Tuesday, 3 April 2012

ਅੰਜੂਜੀਤ ਸ਼ਰਮਾ ਜਰਮਨੀ


ਦੇਰ ਤੱਕ ਅੰਜੂਜੀਤ ਸ਼ਰਮਾ  ਜਰਮਨੀ

ਬਿਜੜੇ ਨੇ ਲਾ ਕੇ ਰੀਝਾਂ
ਆਲ੍ਹਣਾਂ ਬਣਾਇਆਂ ਦੇਰ ਤੱਕ,
ਮੈ ਢਾਹ ਕੇ ਆਪਣੀ ਹੀ ਛੱਤ
ਬਾਰਿਸ਼ 'ਚ ਭਿੱਜਦਾ ਰਿਹਾ ਦੇਰ ਤੱੱਕ
ਮਾਰ ਤਫ਼ਤੇ ਨੂੰ ਠੋਕ੍ਹਰ ਮੈਂ ਨਿਕਲਿਆਂ
ਰਾਹਾਂ ਤੇ ਭਟਕਿਆ ਮੈਂ ਦੇਰ ਤੱੱਕ
ਸਾਊ ਵਕਤ ਤਾਂ 'ਵਾਜਾਂ ਮਾਰਦਾ ਰਿਹਾ ਬਦਲਣ ਲਈ
ਮੈਂ ਆਪਣੀ ਹਉਂ ਪਗਾਉਂਦਾ ਰਿਹਾ ਦੇਰ ਤੱੱਕ
ਗੁਆਚਦਾ ਗੁਆਚਦਾ ਗੁਆਚ ਗਿਆ ਇੱੱਕ ਦਿਨ
ਮੈ ਖੁਦ ਨੂੰ ਹੀ ਨਾ ਮਿਲਿਆ ਦੇਰ ਤੱਕ,
ਉਸ ਦਿਨ ਪਿੱੱਛੋ ਮਾਂ ਨਾ ਬੋਲੀ ਨਾ ਹੱੱਸੀ
ਚੁੱਪ-ਚੁਪੀਤੇ ਉਡੀਕਦੀ ਰਹੀ ਸੀ ਦੇਰ ਤੱੱਕ
ਗੁਆ ਬੈਠਾ ਹਾਂ ਰੁੱੱਖ ਦੀ ਛਾਂ ਅਤੇ ਚਾਅ ਰੁੱੱਤ ਦੇ
ਜਦ ਮੈਂ ਥੱਕਿਆ ਤੇ ਰੁਕਿਆ, ਟੁਰਦੇ ਟੁਰਦੇ ਦੇਰ ਤੱੱਕ
ਬੇਗਾਨਗੀ ਨੇ ਪੱਥਰ ਜਿਹਾ ਸੀ ਬਣਾ ਦਿੱੱਤਾ
ਗੌਤਮ ਦੇ ਬੁੱੱਤ ਅੱਗੇ ਜਾ ਮੈਂ ਰੋਇਆਂ ਦੇਰ ਤੱੱਕ
ਧੂੜ ਧੋਤੀ ਨੈਣਾ ਦੀ ਜਮਨਾ ਨੇ ਜਦ 'ਅੰਜੂ'
ਫਿਰ ਪਛਤਾਵੇ ਦੀ ਧੁੱੱਪ ਵਿੱੱਚ ਸੜਿਆ ਮੈਂ ਦੇਰ ਤੱੱਕ
ਸਾਊ ਵਕਤ ਤਾਂ ਵਾਜਾਂ ਮਾਰਦਾ ਰਿਹਾ
ਮੈਂ ਆਪਣੀ ਹਉਂ ਪਗਾਉਂਦਾ ਰਿਹਾ ਦੇਰ ਤੱਕ।
-0-


ਜ਼ਿੰਦਗੀ ਪ੍ਰਸ਼ਨ ਹੈ  ਅੰਜੂਜੀਤ ਸ਼ਰਮਾ ਜਰਮਨੀ

ਜ਼ਿੰਦਗੀ ਪ੍ਰਸ਼ਨ ਹੈ
ਜਾਂ ਪ੍ਰਸ਼ਨ ਜਿੰਦਗੀ ਹੈ
ਹਰ ਉੱੱਤਰ ਪਿੱੱਛੇ
ਇੱੱਕ ਨਵਾਂ ਪ੍ਰਸ਼ਨ ਹੈ
ਸੌਂਦੇ ਵਕਤ ਵੀ ਇਨਸਾਨ ਪ੍ਰੇਸ਼ਾਨ ਹੈ
ਇਹ ਕਿਸ ਦਾ ਹੈ ਚਿਹਰਾ, ਤੇ ਕਿਹੜੀ ਜਗ੍ਹਾ
ਸੁਪਨੇ ਵਿੱਚ ਵੀ ਪ੍ਰਸ਼ਨ ਹੈ
ਦਿਨ ਕਿਸ ਤਰਾਂ੍ਹ ਦਾ ਹੋਵੇਗਾ?
ਬਾਰਿਸ਼ ਜਾਂ ਧੁੱਪ ਨਿਕਲੇਗੀ?
ਉੱਠਦੇ ਸਾਰ ਹੀ ਉੱੱਠਦਾ ਪ੍ਰਸ਼ਨ ਹੈ
ਪ੍ਰਸ਼ਨ ਪੁੱੱਛਦਾ ਇੱੱਕ ਦੂਜੇ ਤੋ ਸਾਰਾ ਪਰਿਵਾਰ ਹੈ
ਘਰ ਤੋ ਬਾਹਰ ਸਾਰਾ ਸੰਸਾਰ ਹੈ
ਜਦ ਮਿਲਦਾ ਹੈ ਕਿਸੇ ਪ੍ਰਸ਼ਨ ਦਾ ਉੱਤਰ 'ਅੰਜੂ' ਨੂੰ
ਕਿੰਨਾ ਕੁ ਸੱਚ ਕਿੰਨਾਂ ਕੁ ਝੂਠ ਹੈ
ਇਨ੍ਹਾਂ ਚੱਕਰਾਂ ਵਿੱਚ ਪ੍ਰੇਸ਼ਾਨ ਹੈ
ਦੁਹਰਾਉਂਦੀ ਹੈ ਵਾਰ ਵਾਰ
ਕਿ ਪ੍ਰਸ਼ਨ ਜ਼ਿੰਦਗੀ ਹੈ
ਜਾਂ ਜ਼ਿੰਦਗੀ ਪ੍ਰਸ਼ਨ ਹੈ?
-0-
ਛੋਟਾ ਜਿਹਾ ਚੱਕਰ ਅੰਜੂਜੀਤ ਸ਼ਰਮਾ

ਉਸ ਆਖਿਆ ਸੀ।
ਇੱਕ ਦਿਨ ਮੈਨੂੰ ਇਸ ਤਰਾਂ੍ਹ
ਜਾ ਕੇ ਨਾ ਆਵਾਗਾਂ, ਨਰਾਜ਼ ਸੀ।
ਕੁਝ ਇਸ ਤਰਾਂ੍ਹ
ਮਹੀਨੇ ਗੁਜ਼ਰੇ, ਗੁਜ਼ਰੇ ਸਾਲ ਬਥੇਰੇ
ਬਾਦ ਮੁੱਦਤ ਖੜਕਾਇਆ ਉਸ ਦਰ ਮੇਰਾ।
ਕੁਝ ਇਸ ਤਰਾਂ੍ਹ
ਮੈਂ ਹੈਰਾਨ ਸੀ ਪ੍ਰੇਸ਼ਾਨ ਸੀ ਉਹ ਹੱਸ ਰਿਹਾ ਸੀ।
ਕੁਝ ਇਸ ਤਰਾਂ੍ਹ
ਇਸ਼ਾਰਿਆਂ ਵਿੱਚ ਚੱਕਰ ਨੂੰ ਵਾਹਿਆ
ਉਸਨੇ ਇਸ ਤਰਾਂ੍ਹ
ਗੋਲ ਗੋਲ ਧਰਤੀ ਹੈ, ਗੋਲ
ਮੈਂ ਲਾ ਕੇ ਚੱਕਰ ਮੁੜ ਆਇਆਂ ਹਾਂ
ਆਖ ਰਿਹਾ ਸੀ ਕੁਝ ਇਸ ਤਰਾਂ੍ਹ
ਦੁਨੀਆਂ ਹੈ ਛੋਟੀ ਤੇ ਛੋਟਾ ਜਿਹਾ ਚੱਕਰ 'ਅੰਜੂ'
ਜਿਥੋਂ ਸ਼ੁਰੂ ਉੱਥੋਂ ਆ ਕੇ ਖਤਮ
ਉਸ ਸਮਝਾ ਰਿਹਾ ਸੀ
ਕੁਝ ਇਸ ਤਰਾਂ੍ਹ।
-O-

ਗੱਲ ਹਰ ਇੱਕ ਦੀ ਸੁਣੋ ਅੰਜੂਜੀਤ ਸ਼ਰਮਾਂ ਜਰਮਨੀ

ਖਾਮੋਸ਼ੀ ਵਿੱਚ ਰਹੋ,
ਗੱੱਲ ਹਰ ਇੱਕ ਦੀ ਸੁਣੋ,
ਲਾਪਰਵਾਹ ਹੋਣਾ ਵੀ ਠੀਕ ਨਹੀਂ,
ਰੱਖੋ ਖਬਰ ਸਭ ਦੀ, ਰੱਖੋ
ਕਰੋ ਆਪਣੇ ਦਿਲ ਦੀ ਮਰਜ਼ੀ,
ਸੋਚ, ਸੁੱਚੀ ਤੇ ਉਡਾਣ ਅਜ਼ਾਦ ਰੱਖੋ,
ਬਦਲ ਰਹੇ ਹਲਾਤ ਨੂੰ ਸਮਝੋ, ਤੇ ਨਬਜ਼ ਪਛਾਣੋ
ਪ੍ਰਸ਼ਨ ਘੱੱਟ ਕੋਈ ਹੱਲ ਲੱਭੋ,
ਲਾਪਰਵਾਹ ਬਣਨਾ ਠੀਕ ਨਹੀਂ,
ਰੱਖੋ ਖਬਰ ਹਰ ਇੱਕ ਦੀ ਰੱਖੋ,
ਮਯੂਸੀਆਂ ਦੇ ਬਿਸਤਰ ਤੋਂ ਉਠੋ,
ਤੰਦਰੂਸਤੀ ਦੀ ਖਿੜਕੀ ਖੋਲ੍ਹੋ,
ਰਹੋ ਤਰੋ-ਤਾਜ਼ਾ ਤੇ ਚਿਹਰੇ ਉੱੱਤੇ ਮੁਸਕਾਨ ਰੱਖੋ,
ਪਰ ਨਜ਼ਰ ਦੀ ਕਿਤਾਬ ਵਿੱੱਚ,
ਹਰ ਚਿਹਰੇ ਤੇ ਨਜ਼ਰ ਰੱੱਖੋ,
ਰਹੋ ਵਿੱਚ ਖਾਮੋਸ਼ੀ ਦੇ,
ਤੇ ਗੱੱਲ ਹਰ ਇੱੱਕ ਦੀ ਸੁਣੋ,
ਦਿਲ ਦੇ ਸ਼ੀਸ਼ੇ ਵਿੱੱਚ ਉਤਰਨ ਲਈ,
ਵਿਸ਼ਵਾਸ ਤੇ ਜ਼ਜਬਾਤ ਦਾ ਫਰੇਮ ਮਜਬੂਤ ਘੜੋ,
ਵਾਕਫੀਅਤ ਸਭ ਨਾਲ ਰੱੱਖੋ,
ਪਰ ਮਨ ਦਾ ਮੇਲ,
ਕਿਸੇ ਖਾਸ ਨਾਲ ਹੀ ਰੱੱਖੋ,
ਲਾਪਰਵਾਹ ਬਣਨਾ ਵੀ ਠੀਕ ਨਹੀ ,
ਖਬਰ ਹਰ ਇੱੱਕ ਦੀ ਰੱੱਖੋ,
ਅਦਾਕਾਰੀ, ਵਰਗੇ ਵਾਅਦਿਆ ਤੋਂ ਬਚੋ,
ਬਚੋ, ਝੂਠੀ ਤੇ ਫਰਜ਼ੀ ਮੁੱਹਬਤ ਤੋ ਬਚੋ
ਜਿਹੜੇ ਖਾਂਦੇ ਨੇ ਕਸਮਾਂ ਰਾਤ ਭਰ ਜਾਗਣ ਦੀਆਂ,
ਉਨਾਂ ਨੂੰ ਨੀਂਦਰ ਵਿੱਚ ਟੁਰਦੇ ਵੇਖੋ,
ਪਿੱੱਤਲ ਦੇ ਬੋਲਾਂ ਤੇ ਸੋਨੇ ਦੀ ਝਾਲ ਵੇਖੋਂ,
ਲਾਪਰਵਾਹ ਬਣਨਾ ਠੀਕ ਨਹੀ,
ਖਬਰ ਹਰ ਇੱੱਕ ਦੀ ਰੱਖੋ,
ਕਰੋ ਆਪਣੇ ਮਨ ਦੀ ਮਰਜ਼ੀ
ਸੋਚ ਸੁੱਚੀ ਤੇ aਡਾਣ ਅਜ਼ਾਦ ਰੱਖੋ,
ਰਹੋ ਵਿੱਚ ਖਾਮੋਸ਼ੀ ਦੇ 'ਅੰਜੂ'
ਤੇ ਗੱੱਲ ਹਰ ਇੱੱਕ ਦੀ ਸੁਣੋ
ਨਜ਼ਰ ਦੀ ਕਿਤਾਬ ਵਿੱੱਚ,
ਹਰ ਚਿਹਰੇ ਤੇ ਨਜ਼ਰ ਰੱੱਖੋ।

-0-
ਮੇਰੀ ਦੁਆ ਹੈ ਅੰਜੂਜੀਤ ਸ਼ਰਮਾਂ ਜਰਮਨੀ

ਤੇਰੀ ਹਰ ਖਾਹਿਸ਼ ਪੂਰੀ ਹੋਵੇ, ਦੁਆ ਹੈ ਮੇਰੀ
ਤੇਰੇ ਸੁਪਨਿਆਂ ਦਾ ਸੰਸਾਰ ਸਲਾਮਤ ਰਹੇ
ਦੁਆ ਹੈ ਮੇਰੀ
ਜਦ ਕਦੇ ਆਵੇਗੀ ਯਾਦ ਅਸਾਡੀ
ਤੂੰ ਚਲਾ ਆਵੀਂ
ਜਦ ਥੱਕ ਜਾਵੇਂਗਾ ਵਫਾਦਾਰੀ ਦੇ ਸ਼ਹਿਰ ਟੋਲ ਟੋਲ ਕੇ
ਆਪਣੇ ਗਰਾਂ ਦੀ ਸੱੱਥ ਵਿੱਚ ਆ ਜਾਵੀਂ
ਜਦ ਉਦਾਸ ਹੋ ਜਾਵਂੇਗਾ ਆਪਣੇ ਮਹਿਲ ਵਿੱਚ
ਕੱਚੀਆ ਲਿੱਪੀਆਂ ਕੰਧਾਂ ਦੇ ਘਰ ਵਿੱਚ ਆ ਜਾਵੀਂ
ਜਦ ਹੱਸਦਿਆਂ ਹੱਸਦਿਆਂ ਦਿਲ ਛਲਕ ਪਵੇਗਾ
ਤੂੰ ਮੇਰੇ ਪੱਲੇ ਨਾਲ ਪੂੰਝਣ ਅੱਥਰੂ ਆ ਜਾਵੀਂ
ਪੱਥਰਾਂ ਨਾਲ ਬੋਲ ਬੋਲ ਕੇ ਜਦ ਥੱਕ ਜਾਵਂੇਗਾ
ਆਪਣੇ ਦਿਲ ਦੀ ਸੁਣਾਵਣ ਤੂੰ ਆ ਆਵੀਂ
ਜਦ ਧੁੱੱਪ ਵਿੱਚ ਸੜਨ ਲੱਗੇਂਗਾ
ਮੇਰੇ ਪ੍ਰਛਾਵੇਂ ਥੱਲੇ ਆ ਖਲੋ ਜਾਵੀਂ
ਜਦ ਘਬਰਾ ਜਾਵੇਂਗਾ ਤੂੰ ਭੀੜ ਤੋਂ
ਮੇਰੇ ਦਿਲ ਵਿੱਚ ਤੂੰ ਆਕੇ ਛੁੱਪ ਜਾਵੀਂ
ਕੋਈ ਛੱਲ ਕਰੇਗਾ ਜਦ ਤੇਰੇ ਯਕੀਨ ਨਾਲ
ਕੋਈ ਖਾਸ ਨਹੀ ਸੀ ਬੇਸ਼ੱਕ ਮੈਂ ਤੇਰੇ ਲਈ
ਰੱਖ ਯਕੀਨ ਤੂੰ ਚਲਾ ਆਵੀਂ
ਜਦ ਦੌਲਤ, ਸ਼ੋਹਰਤ ਦੀ ਅੱਖ ਜਾਗ ਜਾਗ ਥੱਕ ਜਾਵੇ
ਸਕੂਨ ਦੀ ਨੀਂਦਰ ਲਈ
ਮੇਰੀ ਛੱਤ ਥੱਲੇ ਆ ਜਾਵੀਂ
ਅੱਧਮੋਇਆ ਹੈ ਪਰਿੰਦਾਂ ਮੇਰੇ ਪਿੰਜਰੇ ਦਾ
ਉਹਦੀ ਭੁੱਖ ਤੇ ਤਰਸ ਖਾ ਕੇ ਚਲਾ ਆਵੀਂ
ਆਦਮ ਹੈ, ਗਲਤੀ ਅਕਸਰ ਆਦਮ ਤੋਂ ਹੀ ਹੁੰਦੀ ਹੈ
ਹੋ ਜਾਵੇ ਜਦ ਅਹਿਸਾਸ, ਖੁਦਾ ਦੇ ਘਰ ਚਲਾ ਜਾਵੀਂ
ਬੀਤੀ ਦਾ ਕਦੇ ਜ਼ਿਕਰ ਕਰੀਂ,
ਬਾਕੀ ਦੀ ਕਮਾਲ ਬੀਤੇਗੀ, ਇਹ ਸੋਚਕੇ
ਤੂੰ 'ਅੰਜੂ' ਕੋਲ ਆ ਜਾਵੀਂ।
ਜਦ ਆਵੇਗੀ ਯਾਦ ਅਸਾਡੀ ਤੂੰ ਆ ਜਾਵੀਂ
ਤੇਰਾ ਹਰ ਸੁਪਨਾ ਸਲਾਮਤ ਰਹੇ ਦੁਆ ਹੈ ਮੇਰੀ।
੧੦)ਤੂੰ ਹੀ ਤੂੰ ਅੰਜੂਜੀਤ ਸ਼ਰਮਾਂ ਜਰਮਨੀ

ਮੈਂ ਉਸ ਨੂੰ ਖਿਜ਼ਾਂ ਵਿੱਚ ਦੇਖਿਆਂ,
ਗੁਲਜ਼ਾਰ ਵਿੱਚ ਦੇਖਿਆ,
ਮੈਂ ਉਸਨੂੰ ਖੁਸ਼ੀ ਵਿੱਚ ਦੇਖਿਆ,
ਗ਼ਮ ਵਿੱਚ ਦੇਖਿਆ,
ਉਸਨੂੰ ਪ੍ਰਛਾਵੇਂ ਵਿੱਚ ਦੇਖਿਆ,
ਮੈਂ ਆਪਣੇ ਵਯੂਦ ਵਿੱਚ ਦੇਖਿਆ,
ਜਦ ਵੀ ਮੈਂ ਤੂਫਾਨਾਂ ਵਿੱਚ ਘਿਰਿਆ,
ਮੇਰੀ ਖਾਤਿਰ ਉਹ ਪਰਬਤ ਬਣਿਆ,
ਜਦ ਜਦ ਵੀ ਮੇਰੀਆ ਪੀੜਾਂ ਦੇ ਮੂੰਹੋ ਖੂਨ ਵਗਿਆ,
ਮੇਰੇ ਜ਼ਖਮਾਂ ਤੇ ਪੱਟੀ ਕਰਦਾ ਮੈਂ ਦੇਖਿਆ,
ਮਾਯੂਸ ਤੇ ਸਤਾਇਆਂ ਸਾਂ ਮੈਂ ਕਿਸੇ ਦੇ ਲਾਰਿਆ ਤੋਂ
ਉਸਨੇ ਆ ਮੇਰਾ ਹੱਥ ਫੜਿਆ ਮੇਰਾ ਵਾਅਦਾ ਬਣਿਆ,
ਮੈਂ ਜਦ ਵੀ ਮਾਤਮ ਦੇ ਕਾਲੇ ਲਿਬਾਸ ਵਿੱਚ ਬੈਠਾ,
ਉਹ ਸਿਵੇ 'ਚੋਂ ਲੋਅ ਲੈ ਆਇਆ, ਮੇਰਾ ਚਿਰਾਗ ਬਣਿਆਂ,
ਵੈਰਾਗ, ਵਿਯੋਗ,
ਕਦੇ ਮਿਲਾਪ ਦੀ ਵਹਿੰਦੀ ਨਦੀ ਵਿੱਚ ਦੇਖਿਆ,
ਜਿਸ ਪਾਸੇ ਵੀ ਦੇਖਿਆ,
ਮੈਂ ਜ਼ਰੇ ਜ਼ਰੇ ਵਿੱਚ ਉਸਨੂੰ ਦੇਖਿਆਂ।
ਮੈਂ ਉਸਨੂੰ ਜ਼ਮੀਨ ਤੋਂ ਅਸਮਾਨ ਤੱਕ ਵੇਖਿਆ,
ਬਾਹਾਂ ਫੈਲਾਈ ਖੜਾ ਮੇਰੀ ਖਾਤਿਰ ਮੈਂ ਦੇਖਿਆਂ,
ਕਦੇ ਮੱਕੇ ਦੇ ਸਫਰ ਵਿੱਚ ਦੇਖਿਆ,
ਕਦੇ ਮਰੀਅਮ ਦੀ ਗੋਦ ਵਿੱਚ ਦੇਖਿਆ,
ਕਦੇ ਪੁੱਤਰਾਂ ਦੇ ਬਲੀਦਾਨ ਵਿੱਚ ਦੇਖਿਆ,
ਕਦੇ ਮੰਦਿਰ ਦੀ ਜੋਤ ਵਿੱਚ ਦੇਖਿਆ,
ਜਿਸ ਤਰਫ ਵੀ ਦੇਖਿਆ ਇੱਕ ਹੀ ਨੂਰ,
ਤੇ ਇੱਕ ਹੀ ਅਸੂਲ ਵਿੱਚ 'ਅੰਜੂ' ਸੱਭਨੇ ਦੇਖਿਆ।

-ਅੰਜੂਜੀਤ ਸ਼ਰਮਾ  ਜਰਮਨੀ 

No comments:

Post a Comment