ਦੋਸਤ ਦੇ ਨਾਂ ਅੰਜੂਜੀਤ ਸ਼ਰਮਾ ਜਰਮਨੀ
ਖਬਰ ਮਿਲੀ ਹੈ ਦੋਸਤਾ, ਕਿ ਤੂੰ ਅੱਜ ਕੱਲ ਬਹੁਤ ਉਦਾਸ ਹੈਂ।
ਕੀ ਕਾਰਨ ਹੈ?
ਸੁਣਿਆ ਹੈ, ਤੇਰੇ ਘਰ ਦੇ ਸਾਹਮਣੇ ਤਾਂ ਇਬਾਦਤ ਘਰ ਹੈ।
ਤੇਰੇ ਲਈ ਹਾਂ ਦੁਆ ਕਰਦਾ, ਫ਼ੈਰ ਮੰਗਦਾ
ਲੱਗੇ ਤੇਰਾ ਜੀ ਦੋਸਤਾ।
ਖਬਰ ਮਿਲੀ ਹੈ, ਕਿ ਤੂੰ ਬਹੁਤ ਉਦਾਸ ਹੈਂ।
ਮੈਂ ਆਪਣੀ ਸੁਣਾਵਾਂ ਤੈਨੂੰ ਕੀ ਦੋਸਤਾ?
ਬਦਲਦਾ-ਬਦਲਦਾ ਮੈਂ ਵੀ ਹੁਣ ਬਦਲ ਗਿਆ ਹਾਂ
ਜਦ ਤੋਂ ਰਿਹਾਇਸ਼ ਕਰ ਲਈ ਹੈ ਨਜ਼ਦੀਕ, ਕਬਰਸਤਾਨ ਦੋਸਤਾ।
ਕ/ਨ 'ਚ ਲਿਪਟੀਆ ਲਾਸ਼ਾਂ ਨੂੰ ਰੋਜ਼ ਵੇਖਦਾ ਹਾਂ
ਹੁਣ ਸਮਝ ਰਿਹਾ ਹਾਂ ਜ਼ਿੰਦਗੀ ਅਤੇ ਇਸ ਦੇ ਮਤਲਬ ਨੂੰ ਦੋਸਤਾ।
ਤੂੰ ਕਿਉਂ ਉਦਾਸ ਹੈਂ?
ਤੇਰੇ ਘਰ ਦੇ ਸਾਹਮਣੇ ਤਾਂ ਹੈ ਇਬਾਦਤ ਘਰ ਦੋਸਤਾ।
ਭੀੜ ਭੜੱਕੇ ਵਿੱਚ ਹੁਣ ਮੈਂ ਥੱਕ ਜਾਂਦਾ ਹਾਂ
ਇੱਕਲੇ ਪਨ ਵਿੱਚ ਮਿਲਦਾ ਹਾਂ ਮੈ
ਆਪਣੇ ਅੰਦਰਲੇ ਮਹਿਮਾਨ ਨੂੰ ਹੁਣ ਹਰ-ਰੋਜ਼ ਦੋਸਤਾ।
ਜਦ ਤੋਂ ਕਰ ਲਈ ਰਿਹਾਇਸ਼ ਨਜ਼ਦੀਕ ਕਬਰਸਤਾਨ ਦੋਸਤਾ।
ਛੱਡ ਰਿਹਾ ਹਾਂ ਅੜੀਅਲ ਆਦਤਾਂ,
ਹੱਥ ਮਿਲਾ ਲਿਆ ਹੈ ਸੱਚ ਦੇ ਨਾਲ ਦੋਸਤਾ।
ਹੁਣ ਮਰਨ ਤੋਂ ਲਗਦਾ ਨਹੀਂ ਡਰ,
ਨਾ ਕਿਸੇ ਹਾਦਸੇ ਵਿੱਚ ਕੰਬਦੀ ਹੈ ਆਤਮਾ।
ਰੋਜ਼ ਵੇਖਦਾ ਹਾਂ ਕ/ਨ 'ਚ ਲਿਪਟੀਆਂ ਲਾਸ਼ਾਂ ਨੂੰ
ਬਦਲਦਾ ਬਦਲਦਾ ਹੁਣ ਮੈ ਬਦਲ ਗਿਆ ਹਾਂ ਦੋਸਤਾ।
ਤੇਰੀ ਉਦਾਸੀ ਦਾ ਕਾਰਨ ਕੀ ਹੈ 'ਅੰਜੂ'
ਖੁਸ਼ ਰਿਹਾ ਕਰ, ਖੋਲ੍ਹ ਆਪਣੇ ਘਰ ਦੇ ਦਰ ਦੋਸਤਾ।
ਸੁਣਿਆ ਹੈ ਇਬਾਦਤ ਘਰ ਹੈ ਤੇਰੇ ਘਰ ਦੇ ਸਾਹਮਣੇ ਦੋਸਤਾ।
ਮੈ ਸਮਝ ਰਿਹਾ ਹਾਂ ਜ਼ਿੰਦਗੀ ਨੂੰ,
ਜਦ ਤੋਂ ਰਹਿਣ ਲੱਗਾ ਹਾਂ ਨਜ਼ਦੀਕ ਕਬਰਸਤਾਨ ਦੋਸਤਾ।
No comments:
Post a Comment