Sunday, 13 December 2009






ਨਿੱਕੀ ਜਿੰਨੀ ਜਿੰਦ:
ਬੇਬੇ ਦੀ ਰਸੋਈ...
ਬੇਬੇ ਦੀ ਰਸੋਈ ਬੜੀ ਸੋਹਣੀ ਹੁੰਦੀ ਸੀ,
ਬੇਬੇ ਦੀ ਸੀਰਤ ਮਨਮੋਹਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਦਲੀਏ ਤੇ ਖਿਚੜੀ ਦਾ ਮੁੱਲ ਨਾ ਕੋਈ,
ਬੇਬੇ ਨੂੰ ਭੁਲਾਉਣ ਜਿੱਡੀ ਭੁੱਲ ਨਾ ਕੋਈ,
ਚੜ੍ਹਦਾ ਸੀ ਚਾਅ ਉਦੋਂ ਬਾਲਮਨ ਨੂੰ,
ਜਦੋਂ ਕਦੇ ਨਾਨੀ ਘਰ ਆਉਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਖਾਂਦੀ ਤੇ ਖਿਲਾਉਂਦੀ ਸੀ ਖ਼ੁਰਾਕਾਂ ਚੰਗੀਆਂ,
ਤਾਂਹੀ ਦੂਰ ਰਹਿੰਦੀਆਂ ਸੀ ਸੋਚਾਂ ਮੰਦੀਆਂ,
ਕਰਾਂ ਕੀ ਸਿਫਤ ਯਾਰੋ ਦਾਦੀ ਅੰਮਾਂ ਦੀ,
ਉਹਨੇ ਹਰ ਵੇਲੇ ਮਮਤਾ ਲੁਟਾਉਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਬਨਖ਼ਸ਼ਾਂ ਉਬਾਲ ਕੇ ਪਿਲਾਉਂਦੀ ਹੁੰਦੀ ਸੀ,
ਐਦਾਂ ਬੇਬੇ ਨਜਲਾ ਹਟਾਉਂਦੀ ਹੁੰਦੀ ਸੀ,
ਬੇਬੇ ਸੀਗੀ ਸਾਗਰ ਗਿਆਨ ਦਾ ਨਿਰਾ,
ਬੇਬੇ ਦੀ ਸਿਫਤ ਚਹੁੰਕੋਣੀ ਹੁੰਦੀ ਸੀ,
ਬੇਬੇ ਦੀ ਰਸੋਈ...
ਤਿਲ, ਛੋਲੇ, ਬਾਜ਼ਰਾ ਤੇ ਮੱਕੀਆਂ ਜਵਾਰ,
ਹੁੰਦੇ ਸੀ ਗੜੁੰਦ ਵਿੱਚ ਬੇਬੇ ਦੇ ਪਿਆਰ,
ਮੱਖਣ, ਮਲਾਈਆਂ ਖੂਬ ਖਾਣ ਨੂੰ ਦਿੰਦੀ,
ਓਸ ਕਦੇ ਕੋਈ ਚੀਜ ਨਾ ਲਕੋਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਕੈਸਰਾਂ ਤੇ ਸੂਗਰ ਨੂੰ ਜਾਣਦਾ ਸੀ ਕੌਣ,
ਜਿੰਦਗੀ ਦੀ ਮਿੱਠੀ-ਮਿੱਠੀ ਵਗਦੀ ਸੀ ਪੌਣ,
ਪੀ ਏ ਯੂ ਨੇ ਬੇਬੇ ਜ਼ਹਿਰ ਦੇ ਕੇ ਮਾਰਤੀ,
ਲੀਡਰਾਂ ਨੇ ਜਿੰਦ ਸਾਡੀ ਸੂਲੀ ਚਾੜ੍ਹਤੀ।
ਬੇਬੇ ਸਭ ਦੁੱਖੜੇ ਵੰਡਾਉਣੀ ਹੁੰਦੀ ਸੀ।
ਬੇਬੇ ਦੀ ਰਸੋਈ...
ਆਜੋ ਮੁੜ ਬੇਬੇ ਨੂੰ ਜਿਉਂਦੀ ਕਰੀਏ,
ਬੇਬੇ ਦਿਆਂ ਚਰਣਾਂ 'ਤੇ ਸਿਰ ਧਰੀਏ,
ਸਾਰਿਆਂ ਦੁੱਖਾਂ ਦੀ ਇੱਕੋ ਇੱਕ ਦਾਰੂ ਬੇਬੇ,
ਗੁਰਪ੍ਰੀਤ ਰੱਤੂ







--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




No comments:

Post a Comment