Tuesday, 22 September 2009

ਖਤ ਹਾਂ ਤੇਰੇ ਨਾ ਦਾ...

ਖਤ ਹਾਂ ਤੇਰੇ ਨਾ ਦਾ, ਕਿਸੇ ਦਿਨ ਪੜ ਲਵੀਂ ਮੈਨੂਂ.......
ਪੜ ਕੇ ਦਿਲ ਦੇ ਕਿਸੇ ਕੋਨੇ ਦੇ ਵਿਚ ਧਰ ਲਵੀਂ ਮੈਨੂ...
ਸਾਗਰ ਹਾਂ ਮੁਹੱਬਤ ਦਾ ਮੈ ਛੱਲਾਂ ਮਾਰਦਾ ਹੋਇਆ,
ਜੀ ਕਰਦਾ ਡੁੱਬ ਜਾ ਮੇਰੇ ਵਿਚ ਜਾਂ ਫਿਰ ਤਰ ਲਵੀਂ ਮੈਨੂ
ਚਂਚਲ ਹੈ ਇਹ ਮਨ ਮੇਰਾ ਕਦੀ ਰੁਸਣ ਦੀ ਜੇ ਜ਼ਿਦ ਕਰੇ,
ਵੇਖੀਂ ਜਾਣ ਨਾ ਦੇਵੀਂ ਤੇ ਬਾਹੋਂ ਫੜ ਲਵੀਂ ਮੈਨੂ................
ਕਦੀ ਜੇ ਲੜਖੜਾਈ ਮੈ ਜ਼ਿਂਦਗੀ ਦੀ ਮੁਸ਼ਕਿਲ ਰਾਹ ਚਲਦੀ,
ਹੇਠਾਂ ਡਿੱਗਣ ਨਾ ਦੇਵੀਂ ਤੇ ਖੜੀ ਕਰ ਲਵੀਂ ਮੈਨੂ..............
ਤੇਰੀ ਹਰ ਔਖ ਸੌਖ ਵਿਚ ਖੜਾਂਗੀ ਥਂਮ ਬਣਕੇ ਮੈ,
ਨਾਲ ਪਾਵੇਂਗਾ ਜਦ ਮਰਜ਼ੀ ਚੇਤੇ ਕਰ ਲਵੀਂ ਮੈਨੂ.............
ਫਿਰ ਪਛਤਾਵੇਂਗਾ ਤੇ ਬੀਤਿਆ ਵੇਲਾ ਨੀ ਹੱਥ ਆਓਣਾ,
ਕੀਮਤੀ ਚੀਜ਼ ਹਾਂ ਐਵੇਂ ਨਾ ਗੁਂਮ ਕਰ ਲਵੀਂ ਮੈਨੂ...(Saavi)
***************************

No comments:

Post a Comment