Monday, 21 September 2009

saavi...


ਨਾ ਅਗਲੇ ਹਫਤੇ, ਨਾ ਪਰਸੋਂ ਨਾ ਕਲ ਕਰ ਦੇਹ.....
ਮੇਰੀਆਂ ਨਜ਼ਰਾਂ ਦਾ ਸਵਾਲ ਅੱਜ ਹੀ ਹੱਲ ਕਰ ਦੇਹ..
ਮੈ ਚਾਹੁਨੀ ਆਂ ਲਾਉਣੀਆਂ ਅੱਜ ਅਂਬਰੀਂ ਉਡਾਰੀਆਂ,
ਤੂਂ ਆਪਣੀ ਹੋਂਦ ਨੂਂ ਅੱਜ ਮੇਰੇ ਪਰ ਕਰ ਦੇਹ.........
ਅਜ ਲੁਕਾ ਮੈਨੂ ਆਪਣੀਆਂ ਪਲਕਾਂ ਚ ਇਸ ਤਰਾਂ,
ਕਿ ਮੈਨੂ ਖੁਦ ਆਪਣੀ ਨਜ਼ਰ ਤੋਂ ਓਝਲ ਕਰ ਦੇਹ.....
ਮੇਰੇ ਵਸਲਾਂ ਦੀ ਧਰਤੀ ਤੇ ਬਣ ਕੇ ਘਟਾ ਕਾਲੀ,
ਤੂਂ ਇਂਜ ਵਰ ਕਿ ਅੱਜ ਸਭ ਜਲ ਥਲ ਕਰ ਦੇਹ........
ਤੂਂ ਹੋ ਮੇਰਾ ਤੇ ਬਣਾ ਮੈਨੂਂ ਆਪਣੀ ਕੁਝ ਇਸ ਤਰਾਂ,
ਬਾਕੀ ਦੀ ਦੁਨੀਆਂ ਨੂਂ ਜ਼ਿਂਦਗੀ ਚੋਂ ਬੇਦਖਲ ਕਰ ਦੇਹ..
ਅਜ ਦਿਲ ਕਰਦੈ ਮਰ ਜਾਵਾਂ ਤੇਰੇ ਇਸ਼ਕ ਦੇ ਜਨੂਨ ਵਿਚ,
ਮੇਰੇ ਵਲ ਸੁੱਟ ਜ਼ਾਲਿਮ ਨਜ਼ਰ ਤੇ ਮੈਨੂ ਕਤਲ ਕਰ ਦੇਹ..(Saavi)

No comments:

Post a Comment