Thursday, 1 October 2009

ਜਦ ਕਦੀ ਬੋਲਦਾ ਹੈ ਬਨੇਰੇ ਤੇ ਕਾਂ...

|

 (Saavi)

 to me


सरबजीत सावी

Saavi



ਜਦ ਕਦੀ ਬੋਲਦਾ ਹੈ ਬਨੇਰੇ ਤੇ ਕਾਂ
ਜਾਂ ਆਉਂਦੀ ਹੈ ਅਚਨਚੇਤ ਇਕ ਹਿਚਕੀ
ਵਜਦੀ ਹੈ ਟੈਲੀਫੋਨ ਦੀ ਘੰਟੀ
ਜਾਂ ਕਦੀ ਡੋਰ ਬੈੱਲ ਵਜਦੀ ਹੈ
ਜਾਂ ਫਿਰ ਕਦੀ ਨੀਲੇ ਰੰਗ ਦੀ ਚਿੱਠੀ ਆ ਜਾਵੇ
ਤਾਂ ਤੇਰਾ ਚੇਤਾ ਆਉਂਦਾ ਹੈ..
ਤੇ ਵਹਿ ਜਾਂਦੀ ਹਾਂ ਮੈ ਖਓਰੇ ਕਿੰਨਾ ਵਹਿਣਾ ਚ.......................


ਲਰਜ਼ ਜਾਂਦਾ ਹੈ ਮੇਰੇ ਸਾਹਾਂ ਚ ਇਕ ਸਰਦ ਹਾਉਕਾ
ਪਲ ਦੀ ਪਲ ਰੁਕ ਜਾਂਦੀ ਹੈ ਮੇਰੇ ਦਿਲ ਦੀ ਧੜਕਣ
ਡਿੱਗ ਪੈਂਦੀ ਹੈ ਮੇਰੇ ਮੇਰੇ ਸਿਰ ਤੇ ਆਸਮਾਨ ਦੀ ਛੱਤ
ਸਰਕ ਜਾਂਦੀ ਹੈ ਮੇਰੇ ਪੈਰਾਂ ਹੇਠਲੀ ਜ਼ਮੀਨ
ਤੇ ਤਵੇ ਤੇ ਮੇਰੀ ਰੋਟੀ ਸੜ ਜਾਂਦੀ ਹੈ
ਦੁੱਧ ਹੇਠ ਬਲਦੀ ਅੱਗ ਦਾ ਵੀ ਚੇਤਾ ਨਹੀਂ ਰਹਿੰਦਾ
ਗਵਾਚ ਜਾਂਦੀ ਹਾਂ ਮੈ ਖਓਰੇ ਕਿੱਥੇ....................
ਇੱਕ ਪਛਤਾਵਾ ਫਿਟਕਾਰਦਾ ਹੈ ਮੈਨੂੰ
ਮੇਰੀ ਬੇਬਸੀ ਮੈਨੂੰ ਦਿੰਦੀ ਹੈ ਇੱਕ ਉਲਾਂਭਾ
ਇਹ ਜ਼ਿੰਦਗੀ ਲਗਦੀ ਹੈ ਬੇ-ਮਾਅਨੀ
ਮੇਰੇ ਚੋਂ ਮੇਰਾ ਆਪਾ ਮਨਫੀ ਹੋ ਜਾਂਦਾ ਹੈ
ਤੇ ਮੇਰੇ ਨੈਂਣਾ ਚ ਤਰਦਾ ਹੈ ਇੱਕ ਸੰਦਲੀ ਸੁਪਨਾ
ਤੇ ਇੱਕ ਹੰਝੂ ਟਪਕ ਜਾਂਦਾ ਹੈ
ਖਉਰੇ ਕਿਉਂ.....................


ਫਿਰ ਵਰਤਮਾਨ ਪੁਕਾਰਦਾ ਹੈ ਮੈਨੂੰ............................

ਤੇ ਅਗਲੇ ਹੀ ਪਲ ਮੈ ਰੋਟੀ ਪਕਾ ਰਹੀ ਹੁੰਦੀ ਹਾਂ
ਕਪੜੇ ਧੋ ਰਹੀ ਹੁੰਦੀ ਹਾਂ
ਘਰ ਦੀ ਸਫਾਈ ਜਾਂ ਕੁਝ ਹੋਰ ਇਹੋ ਜਿਹਾ ਕੰਮ
ਬਿਲਕੁਲ ਇਸ ਤਰਾਂ...
ਜਿਵੇਂ ਸਰਕੀ ਜੀ ਨਹੀ ਸੀ ਮੇਰੇ ਪੈਰਾਂ ਹੇਠੋਂ ਜ਼ਮੀਨ
ਜਿਵੇਂ ਡਿੱਗੀ ਹੀ ਨਹੀ ਸੀ ਮੇਰੇ ਤੇ ਆਸਮਾਨ ਦੀ ਛੱਤ
ਜਿਵੇਂ ਆਇਆ ਹੀ ਨਹੀ ਸੀ ਮੇਰੇ ਹੋਠੀਂ ਇਕ ਸਰਦ ਹਉਕਾ
ਜਿਵੇਂ ਬੋਲਿਆ ਹੀ ਨਹੀ ਸੀ ਬਨੇਰੇ ਤੇ ਕਾਂ..............
ਜਿਵੇਂ ਕੁਝ ਵੀ ਤੇ ਨਹੀ ਸੀ ਹੋਇਆ.........(Saavi)


--
deepzirvi9815524600
http://deepkavyanjli.blogspot.com
http://dztk.blogspot.com

No comments:

Post a Comment