ਬਲਿਹਾਰੀ ਕੁਦਰਤ ਵਸਿਆ,
ਗਾਓਣ ਵਾਲਾ ਬਾਬਾ
ਸਭਾ ਸਾਞਾਂ ਤੇ ਦੂਈ ਦਵੈਤ ਤੋ ਉਪਰ,
ਹੁਣ ਜਦ ਚਾਰ ਚੁਰਾਸੀਆਂ ਦਾ
ਪੈਡਾਂ ਗਾਹ ਕੇ
ਤੇ
ਕੋਡੇ ਵਰਗ ਰਾਕਸ਼ਾਂ ਨੂੰ
ਸਿੱਧੇ ਰਾਹ ਪਾ ਕੇ
ਵਾਪਸ ਪਰਤੇਗਾ
ਤਾਂ
ਓਹ
ਮੋਰੀਂ ਰੁਣਝੁਣ ਲਾਇਆ
ਭੈਣੇ ਸਾਵਣ ਆਇਆ ਨਹੀ ਗਾਵੇਗਾ,
ਉਹਤਾਂ ਕਹੇਗਾ ਮਰਦਾਨਿਆ
ਸਮੇਂ ਨਾਲ ਸੁਰ ਜੋੜ ਕੇ ਛੇੜ ਕੋਈ ਰਾਗ ਰਬਾਬ ਦਾ,
ਕੀ ਹਾਲ ਹੋਇਆ ਪੰਜਾਬ ਦਾ ਃਰਿਤੁ ਸ਼ਰਮਾ
No comments:
Post a Comment