Monday, 28 September 2009

ਹੋਰ ਵੀ ਕਈ ਮਸਲੇ ਨੇ ਮੇਰੀ ਕੋਮ ਨੂੰ...

prince:
ਰਹਿਣ ਦੇ ਤੂੰ ਰਹਿਣ ਦੇ ਹਾਂ ਤੂੰ ਰਹਿਣ ਦੇ
ਅੱਗ ਨੂੰ ਚੁੱਲਿਆ ਹੀ ਤੀਕਰ ਰਹਿਣ ਦੇ...............

ਫੇਰ ਨਾ ਕੋਈ ਜਖਮ ਨਵਾਂ ਦੇ ਜਾਂਵੀ
ਪਹਿਲੇ ਜੋ ਨਾਸ਼ੂਰ ਨੇ ਓ ਭਰ ਲੈਣ ਦੇ...............

ਰਹਿਣ ਦੇ ਪਿੰਡ ਦੀਆ ਸੱਥਾ ਆਬਾਦ ਤੂੰ
ਪੰਛੀਆ ਨੂੰ ਬੋਲ ਆਪਣੈ ਤੂੰ ਕਹਿਣ ਦੇ................

ਅਣਖ ਤੇ ਗੈਰਤ ਚ ਰੱਖ ਕੁੱਝ ਫਾਸਲਾ
ਹਰ ਸਵਾਲ ਇੱਕੋ ਨਾ ਰਾਹੇ ਪੈਣ ਦੇ..............

ਸਿਵਿਆ ਤੇ ਜੋ ਕਰ ਰਹੇ ਨੇ ਸਿਆਸਤਾ
ਉਹਨਾ ਲੀਡਰਾਂ ਨੂੰ ਚੁੱਪ ਹੀ ਹੁਣ ਰਹਿਣ ਦੇ..............

ਖਿੜ ਲੈਣ ਦੇ ਫੁੱਲ ਜੇ ਸੋਹਣਾ ਖਿੜ ਰਿਹਾ
ਸਾਨੂੰ ਵੀ ਰੁੱਤਾ ਸੋਹਣੀਆ ਨਾਲ ਖਹਿਣ ਦੇ.............

ਫੇਰ ਕਦੇ ਧਰਮਾ ਚ ਵੰਡ ਲਈ ਤੂੰ
ਇਨਸਾਨ ਨੂੰ ਇਨਸਾਨ ਤਾਂ ਹੋ ਲੈਣ ਦੇ................

ਹੋਰ ਵੀ ਕਈ ਮਸਲੇ ਨੇ ਮੇਰੀ ਕੋਮ ਨੂੰ
ਬੱਚਿਆ ਦੇ ਮੂੰਹ ਚ ਦਾਣਾ ਕੋਈ ਪੈਣ ਦੇ...............

No comments:

Post a Comment