Monday, 15 November 2010

ਅਜ ਵੀ ਯਾਦ ਹੈ ਮੈਨੂ{ਅਨੀਤਾ ਚਾਨਾ )





ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ
ਗੁਟਰ  ਗੁ ਕਰਦੇ ਨੈਨ, ਝਾਂਜਰ ਵਰਗਾ ਹਾਸਾ
ਤੇ ਮੇਰੇ ਉਪਰ ਮਹਾ - ਕਾਵ ਲਿਖਣ ਦਾ ਇਰਾਦਾ

ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ

ਜੈ ਤੂ ਨਾ ਮਿਲਦੀ, ਸਾਰੀ ਜਿੰਦਗੀ ਆਇਜੇ ਚਲੇ ਜਾਣੀ ਸੀ
ਹੋਣ ਲਗਦਾ, ਜੀਵੈ ਕਿਸੀ ਲੇਖੇ ਲਗ ਗਈ

ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ

ਮੈ ਸਬ ਕੁਜ ਸ਼ਡ, ਤੇਰੇ ਨਾਲ ਚਲਾ
ਤੇ ਤੂ ਰੋਆਇਆ ਸੀ , ਰਾਤ ਭਰ ਮੇਰੇ ਇੰਤਜਾਰ`ਚ

ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ

ਕੇ ਅਨੀਤਾ, ਅਨ - ਕਹੇ ਸ਼ਬਦਾ ਦੀ ਮਜਿਲ ਨਹੀ ਹੁੰਦੀ
ਤੇ ਤੇਨੁ ਡਰ ਸੀ , ਕੀਤੇ ਮੈ ਤੇਰੀ ਜਿੰਦਗੀ ਚੋ ਖਾਰਿਜ ਨਾ ਹੋ ਜਾਵਾ

ਅਜ ਵੀ ਯਾਦ ਹੈ ਮੈਨੂ , ਤੇਰਾ ਆਖਣਾ

ਗੁਟ੍ਰਗੁ ਕਰਦੇ ਨੈਨ, ਝਾਂਜਰ ਵਰਗਾ ਹਾਸਾ
ਤੇ ਮੇਰੇ ਉਪਰ ਮਹਾ - ਕਾਵ ਲਿਖਣ ਦਾ ਇਰਾਦਾ
ਅਨੀਤਾ  ਚਾਨਾ


No comments:

Post a Comment