਜਾਜ਼ ਦਾ ਹੁੰਦਾ ਹੈ, ਕਵੀ
ਹਰ/ਾਂ ਵਿੱਚ ਮਸਤੀ, ਸ਼ਰਾਰਤ, ਸਾਦਗੀ ਲਿਫ਼ਦਾ ਹੈ, ਕਵੀ
ਅਧੂਰੇ ਬੋਲਾਂ ਵਿੱਚ ਕਵਿਤਾ ਮੁਕੰਮਲ ਕਰਦਾ ਹੈ, ਕਵੀ
ਮਹਿਬੂਬ ਆਪਣੇ ਤੀਕਰ ਜਜ਼ਬਾਤ ਪਹੁੰਚਾਉਂਦਾ ਹੈ, ਕਵੀ
ਅਧੂਰੀ ਤੇ ਫ਼ਾਮੋਸ਼ ਮੁਹੱਬਤ ਨੂੰ ਦੀਵਨਗੀ ਨਾਲ ਪੂਜਦਾ ਹੈ, ਕਵੀ
ਬਹੁਤ ਹੀ ਜਜ਼ਬਾਤੀ ਮਿਜਾਜ਼ ਦਾ ਹੁੰਦਾ ਹੈ, ਕਵੀ
ਆਸ਼ਕ ਮਿਜਾਜ਼ .......................
ਕ੍ਰਾਂਤੀਕਾਰੀ ਸੁਭਾਅ ਦਾ ਹੁੰਦਾ ਹੈ, ਕਵੀ
ਤਬਦੀਲੀ, ਤਰੱਕੀ, ਇਨਕਲਾਬ ਦੀ ਗੱਲ ਕਰਦਾ ਹੈ, ਕਵੀ
ਇੱਕ ਵੱਫ਼ਰੀ ਹੀ ਨਜ਼ਰ ਨਾਲ ਸੰਸਾਰ ਨੂੰ ਤੱਕਦਾ ਹੈ, ਕਵੀ
ਜ਼ਾਲਮ ਲਈ ਵੰਗਾਰ, ਤਲ਼ਵਾਰ ਤੇ ਮਜ਼ਲੂਮ ਨੂੰ ਹੱਕਾਂ ਦੀ ਗੱਲ ਸਮਝਾਵੇ, ਕਵੀ
ਦੂਜਿਆ ਨਾਲੋਂ ਵੱਖਰਾ ਅਤੇ ਸੱਚ 'ਤੇ ਅੜ ਜਾਂਦਾ ਹੈ, ਕਵੀ
ਕ੍ਰਾਂਤੀਕਾਰੀ ਸੁਭਾਅ ਦਾ.......................
ਆਸ਼ਾਵਾਦੀ ਸੁਭਾਅ, ਫ਼ੁਸ਼ ਮਿਜਾਜ਼ ਦਾ ਹੁੰਦਾ ਹੈ, ਕਵੀ,
ਸੁਪਨਿਆਂ ਦੇ ਖਿਡੌਣੇ ਵੰਡੇ, ਬੁੱਲਾਂ ਤੇ ਮੁਸਕਾਰਹਟ ਲ਼ਿਆਵੇ, ਕਵੀ
ਉੱਜੜੀ ਬਸਤੀ ਨੂੰ ਉਸਾਰਨ ਦੀ ਹਿੰਮਤ ਦਿੰਦਾ ਹੈ, ਕਵੀ
ਵੈਰ-ਵਿਰੋਧ ਦੀ ਅੱਗ ਨੂੰ ਸ਼ਬਦਾਂ ਦਾ ਜਲ ਪਾ ਪਾ ਸੀਤ ਕਰੇ, ਕਵੀ
ਬਰਬਾਦੀਆ ਦੇ ਰਾਹਾਂ ਤੇ ਫੁੱਲ ਸੁੱਟੇ, ਕਵੀ
ਜ਼ਿੰਦਗੀ ਕੀ ਹੈ? ਬਾਂਹੋਂ ਫੜ ਫੜ ਦੱਸੇ, ਕਵੀ
ਆਸ਼ਾਵਾਦੀ ਸੁਭਾਅ ਫ਼ੁਸ਼ ਮਿਜਾਜ਼..............
ਆਤਮਾਂ ਨੂੰ ਝੰਜੋੜ ਦੇਵੇ ਕਵੀ, ਜਦ ਸਰੂਰ ਵਿੱਚ ਆਵੇ, ਕਵੀ
ਜਦ ਸੋਚਾਂ ਦੀ ਕਲਮ ਦੇ ਜ਼ੌਹਰ ਦਿਖਾਵੇ, ਕਵੀ
ਦਿਲ ਦਾ ਸ਼ਹਿਨਸ਼ਾਹ ਲ/ਜ਼ਾਂ ਦੇ ਮੋਤੀ ਪਰੋਵੇ, ਕਵੀ
ਸ਼ਾਇਰੀ ਦੇ ਫ਼ੂਹ ਵਿੱਚੋਂ ਰੱਜ ਰੱਜ ਪਾਣੀ ਪੀਵੇ ਤੇ ਪਿਆਸ ਬੁਝਾਵੇ, ਕਵੀ
ਕਦੇ ਅੱਜ ਨੂੰ ਸੰਭਾਲੇ ਕਦੇ ਭੁੱਲੀ ਹੋਈ ਤਵਾਰੀਖ ਯਾਦ ਕਰਵਾਏ, ਕਵੀ
ਜ਼ਿੰਮੇਵਾਰ ਹੁੰਦਾ ਹੈ ਕਵੀ, ਵਫਾਦਾਰੀ ਦੀ ਗੱਲ ਕਰੇ, ਕਵੀ
ਆਪਣੇ ਕਿਰਦਾਰ ਦੀ ਮੂਰਤ ਵਿੱਚ ਕਵਿਤਾ ਦਿਖਾਵੇ, ਕਵੀ.
ਜਦ ਸਾਜਦਾ ਹੈ ਅਦਬ ਦੀ ਮਹਿ/ਲ਼ ਵਿੱਚ ਮਹਿ/ਲੇ ਮਹੌਲ, ਕਵੀ
ਸਜਾਕੇ ਸਿਰ ਤੇ ਸ਼ਾਇਰੀ ਦੀ ਕਲਗੀ 'ਅੰਜੂ' ਵਿੱਚ ਮਸਤੀ ਝੂੰਮਦਾ ਹੈ, ਕਵੀ
ਆਤਮਾਂ ਨੂੰ ਝੰਜੋੜ............................
ਕਦੇ ਨਾਜ਼ੁਕ, ਕਦੇ ਅੜੀਅਲ, ਕਦੇ ਆਸ਼ਕ ਮਿਜਾਜ਼ ਦਾ ਹੁੰਦਾ ਹੈ, ਕਵੀ।
ਅੰਜੂਜੀਤ ਸ਼ਰਮਾ ਜਰਮਨੀ
ਤੇਰਾ ਤੇ ਮੇਰਾ ਕੋਈ ਝਗੜਾ ਨਹੀਂ (ਅੰਜੂਜੀਤ ਸ਼ਰਮਾ ਜਰਮਨੀ)
ਤੇਰਾ ਤੇ ਮੇਰਾ ਕੋਈ ਝਗੜਾ ਨਹੀਂ (ਅੰਜੂਜੀਤ ਸ਼ਰਮਾ ਜਰਮਨੀ)
ਤੇਰੀ ਤੇ ਮੇਰੀ ਕੋਈ ਜਾਤ ਨਹੀਂ
ਤੇਰਾ ਤੇ ਮੇਰਾ ਕੋਈ ਝਗੜਾ ਨਹੀਂ
ਤੇਰਾ ਤੇ ਮੇਰਾ ਇੱਕ ਹੀ ਪੰਧ ਹੈ
ਤੇਰੀ ਤੇ ਮੇਰੀ ਸੋਚ ਦਾ ਇੱਕ ਹੀ ਢੰਗ ਹੈ
ਤੂੰ ਤੇ ਮੈਂ ਗੈਰ ਨਹੀਂ,
ਤੂੰ ਵੀ ਕੋਈ ਭੜਕਾਊ ਅਖਬਾਰ, ਪ੍ਰਚਾਰਕ ਨਹੀਂ
ਮੇਰੇ ਅੰਦਰ ਵੀ ਕੋਈ ਨਫਰਤ ਨਹੀਂ
ਤੇਰੀ ਤੇ ਮੇਰੀ ਕੋਈ ਜਾਤ ਨਹੀਂ
ਤੇਰਾ ਤੇ ਮੇਰਾ ਕੋਈ ਝਗੜਾ ਨਹੀਂ
ਕਿਉਂਕਿ
ਤੇਰੀ ਤੇ ਮੇਰੀ
ਇੱਕ ਹੀ ਮਰਜ਼
ਇੱਕ ਹੀ ਨਬਜ਼
ਇੱਕ ਹੀ ਰਮਜ਼ ਹੈ।
ਤੂੰ ਗੂੰਗੇਂ ਜਜ਼ਬਾਤਾਂ ਨੂੰ ਲਿਖਦਾਂ,
ਸਮੇਂ ਦੀ ਕਲਮ 'ਚ ਸਿਆਹੀ ਭਰਦਾਂ
ਇੱਕ ਲਿਖਾਰੀ ਹੈਂ।
ਮੈਂ ਤੇਰੀਆਂ ਲਿਖਤਾਂ ਨੂੰ ਸਾਂਭਦਾਂ
ਤੇਰੀ ਪੀੜ ਨੂੰ ਮਹਿਸੂਸਦਾਂ
ਤੇਰੀ ਗਜ਼ਲ, ਨਜ਼ਮ ਗੁਣਗੁਣਾਉਂਦਾ
ਤੇਰੇ ਜ਼ਜਬਿਆ ਦਾ ਸ਼ੈਦਾਈ ਹਾਂ
ਤੇਰਾ ਤੇ ਮੇਰਾ ਕੋਈ ਝਗੜਾ ਨਹੀਂ।
ਤੇਰੀ ਤੇ ਮੇਰੀ ਕੋਈ ਜਾਤ ਨਹੀਂ
ਤੇਰੀ ਤੇ ਮੇਰੀ ਸੋਚ ਦੀ ਤਸਵੀਰ ਵੱਖ ਨਹੀਂ
ਦਰਿਆ ਨੂੰ ਮਾਪ ਸਕਦਾ ਆਮ ਇਨਸਾਨ ਨਹੀਂ
ਆਮ ਇਨਸਾਨ 'ਅੰਜੂ' ਸਮਝ ਨਹੀਂ ਸਕਦਾ
ਕਵੀ ਦੇ ਅੰਦਰਲੀ ਲਹਿਰ
ਤੇਰੀ ਤੇ ਮੇਰੀ ਕੋਈ ਜਾਤ ਨਹੀਂ
ਤੇਰੀ ਤੇ ਮੇਰੀ ਸੋਚ ਦਾ ਇੱਕ ਹੀ ਢੰਗ ਤੇ ਪੰਧ ਹੈ
ਤੇਰਾ ਤੇ ਮੇਰਾ ਕੋਈ ਝਗੜਾ ਨਹੀਂ।
(ਅੰਜੂਜੀਤ ਸ਼ਰਮਾ ਜਰਮਨੀ)
Subscribe to:
Comments (Atom)