.
***********************************
ਨੈਣ ਮੇਰੇ ਅਜ ਬਹਿਕਣ ਬਹਿਕਣ ਕਰਦੇ ਨੇ...
ਸਧਰਾਂ ਦੇ ਮੀਂਹ ਵਰਸਣ ਵਰਸਣ ਕਰਦੇ ਨੇ....
ਜੀ ਕਰਦੈ ਅਜ ਉੱਚੇ ਅੰਬਰੀਂ ਉੱਡਣ ਨੂੰ,
ਡਰ ਸਾਰੇ ਮੇਰੇ ਗਰਕਣ ਗਰਕਣ ਕਰਦੇ ਨੇ..
ਓਹਨਾ ਸਾਡੇ ਦਰ ਤੇ ਦਸਤਕ ਦਿੱਤੀ ਹੈ,
ਅਪਣਾ ਆਪ ਉਹ ਸਾਨੂੰ ਅਰਪਣ ਕਰਦੇ ਨੇ..
ਦਿਲ ਮੇਰੇ ਦੀ ਅਕਲ ਨਾਲ ਹੁਣ ਬਣਦੀ ਨਹੀ,
ਦੋਵੇਂ ਭਾਂਡੇ ਖੜਕਣ ਖੜਕਣ ਕਰਦੇ ਨੇ......
ਬੋਚ ਬੋਚ ਕੇ ਕਦਮ ਟਿਕਾਉਂਦੀ ਥੱਕ ਗਈ ਹਾਂ,
ਪੈਰ ਮੇਰੇ ਹੁਣ ਤਿਲਕਣ ਤਿਲਕਣ ਕਰਦੇ ਨੇ.........
(Saavi)
No comments:
Post a Comment